ਟੀਮ ਇੰਡੀਆ ਦੇ ਮੁੱਖ ਕੋਚ ਬਣਨ ਦੀ ਦੌੜ 'ਚ ਰੌਬਿਨ ਸਿੰਘ ਵੀ ਹੋਏ ਸ਼ਾਮਲ

07/28/2019 4:33:48 PM

ਸਪੋਰਟਸ ਡੈਸਕ : ਆਈ. ਸੀ. ਸੀ ਕ੍ਰਿਕਟ​ ਵਰਲਡ ