BCCI ਦੇ ਕੰਡਕਟ ਅਧਿਕਾਰੀ ਦੇ ਸਾਹਮਣੇ ਪੇਸ਼ ਹੋਏ ਦ੍ਰਾਵਿੜ,COA ਨੇ ਇੰਝ ਕੀਤਾ ਬਚਾਅ

09/27/2019 10:59:48 AM

ਸਪੋਰਟਸ ਡੈਸਕ— ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਰਾਹੁਲ ਦ੍ਰਾਵਿੜ ਆਪਣੇ ਖਿਲਾਫ ਹਿੱਤਾਂ ਦੇ ਟਕਰਾਅ ਮਾਮਲੇ 'ਚ ਆਪਣਾ ਪੱਖ ਰੱਖਣ ਲਈ ਬੀਤੇ ਦਿਨ ਵੀਰਵਾਰ ਨੂੰ ਬੀ. ਸੀ. ਸੀ. ਆਈ. ਦੇ ਕੰਡਕਟਰ ਅਧਿਕਾਰੀ ਡੀ.ਕੇ. ਜੈਨ ਦੇ ਸਾਹਮਣੇ ਪੇਸ਼ ਹੋਏ। ਪ੍ਰਬੰਧਕਾਂ ਦੀ ਕਮੇਟੀ ਨੇ ਹਾਲਾਂਕਿ ਆਰ. ਬੀ. ਆਈ. ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਦੀ ਉਦਾਹਰਣ ਦੇ ਕੇ ਇਸ ਮੁੱਦੇ ਨੂੰ ਨਰਮ ਕਰਨ ਦੀ ਕੋਸ਼ਿਸ਼ ਕੀਤੀ।

ਸੰਜੀਵ ਗੁਪਤਾ ਨੇ ਲਗਾਏ ਸਨ ਦ੍ਰਾਵਿਡ 'ਤੇ ਦੋਸ਼
ਮੱਧ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਦੇ ਲਾਈਫਟਾਈਮ ਮੈਂਬਰ ਸੰਜੀਵ ਗੁਪਤਾ ਨੇ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਕਿਹਾ ਸੀ ਕਿ ਦ੍ਰਾਵਿੜ ਨੇ ਰਾਸ਼ਟਰੀ ਕ੍ਰਿਕਟ ਅਕੈਡਮੀ (ਐੱਨ. ਸੀ. ਏ) ਦੇ ਕ੍ਰਿਕਟ ਡਾਇਰੈਕਟਰ ਦਾ ਅਹੁਦਾ ਸੰਭਾਲਣ ਤੋਂ ਪਹਿਲਾਂ ਇੰਡੀਆ ਸੀਮੈਂਟਸ (ਆਈ. ਪੀ. ਐੱਲ. ਫਰੈਂਚਾਇਜ਼ੀ ਚੇਨਈ ਸੁਪਰ ਕਿੰਗਜ਼ ਦੇ ਮਾਲਕ) ਤੋਂ ਛੁੱਟੀ ਲਈ ਹੈ ਅਤੇ ਆਪਣੇ ਅਹੁਦੇ ਤੋਂ ਅਸਤੀਫਾ ਨਹੀਂ ਦਿੱਤਾ।

ਸੀ. ਓ. ਏ ਦਾ ਦ੍ਰਾਵਿੜ ਨੂੰ ਸਮਰਥਨ
ਇਹ ਪਤਾ ਲੱਗਾ ਹੈ ਕਿ ਸੀ. ਓ. ਏ ਨੇ ਦ੍ਰਾਵਿਡ ਦਾ ਸਮਰਥਨ ਕੀਤਾ ਹੈ ਅਤੇ ਇਸ ਦੇ ਮੁੱਖ ਸਾਬਕਾ ਕੰਟਰੋਲ ਅਤੇ ਆਡੀਟਰ ਜਨਰਲ ਵਿਨੋਦ ਰਾਏ ਨੇ ਕੰਡਕਟ ਅਧਿਕਾਰੀ ਨੂੰ ਪੱਤਰ ਲਿੱਖ ਕੇ ਦੋ ਉਦਾਹਰਣਾਂ ਦਿੱਤੀਆਂ ਹਨ ਜਦੋਂ ਕਿਸੇ ਵਿਅਕਤੀ ਦੀ ਸੰਸਥਾ ਤੋਂ ਛੁੱਟੀ ਨੂੰ ਉਸ ਦੇ ਮੌਜੂਦਾ ਅਹੁਦੇ ਦੇ ਨਾਲ ਹਿੱਤਾਂ ਦੇ ਟਕਰਾਅ ਦੇ ਰੂਪ 'ਚ ਨਹੀਂ ਵੇਖਿਆ ਗਿਆ।PunjabKesari
ਬੀ. ਸੀ. ਸੀ. ਆਈ. ਦੇ ਇਕ ਸੀਨੀਅਰ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ, ਕਿ ਸੀ. ਓ. ਏ. ਮੁੱਖੀ ਨੇ ਸੁਣਵਾਈ ਤੋਂ ਪਹਿਲਾਂ ਇਕ ਨੋਟ ਲਿੱਖਿਆ ਹੈ ਕਿ ਉਨ੍ਹਾਂ ਨੂੰ ਲਗਦਾ ਹੈ ਕਿ ਜੇਕਰ ਦ੍ਰਾਵਿੜ ਨੇ ਛੁੱਟੀ ਲਈ ਹੈ ਤਾਂ ਉਨ੍ਹਾਂ ਦਾ ਹਿੱਤਾਂ ਦਾ ਟਕਰਾਅ ਨਹੀਂ ਹੈ। ਉਨ੍ਹਾਂ ਨੇ ਆਰ. ਬੀ. ਆਈ. ਦੇ ਸਾਬਕਾ ਗਵਰਨਰ ਰਾਜਨ ਦੀ ਉਦਾਹਰਣ ਦਿੱਤੀ, ਜਿਨ੍ਹਾਂ ਨੇ ਸ਼ਿਕਾਗੋ ਯੂਨੀਵਰਸਿਟੀ 'ਚ ਅਧਿਆਪਕ ਦੀ ਭੂਮਿਕਾ ਤੋਂ ਛੁੱਟੀ ਲਈ ਸੀ। ਉਨ੍ਹਾਂ ਕਿਹਾ, “ਇਸ ਤੋਂ ਇਲਾਵਾ ਅਰਵਿੰਦ ਪਨਾਗੜੀਆ ਦੀ ਵੀ ਉਦਾਹਰਣ ਦਿੱਤੀ। ਨੀਤੀ ਆਯੋਗ ਦੇ ਸਾਬਕਾ ਉਪ ਚੇਅਰਮੈਨ ਨੇ ਵੀ ਕੋਲੰਬੀਆ ਯੂਨੀਵਰਸਿਟੀ ਤੋਂ ਛੁੱਟੀ ਲੈ ਲੈ ਕੇ ਆਏ ਸਨ। ਇਨ੍ਹਾਂ ਦੋਨ੍ਹਾਂ ਹੀ ਮਾਮਲਿਆਂ 'ਚ, ਉਕਤ ਵਿਅਕਤੀ ਬਹੁਤ ਸੰਵੇਦਨਸ਼ੀਲ ਸਰਕਾਰੀ ਅਹੁਦਿਆਂ 'ਤੇ ਸਨ ਅਤੇ ਆਪਣੇ ਪਿਛਲੇ ਮਾਲਕ ਤੋਂ ਕੋਈ ਤਨਖਾਹ ਨਹੀਂ ਲੈ ਰਹੇ ਸਨ।

