ਸਾਬਕਾ ਓਪਨਰ ਨੇ ਕਿਹਾ- ਧੋਨੀ ਸਿਰਫ IPL ਭਰੋਸੇ ਨਹੀਂ, ਭਾਰਤੀ ਟੀਮ ''ਚ ਹੋ ਸਕਦੀ ਹੈ ਵਾਪਸੀ

04/29/2020 12:28:10 AM

ਨਵੀਂ ਦਿੱਲੀ— ਕਈ ਲੋਕਾਂ ਦਾ ਮੰਨਣਾ ਹੈ ਕਿ ਮਹਿੰਦਰ ਸਿੰਘ ਧੋਨੀ ਦੀ ਭਾਰਤੀ ਕ੍ਰਿਕਟ ਟੀਮ 'ਚ ਵਾਪਸੀ ਇਸ ਸਾਲ ਆਈ. ਪੀ. ਐੱਲ. 'ਤੇ ਨਿਰਭਰ ਹੈ ਪਰ ਭਾਰਤੀ ਟੀਮ ਦੇ ਸਾਬਕਾ ਸਲਾਮੀ ਬੱਲੇਬਾਜ਼ ਆਕਾਸ਼ ਚੋਪੜਾ ਦਾ ਮੰਨਣਾ ਹੈ ਕਿ ਇਹ ਸਿਰਫ ਗਲਤਫਹਿਮੀ ਹੈ। ਧੋਨੀ ਬੀਤੇ ਸਾਲ ਇੰਗਲੈਂਡ 'ਚ ਖੇਡੇ ਗਏ ਵਿਸ਼ਵ ਕੱਪ ਦੇ ਸੈਮੀਫਾਈਨਲ ਤੋਂ ਬਾਅਦ ਮੈਦਾਨ 'ਤੇ ਨਹੀਂ ਦਿਖੇ ਹਨ ਤੇ ਆਰਾਮ ਦੇ ਨਾਂ ਨਾਲ ਬਾਹਰ ਚੱਲ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਮਹਿੰਦਰ ਸਿੰਘ ਧੋਨੀ ਦਾ ਆਈ. ਪੀ. ਐੱਲ. 'ਚ ਵਧੀਆ ਪ੍ਰਦਰਸ਼ਨ ਹੀ ਟੀ-20 ਵਿਸ਼ਵ ਕੱਪ ਦੇ ਉਸਦੇ ਚੋਣ ਦਾ ਪੈਮਾਨਾ ਤੈਅ ਕਰੇਗਾ। ਇਸ ਸਾਲ ਦੇ ਆਖਰ 'ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਦੇ ਲਈ ਮਹਿੰਦਰ ਸਿੰਘ ਧੋਨੀ ਦੀ ਚੋਣ ਆਈ. ਪੀ. ਐੱਲ. 'ਚ ਇਸਦੇ ਪ੍ਰਦਰਸ਼ਨ 'ਤੇ ਨਿਰਭਰ ਹੈ ਪਰ ਆਈ. ਪੀ. ਐੱਲ. ਨੂੰ ਕੋਵਿਡ-19 ਦੇ ਕਾਰਨ ਮੁਅੱਤਲ ਕਰ ਦਿੱਤਾ ਗਿਆ ਹੈ। ਆਕਾਸ਼ ਚੋਪੜਾ ਨੂੰ ਹਾਲਾਂਕਿ ਅਜਿਹਾ ਨਹੀਂ ਲੱਗਦਾ ਹੈ।


ਆਕਾਸ਼ ਚੋਪੜਾ ਨੇ ਕਿਹਾ ਕਿ ਇਹ ਬਹੁਤ ਵੱਡੀ ਗਲਤਫਹਿਮੀ ਹੈ ਕਿ ਧੋਨੀ ਦੀ ਭਾਰਤੀ ਟੀਮ 'ਚ ਵਾਪਸੀ ਆਈ. ਪੀ. ਐੱਲ. 'ਤੇ ਨਿਰਭਰ ਹੈ। ਜੇਕਰ ਅਸੀਂ ਧੋਨੀ ਨੂੰ ਇਕ ਖਿਡਾਰੀ, ਉਸਦੇ ਕਰੀਅਰ ਤੇ ਉਨ੍ਹਾਂ ਨੇ ਕੀ ਹਾਸਲ ਕੀਤਾ ਹੈ। ਇਸ ਤਰੀਕੇ ਨਾਲ ਦੇਖਾਂਗੇ ਤਾਂ ਮੈਨੂੰ ਲੱਗਦਾ ਹੈ ਕਿ ਅਸੀਂ ਗਲਤ ਦਰਵਾਜ਼ਾ ਖਟਖਟਾਅ ਰਹੇ ਹਾਂ ਕਿਉਂਕਿ ਇਹ ਠੀਕ ਨਹੀਂ ਹੈ। ਚੋਪੜਾ ਨੂੰ ਲਗਦਾ ਹੈ ਕਿ ਧੋਨੀ ਜੇਕਰ ਦੁਬਾਰਾ ਭਾਰਤੀ ਟੀਮ ਦੇ ਲਈ ਖੇਡਣਾ ਚਾਹੁੰਦਾ ਹੈ ਤਾਂ ਟੀਮ ਪ੍ਰਬੰਧਨ ਵੀ ਇਹੀ ਚਾਹੁੰਦੀ ਹੈ ਤਾਂ ਇਹ ਹੋਵੇਗਾ। ਦੇਖੋਂ ਜੇਕਰ ਟੀਮ ਚਾਹੁੰਦੀ ਹੈ ਤਾਂ ਧੋਨੀ ਜ਼ਰੂਰ ਖੇਡਣਗੇ ਪਰ ਜੇਕਰ ਆਈ. ਪੀ. ਐੱਲ. ਇਸ ਸਾਲ ਨਹੀਂ ਹੁੰਦਾ ਹੈ ਤਾਂ ਇਸ ਸਾਲ ਟੀ-20 ਵਿਸ਼ਵ ਕੱਪ ਵੀ ਨਹੀਂ ਹੁੰਦਾ ਹੈ ਤਾਂ ਸਿੱਧੀ ਗੱਲ ਹੈ ਕਿ ਉਹ ਇਕ ਸਾਲ ਹੋਰ ਬੁੱਢੇ ਹੋ ਜਾਣਗੇ ਤੇ ਇਸ ਦੌਰਾਨ ਉਨ੍ਹਾਂ ਨੂੰ ਕ੍ਰਿਕਟ ਤੋਂ ਦੂਰ ਹੋਏ 18 ਮਹੀਨੇ ਹੋ ਜਾਣਗੇ ਤਾਂ ਤੁਸੀਂ ਫਿਰ ਮੰਨ ਸਕਦੇ ਹੋ ਕਿ ਤੁਸੀਂ ਧੋਨੀ ਨੂੰ ਦੁਬਾਰਾ ਭਾਰਤੀ ਟੀਮ ਦੇ ਲਈ ਖੇਡਦਾ ਨਾ ਦੇਖੋ।

Gurdeep Singh

This news is Content Editor Gurdeep Singh