ਸਾਬਕਾ ਫੀਫਾ ਸ਼ਿਵੱਪਾ ਸ਼ੈਟੀ ਦਾ ਹੋਇਆ ਦੇਹਾਂਤ

05/20/2019 1:55:17 AM

ਮੁੰਬਈ— ਫੀਫਾ ਦੇ ਸਾਬਕਾ ਰੈਫਰੀ ਸ਼ਿਵੱਪਾ ਸ਼ੈਟੀ ਦਾ ਐਤਵਾਰ ਨੂੰ ਇੱਥੇ ਦੇਹਾਂਤ ਹੋ ਗਿਆ। ਉਹ 86 ਸਾਲਾ ਦੇ ਸਨ। ਪੱਛਮ ਭਾਰਤ ਫੁੱਟਬਾਲ ਸੰਘ (ਡਬਲਯੂ. ਆਈ. ਐੱਫ. ਏ.) ਦੇ ਇਕ ਸੀਨੀਅਰ ਅਧਿਕਾਰੀ ਨੇ ਉਸਦੇ ਦੇਹਾਂਤ ਦੀ ਪੁਸ਼ਟੀ ਕੀਤੀ। ਮੰਨਿਆ ਜਾ ਰਿਹਾ ਹੈ ਕਿ ਦਿਲ ਦਾ ਦੌਰਾ ਪੈਣ ਨਾਲ ਉਸਦਾ ਦੇਹਾਂਤ ਹੋਇਆ। ਸ਼ੈਟੀ ਦੇ ਪਰਿਵਾਰ 'ਚ ਪਤਨੀ, 2 ਬੇਟੇ ਤੇ ਇਕ ਬੇਟੀ ਹੈ।
ਸ਼ੈਟੀ ਨੇ ਵੱਖ-ਵੱਖ ਅਹੁਦਿਆਂ 'ਤੇ ਫੁੱਟਬਾਲ ਦੀ ਸੇਵਾ ਕੀਤੀ। ਉਹ ਫੀਫਾ ਰੈਫਰੀ ਤੋਂ ਇਲਾਵਾ ਏ. ਐੱਫ. ਸੀ. ਟ੍ਰੇਨਰ, ਅਖਿਲ ਭਾਰਤੀ ਫੁੱਟਬਾਲ ਮਹਾਸੰਘ ਦੇ ਰੈਫਰੀ ਬੋਰਡ ਮੈਂਬਰ, ਏ. ਆਈ. ਐੱਫ. ਐੱਫ. ਰੈਫਰੀ ਟ੍ਰੇਨਰ ਤੇ ਏ. ਆਈ. ਐੱਫ. ਐੱਫ. ਮੈਚ ਆਫੀਸਰ ਵੀ ਰਹਿ ਚੁੱਕੇ ਹਨ।

Gurdeep Singh

This news is Content Editor Gurdeep Singh