ਇਕ ਵਾਰ ਫਿਰ ਪਾਕਿ ਕ੍ਰਿਕਟ ਬੋਰਡ ਦੀ ਦਿਖੀ ਕੰਗਾਲੀ, ਇਸ ਸਾਬਕਾ ਕ੍ਰਿਕਟਰ ਨੇ ਕੀਤਾ ਵੱਡਾ ਖੁਲਾਸਾ

02/06/2020 1:19:23 PM

ਸਪੋਰਟਸ ਡੈਸਕ— ਪਾਕਿਸਤਾਨ ਦੇ ਸਾਬਕਾ ਕਪਤਾਨ ਯੂਨਿਸ ਖਾਨ ਨੇ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ) ਦੇ ਕੋਲ ਉਨ੍ਹਾਂ ਦੇ ਕਾਫ਼ੀ ਪੈਸੇ ਬਾਕੀ ਹਨ ਪਰ ਇਸ ਦੇ ਬਾਵਜੂਦ ਉਹ ਦੇਸ਼ 'ਚ ਇਸ ਖੇਡ ਦੀ ਭਲਾਈ ਦੇ ਲਈ ਕੰਮ ਕਰਨ ਲਈ ਬੋਰਡ ਦੇ ਨਾਲ ਜੁੜਣ ਨੂੰ ਤਿਆਰ ਹਨ। ਯੂਨਿਸ ਨੇ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਬੋਰਡ ਤੋਂ ਆਪਣੇ ਪੈਸੇ ਨਹੀਂ ਮੰਗੇ ਹਨ।
ਪਾਕਪੈਸ਼ਨ ਡਾਟ ਨੈਟ ਨੇ ਯੂਨਿਸ ਦੇ ਹਵਾਲੇ ਤੋਂ ਕਿਹਾ, ਜਿੱਥੋਂ ਤਕ ਪੈਸਿਆਂ ਦੀ ਗੱਲ ਹੈ ਤਾਂ ਜੇਕਰ ਉਹ ਵੇਖੀਏ ਤਾਂ ਪੀ. ਸੀ. ਬੀ. ਦੇ ਕੋਲ ਅਜੇ ਵੀ ਮੇਰਾ 4-6 ਕਰੋੜ ਰੁਪਏ ਬਕਾਇਆ ਹੈ ਪਰ ਮੈਂ ਕਦੇ ਵੀ ਪੈਸੇ ਦੀ ਮੰਗ ਨਹੀਂ ਕੀਤੀ ਹੈ। ਪੈਸਾ ਕਦੇ ਵੀ ਮੁੱਦਾ ਨਹੀਂ ਰਿਹਾ ਹੈ। ਉਨ੍ਹਾਂ ਨੇ ਕਿਹਾ, ਇਹ ਅੱਲ੍ਹਾ ਦਾ ਕਰਮ ਹੈ ਕਿ ਤੁਹਾਨੂੰ ਉਹੀ ਮਿਲਦਾ ਹੈ ਜੋ ਕਿ ਤੁਹਾਡੇ ਨਸੀਬ 'ਚ ਹੁੰਦਾ ਹੈ। ਮੈਂ ਕਦੇ ਪੈਸਿਆਂ ਦੇ ਪਿੱਛੇ ਨਹੀਂ ਭੱਜਿਆ ਹਾਂ। ਮੈਂ ਹਮੇਸ਼ਾ ਪੀ. ਸੀ. ਬੀ. ਦੇ ਨਾਲ ਕੰਮ ਕਰਨ ਦੀ ਇੱਛਾ ਜਤਾਈ ਹੈ।
ਮੈਂ ਉਨ੍ਹਾਂ ਕੁਝ ਖਿਡਾਰੀਆਂ 'ਚੋਂ ਇਕ ਸੀ, ਜਿਨ੍ਹਾਂ ਨੇ ਸੰਨਿਆਸ ਲੈਣ ਤੋਂ ਬਾਅਦ ਪੈਸਿਆਂ ਦੀ ਚਿੰਤਾ ਕੀਤੇ ਬਿਨਾਂ ਛੱਡ ਕੇ ਚੱਲਿਆ ਗਿਆ। ਮੈਂ 17-18 ਸਾਲ ਤੱਕ ਪਾਕਿਸਤਾਨ ਅਤੇ ਪੀ. ਸੀ. ਬੀ. ਦੀ ਸੇਵਾ ਕੀਤੀ ਹੈ। ” ਪਾਕਿਸਤਾਨ ਦੇ ਇਸ 45 ਸਾਲਾਂ ਸਾਬਾਕ ਕ੍ਰਿਕਟਰ ਯੂਨਿਸ ਖਾਨ ਨੇ ਪਾਕਿਸਤਾਨ ਲਈ 118 ਟੈਸਟ, 265 ਵਨ-ਡੇ ਅਤੇ 25 ਟੀ-20 ਮੈਚ ਖੇਡੇ ਹਨ। ਉਨ੍ਹਾਂ ਨੇ ਪਾਕਿਸਤਾਨ ਲਈ ਕਈ ਮੈਚ ਜਿਤਾਊ ਪਾਰੀਆਂ ਵੀ ਖੇਡੀਆਂ ਹਨ।