ਪਤਨੀ ਨੂੰ ਖੁਸ਼ ਰੱਖਣ ਲਈ ਧੋਨੀ ਨੇ ਦੱਸਿਆ ਗੁਰੂ ਮੰਤਰ

11/27/2019 1:14:52 PM

ਸਪੋਰਟਸ ਡੈਸਕ : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਦਿੱਗਜ ਵਿਕਟਕੀਪਰ ਮਹਿੰਦਰ ਸਿੰਘ ਧੋਨੀ ਨੂੰ ਮੈਦਾਨ 'ਤੇ ਭਲੇ ਹੀ ਬੇਹੱਦ ਸ਼ਾਂਤ ਅਤੇ ਗੰਭੀਰ ਸੁਭਾਅ ਦੇ ਖਿਡਾਰੀ ਦੇ ਤੌਰ 'ਤੇ ਵੇਖਿਆ ਜਾਂਦਾ ਹੈ ਪਰ ਮੈਦਾਨ ਦੇ ਬਾਹਰ ਉਹ ਆਪਣੇ ਸਮਾਰਟ ਜਵਾਬ ਲਈ ਜਾਣੇ ਜਾਂਦੇ ਹਨ। ਅਜਿਹਾ ਉਹ ਤਦ ਹੀ ਕਰਦੇ ਹਨ ਜਦ ਉਹ ਐਕਸ਼ਨ ਤੋਂ ਬਾਹਰ ਹੁੰਦੇ ਹਨ। ਧੋਨੀ ਭਲੇ ਹੀ ਇਸ ਸਮੇਂ ਭਾਰਤੀ ਟੀਮ ਦਾ ਹਿੱਸਾ ਨਹੀਂ ਹਨ ਪਰ ਕਿਸੇ ਨਾ ਕਿਸੇ ਵਜ੍ਹਾ ਕਰਕੇ ਉਹ ਸੁਰਖੀਆਂ 'ਚ ਬਣੇ ਰਹਿੰਦੇ ਹਨ। ਚੇਂਨਈ ਦੇ ਇਕ ਈਵੈਂਟ 'ਚ ਧੋਨੀ ਨੇ ਵਿਆਹ ਨੂੰ ਲੈ ਕੇ ਫੈਨਜ਼ ਦੇ ਸਾਹਮਣੇ ਅਜਿਹੀ ਗੱਲ ਕਹੀ ਕਿ ਉਹ ਸਭ ਹੈਰਾਨ ਹੋ ਗਏ।PunjabKesari
ਦਰਅਸਲ ਮਹਿੰਦਰ ਸਿੰਘ ਧੋਨੀ ਨੇ ਇਕ ਪ੍ਰੋਗਰਾਮ ਦੌਰਾਨ ਪਤਨੀ ਨੂੰ ਕਿਵੇਂ ਖੁਸ਼ ਕਰਦਾ ਹੈ, ਸਵਾਲ 'ਤੇ ਮਜ਼ੇਦਾਰ ਜਵਾਬ ਦੇ ਕੇ ਸਾਰਿਆਂ ਦਾ ਦਿਲ ਜਿੱਤ ਲਿਆ। ਧੋਨੀ ਜੋ ਕਿ ਇਕ ਮੈਟ੍ਰੀਮੋਨੀਅਲ ਵੈੱਬਸਾਈਟ ਦੇ ਪ੍ਰਮੋਸ਼ਨਲ ਈਵੈਂਟ 'ਚ ਪਹੁੰਚਿਆ ਸੀ, ਨੇ ਵਿਆਹੁਤਾ ਲੋਕਾਂ ਦੀ ਜ਼ਿੰਦਗੀ ਨੂੰ ਟਿਪਸ ਦਿੰਦਿਆਂ ਕਿਹਾ ਕਿ ਮੈਂ ਇਕ ਅੜੀਅਲ ਪਤੀ ਤੋਂ ਬਿਹਤਰ ਹਾਂ ਕਿਉਂਕਿ ਮੈਂ ਆਪਣੀ ਪਤਨੀ ਨੂੰ ਉਹ ਕਰਨ ਦਿੰਦਾ ਹਾਂ, ਜੋ ਉਹ ਚਾਹੁੰਦੀ ਹੈ। ਪਤੀ ਉਦੋਂ ਖੁਸ਼ ਹੁੰਦਾ ਹੈ, ਜਦੋਂ ਉਸ ਦੀ ਪਤਨੀ ਖੁਸ਼ ਹੁੰਦੀ ਹੈ ਅਤੇ ਮੇਰੀ ਪਤਨੀ ਉਦੋਂ ਖੁਸ਼ ਹੁੰਦੀ ਹੈ, ਜਦੋਂ ਮੈਂ ਉਸ ਨੂੰ ਕੁਝ ਵੀ ਕਰਨ ਲਈ ਹਾਂ ਕਹਿੰਦਾ ਹਾਂ। ਉਸ ਨੇ ਅੱਗੇ ਕਿਹਾ ਕਿ ਪੁਰਸ਼ ਉਦੋਂ ਤਕ ਸ਼ੇਰ ਵਾਂਗ ਹੁੰਦਾ ਹੈ, ਜਦੋਂ ਤਕ ਉਸ ਦਾ ਵਿਆਹ ਨਹੀਂ ਹੁੰਦਾ। ਉਸ ਦੀ ਇਹ ਗੱਲ ਸੁੱਣ ਕੇ ਕਾਫੀ ਲੋਕਾਂ ਨੇ ਹਾਸੇ ਨਾਲ ਮਜ਼ਾ ਲਿਆ। ਧੋਨੀ ਨੇ ਕਿਹਾ ਕਿ ਉਮਰ ਦੇ ਨਾਲ ਰਿਸ਼ਤੇ ਮਜ਼ਬੂਤ ਹੁੰਦੇ ਹਨ। ਉਨ੍ਹਾਂ ਨੇ ਕਿਹਾ, ਵਿਆਹ ਦਾ ਅਸਲੀ ਮਜ਼ਾ 50 ਸਾਲਾ ਬਾਅਦ ਹੀ ਪਤਾ ਚੱਲਦਾ ਹੈ। ਉਸ ਸਮੇਂ ਤੁਹਾਡੀ ਰੋਜ਼ਾਨਾ ਦੀ ਰੁਟੀਨ ਬਦਲ ਜਾਂਦੀ ਹੈ।PunjabKesari

 
 
 
 
 
 
 
 
 
 
 
 
 
 

MS Dhoni at his hilarious best during an event earlier today in Chennai! 🤣😂 ‬ Some snippets from his speech: “Am better than the ideal husband cause I let my wife do everything she wants. Husbands are happy when their wives are happy and my wife is happy when I say yes to anything and everything she wants. Men are like lions till they get married.” . @sakshisingh_r @mahi7781 #MSDhoni #Dhoni

A post shared by MS Dhoni / Mahi7781 (@msdhonifansofficial) on Nov 25, 2019 at 9:29am PST 

PunjabKesariਜ਼ਿਕਰਯੋਗ ਹੈ ਕਿ ਮਹਿੰਦਰ ਸਿੰਘ ਧੋਨੀ ਅਤੇ ਸਾਕਸ਼ੀ ਬਚਪਨ ਤੋਂ ਇਕ-ਦੂਜੇ ਨੂੰ ਜਾਣਦੇ ਸਨ। ਦੋਵਾਂ ਦੇ ਪਿਤਾ ਇਕ ਹੀ ਜਗ੍ਹਾ ਕੰਮ ਕਰਦੇ ਸਨ। ਸਾਕਸ਼ੀ ਬਚਪਨ 'ਚ ਹੀ ਪਿਤਾ ਦੀ ਟ੍ਰਾਂਸਫਰ ਹੋਣ ਕਾਰਣ ਕਿਸੇ ਹੋਰ ਸ਼ਹਿਰ 'ਚ ਰਹਿਣ ਲੱਗ ਪਈ ਸੀ। ਇਸ ਤੋਂ ਬਾਅਦ ਇਕ ਹੋਟਲ 'ਚ ਮਿਲਣ ਤੋਂ ਬਾਅਦ ਦੋਵਾਂ ਨੇ 2010 'ਚ ਵਿਆਹ ਕਰ ਲਿਆ ਸੀ। 2016 'ਚ ਉਨ੍ਹਾਂ ਦੇ ਘਰ ਬੇਟੀ ਜੀਵਾ ਦਾ ਜਨਮ ਹੋਇਆ ਸੀ।

 


Related News