ਅਧਿਕਾਰੀ ਨੇ ਕਿਹਾ,“ਸੀ. ਓ. ਏ ਦਾ ਮੰਨਣਾ ਹੈ ਕਿ ਜੇ ਦ੍ਰਾਵਿੜ ਨੇ ਐਲਾਨ ਕੀਤਾ ਹੈ ਅਤੇ ਇੰਡੀਆ ਸੀਮੈਂਟਸ ਤੋਂ ਕੋਈ ਤਨਖਾਹ ਨਹੀਂ ਲੈ ਰਿਹਾ ਹੈ ਤਾਂ ਉਨ੍ਹਾਂ ਦਾ ਹਿੱਤਾਂ ਦਾ ਟਕਰਾਅ ਨਹੀਂ ਹੈ। ਹਾਲਾਂਕਿ, ਸੀ. ਓ. ਏ ਦੇ ਪੱਤਰ ਦੇ ਬਾਵਜੂਦ ਦ੍ਰਾਵਿੜ ਨੂੰ ਸੁਣਵਾਈ ਲਈ ਬੁਲਾਉਣਾ ਜੈਨ ਦਾ ਖਾਸ ਅਧਿਕਾਰ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਮਾਮਲੇ ਵਿਚ ਪਾਕ ਸਾਫ ਹੋਣ ਦੇ ਲਈ ਦ੍ਰਾਵਿੜ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਲਈ ਕਿਹਾ ਜਾ ਸਕਦਾ ਹੈ।

ਬੀ. ਸੀ. ਸੀ. ਆਈ. ਨੂੰ ਤਿੰਨ ਹਫ਼ਤਿਆਂ ਦਾ ਸਮਾਂ
ਨਵੇਂ ਨਿਯਮਾਂ ਮੁਤਾਬਕ ਬੀ. ਸੀ. ਸੀ. ਆਈ. ਕੰਡਕਟ ਅਧਿਕਾਰੀ ਦੇ ਨਿਰਦੇਸ਼ਾਂ ਨੂੰ ਰਸਮੀ ਤੌਰ 'ਤੇ ਜਨਤਕ ਨਹੀਂ ਕਰੇਗਾ। ਸਿਰਫ ਲੋਕਪਾਲ ਦੇ ਫੈਸਲੇ ਨੂੰ ਜਨਤਕ ਕੀਤਾ ਜਾਵੇਗਾ। ਬੀ. ਸੀ. ਸੀ. ਆਈ ਦੇ ਸਾਬਕਾ ਮੀਡੀਆ ਅਧਿਕਾਰੀ ਮਯੰਕ ਪਾਰੀਖ ਖ਼ਿਲਾਫ਼ ਹਿੱਤਾਂ ਦੇ ਟਕਰਾਅ ਮਾਮਲੇ 'ਚ ਅਗਲੀ ਸੁਣਵਾਈ ਤੋਂ ਪਹਿਲਾਂ ਸਾਬਕਾ ਕੰਡਕਟਰ ਅਧਿਕਾਰੀ ਨੇ ਜਵਾਬ ਦੇਣ ਲਈ ਬੀ. ਸੀ. ਸੀ. ਆਈ. ਨੂੰ ਤਿੰਨ ਹਫ਼ਤਿਆਂ ਦਾ ਸਮਾਂ ਦਿੱਤਾ ਹੈ। ਪਾਰਿਖ ਕਥਿਤ ਤੌਰ 'ਤੇ ਮੁੰਬਈ ਕ੍ਰਿਕਟ ਐਸੋਸੀਏਸ਼ਨ 'ਚ ਛੇ ਕਲੱਬਾਂ ਚੱਲਾਉਂਦੇ ਹਨ।


Related News