ਭਾਰਤ ਦੇ ਸਾਬਕਾ ਫੁੱਟਬਾਲ ਖਿਡਾਰੀ ਅਸ਼ੋਕ ਚੈਟਰਜੀ ਦਾ ਦਿਹਾਂਤ

02/22/2020 3:03:56 PM

ਕੋਲਕਾਤਾ : ਭਾਰਤ ਦੇ ਸਾਬਕਾ ਫੁੱਟਬਾਲ ਖਿਡਾਰੀ ਅਸ਼ੋਕ ਚੈਟਰਜੀ ਦਾ ਸ਼ਨੀਵਾਰ ਨੂੰ ਦਿਹਾਂਤ ਹੋ ਗਿਆ। ਉਹ 78 ਸਾਲਾਂ ਦੇ ਸਨ। 25 ਦਸੰਬਰ 1942 ਨੂੰ ਜਨਮੇ ਅਸ਼ੋਕ ਦੇ ਘਰ ਵਿਚ ਪਤਨੀ, ਪੁੱਤਰ ਅਤੇ ਇਕ ਪੋਤਾ ਹੈ। ਅਸ਼ੋਕ ਨੇ 1965-66 ਵਿਚ ਮੇਰਦੇਕਾ ਟੂਰਨਾਮੈਂਟ ਵਿਚ ਭਾਰਤ ਦੀ ਅਗਵਾਈ ਕੀਤੀ ਸੀ ਅਤੇ ਜਾਪਾਨ ਖਿਲਾਫ ਮਿਲੀ 3-0 ਨਾਲ ਜਿੱਤ ਵਿਚ ਉਸ ਨੇ 2 ਗੋਲ ਕੀਤੇ ਸੀ। ਮੇਰਦੇਕਾ ਟੂਰਨਾਮੈਂਟ ਵਿਚ ਭਾਰਤ ਲਈ ਖੇਡਦਿਆਂ ਉਸ ਨੇ ਹਾਂਗਕਾਂਗ, ਜਾਪਾਨ, ਥਾਈਲੈਂਡ, ਮਿਆਂਮਾਰ ਅਤੇ ਪਾਕਿਸਤਾਨ ਖਿਲਾਫ ਮੁਕਾਬਲੇ ਵਿਚ ਬਿਹਤਰੀਨ ਪ੍ਰਦਰਸ਼ਨ ਕਰ ਗੋਲ ਕੀਤੇ ਸੀ। ਉਸ ਨੇ 1966 ਵਿਚ ਬੈਂਕਾਕ ਵਿਚ ਹੋਏ ਏਸ਼ੀਆਈ ਖੇਡਾਂ ਵਿਚ ਵੀ ਹਿੱਸਾ ਲਿਆ ਸੀ। ਮੋਹਨ ਬਾਗਾਨ ਕਲੱਬ ਲਈ ਖੇਡਦਿਆਂ ਉਸ ਨੇ ਸ਼ਿਲਡ, ਡਰੁੰਟ ਅਤੇ ਰੋਵਰ ਕੱਪ ਵਿਚ ਜਿੱਤ ਹਾਸਲ ਕੀਤੀ ਸੀ। ਉਸ ਸਮੇਂ ਮੋਹਾਨ ਬਾਗਾਨ ਨੇ ਲਗਾਤਾਰ 4 ਸਾਲਾਂ ਤਕ ਕੋਲਕਾਤਾ ਲੀਗ ਅਤੇ 3 ਸਾਲਾਂ ਤਕ ਡੁਰੰਟ ਕੱਪ ਜਿੱਤਿਆ ਸੀ। ਮੋਹਾਨ ਬਾਗਾਨ ਨੇ 2019 ਵਿਚ ਅਸ਼ੋਕ ਨੂੰ ਲਾਈਫਟਾਈਮ ਅਚੀਵਮੈਂਟ ਪੁਰਸਕਾਰ ਨਾਲ ਨਵਾਜ਼ਿਆ ਸੀ।