ਪਾਕਿਸਤਾਨ ਦੇ ਸਾਬਕਾ ਕਪਤਾਨ ਇੰਜ਼ਮਾਮ-ਉਲ-ਹੱਕ ਨੂੰ ਪਿਆ ਦਿਲ ਦਾ ਦੌਰਾ, ਜਾਣੋ ਹੁਣ ਕਿਵੇਂ ਹੈ ਹਾਲਤ

09/28/2021 10:42:58 AM

ਸਪੋਰਟਸ ਡੈਸਕ- ਪਾਕਿਸਤਾਨ ਦੇ ਸਾਬਕਾ ਕਪਤਾਨ ਤੇ ਮਹਾਨ ਬੱਲੇਬਾਜ਼ ਇੰਜ਼ਮਾਮ-ਉਲ-ਹੱਕ ਨੂੰ ਸੋਮਵਾਰ ਰਾਤ ਨੂੰ ਦਿਲ ਦਾ ਦੌਰਾ ਪੈਣ ਦੇ ਬਾਅਦ ਲਾਹੌਰ ਦੇ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਹੈ। ਇਸ 51 ਸਾਲਾ ਸਾਬਕਾ ਖਿਡਾਰੀ ਦੀ ਐਮਰਜੈਂਸੀ 'ਚ ਐਂਜੀਓਪਲਾਸਟੀ ਕੀਤੀ ਗਈ। ਰਿਪਰੋਟਸ ਮੁਤਾਬਕ ਹੁਣ ਉਨ੍ਹਾਂ ਦੀ ਹਾਲਤ ਸਥਿਰ ਹੈ।
ਇਹ ਵੀ ਪੜ੍ਹੋ : ਸੰਜੂ ਨੇ IPL 'ਚ ਪੂਰੀਆਂ ਕੀਤੀਆਂ 3 ਹਜ਼ਾਰ ਦੌੜਾਂ, ਹੈਦਰਾਬਾਦ ਵਿਰੁੱਧ ਖੇਡੀ ਸ਼ਾਨਦਾਰ ਪਾਰੀ

ਇਕ ਰਿਪਰੋਟ ਮੁਤਾਬਕ ਇੰਜ਼ਮਾਮ ਨੂੰ ਪਿਛਲੇ ਤਿੰਨ ਦਿਨਾਂ ਤੋਂ ਸੀਨੇ 'ਚ ਦਰਦ ਦੀ ਸ਼ਿਕਾਇਤ ਸੀ। ਉਨ੍ਹਾਂ ਦੇ ਸ਼ੁਰੂਆਤੀ ਟੈਸਟਾਂ 'ਚ ਕੁਝ ਨਹੀਂ ਆਇਆ, ਪਰ ਸੋਮਵਾਰ ਨੂੰ ਨਵੇਂ ਟੈਸਟਾਂ 'ਚ ਮਾਮੂਲੀ ਦਿਲ ਦਾ ਦੌਰਾ ਪੈਣ ਦੀ ਜਾਣਕਾਰੀ ਮਿਲੀ ਜਿਸ ਦੇ ਲਈ ਉਨ੍ਹਾਂ ਨੂੰ ਸਰਜਰੀ ਲਈ ਹਸਪਤਾਲ ਲਿਜਾਣਾ ਪਿਆ। ਉਨ੍ਹਾਂ ਦੇ ਕਰੀਬੀ ਨੇ ਮੀਡੀਆ ਨੂੰ ਦੱਸਿਆ ਕਿ ਇੰਜ਼ਮਾਮ ਦੀ ਹਾਲ ਹੁਣ ਸਥਿਰ ਹੈ ਪਰ ਉਹ ਨਿਗਰਾਨੀ 'ਚ ਹਨ।

ਇੰਜ਼ਮਾਮ 375 ਮੈਚਾਂ 'ਚ 11701 ਦੌੜਾਂ ਦੇ ਨਾਲ ਵਨ-ਡੇ ਕ੍ਰਿਕਟ 'ਚ ਪਾਕਿਸਤਾਨ ਦੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀ ਹਨ। ਟੈਸਟ 'ਚ ਉਨ੍ਹਾਂ ਦੇ ਨਾਂ 119 ਮੈਚਾਂ 'ਚ 8829 ਦੌੜਾਂ ਹਨ। ਉਨ੍ਹਾਂ ਨੇ 2016 ਤੋਂ 2019 ਤਕ ਪਾਕਿਸਤਾਨ ਕ੍ਰਿਕਟ ਕੰਟਰੋਲ ਬੋਰਡ (ਪੀ. ਸੀ. ਬੀ.) ਦੇ ਮੁੱਖ ਚੋਣਕਰਤਾ ਦੇ ਤੌਰ 'ਤੇ ਕੰਮ ਕੀਤਾ ਤੇ ਅਫ਼ਗਾਨਿਸਤਾਨ ਨੂੰ ਕੋਚਿੰਗ ਵੀ ਦਿੱਤੀ।

ਇਹ ਵੀ ਪੜ੍ਹੋ : ਭੁਵਨੇਸ਼ਵਰ ਨੇ ਤੋੜਿਆ ਮਲਿੰਗਾ ਦਾ ਵੱਡਾ ਰਿਕਾਰਡ, ਇਸ ਲਿਸਟ 'ਚ 6ਵੇਂ ਸਥਾਨ 'ਤੇ ਪਹੁੰਚੇ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 

Tarsem Singh

This news is Content Editor Tarsem Singh