ਕੋਰੋਨਾ ਨਾਲ ਰੀਅਲ ਮੈਡ੍ਰਿਡ ਦੇ ਸਾਬਕਾ ਪ੍ਰਧਾਨ ਦੀ ਮੌਤ

03/22/2020 8:20:00 PM

ਮੈਡ੍ਰਿਡ— ਮਸ਼ਹੂਰ ਫੁੱਟਬਾਲ ਕਲੱਬ ਰੀਅਲ ਮੈਡ੍ਰਿਡ ਦੇ ਸਾਬਕਾ ਪ੍ਰਧਾਨ ਲੋਰੇਂਜੋ ਸਾਂਜ ਦੀ ਘਾਤਕ ਕੋਰੋਨਾ ਵਾਇਰਸ (ਕੋਵਿਡ 19) ਦੀ ਲਪੇਟ ਆਉਣ ਕਾਰਨ ਸਪੇਨ 'ਚ ਮੌਤ ਹੋ ਗਈ। ਸਥਾਨਕ ਮੀਡੀਆ ਦੇ ਅਨੁਸਾਰ ਸਾਂਜ 'ਚ ਕੋਰੋਨਾ ਵਾਇਰਸ ਦੇ ਲੱਛਣਾਂ ਦੇ ਸਾਹਮਣੇ ਆਉਣ ਤੋਂ ਬਾਅਦ ਮੰਗਲਵਾਰ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ ਜਿਸ ਤੋਂ ਬਾਅਦ ਮੈਡੀਕਲ ਟੈਸਟ 'ਚ ਉਹ ਕੋਰੋਨਾ ਕਾਰਨ ਪੀੜਤ ਪਾਏ ਗਏ ਸਨ। ਰੀਅਲ ਮੈਡ੍ਰਿਡ ਕਲੱਬ ਨੇ ਕਿਹਾ ਕਿ ਸਾਡੇ ਸਾਰੇ ਸਾਬਕਾ ਪ੍ਰਧਾਨ ਦੇ ਦਿਹਾਂਤ ਤੋਂ ਬਾਅਦ ਸਦਮੇ 'ਚ ਹਨ, ਜਿਨ੍ਹਾਂ ਨੇ ਆਪਣੇ ਜੀਵਨ ਦਾ ਇਕ ਵੱਡਾ ਹਿੱਸਾ ਆਪਣੇ ਮਹਾਨ ਜਨੂੰਨ ਨੂੰ ਸਰਮਰਪਿਤ ਕੀਤਾ। ਸਾਂਜ ਨੂੰ ਉਸਦੇ ਯੋਗਦਾਨ ਦੇ ਲਈ ਜਲਦ ਪਹਿਚਾਣ ਦਿੱਤੀ ਜਾਵੇਗੀ, ਜਿਸਦੇ ਉਹ ਹਕਦਾਰ ਹਨ। 


ਸਾਂਜ ਦੇ ਪੁੱਤਰ ਲੋਰੇਂਜੋ ਸਾਂਜ ਦੁਰਾਨ ਨੇ ਕਿਹਾ ਕਿ ਮੇਰੇ ਪਿਤਾ ਦਾ ਦਿਹਾਂਤ ਹੋ ਗਿਆ ਹੈ। ਉਸਦੇ ਲਈ ਉਸਦਾ ਪਰਿਵਾਰ ਤੇ ਰੀਅਲ ਮੈਡ੍ਰਿਡ ਸਭ ਤੋਂ ਪਿਆਰੇ ਸਨ। ਸਾਂਜ ਸਾਲ 1995 ਤੋਂ ਲੈ ਕੇ 2000 ਤਕ ਰੀਅਲ ਮੈਡ੍ਰਿਡ ਦੇ ਪ੍ਰਧਾਨ ਰਹੇ। ਉਸਦੀ ਪ੍ਰਧਾਨਗੀ 'ਚ ਰੀਅਲ ਮੈਡ੍ਰਿਡ ਨੇ 32 ਸਾਲ ਦਾ ਇੰਤਜ਼ਾਰ ਖਤਮ ਕਰਦੇ ਹੋਏ 1998 'ਚ ਯੂਰਪੀਅਨ ਕੱਪ ਜਿੱਤਿਆ ਸੀ।

Gurdeep Singh

This news is Content Editor Gurdeep Singh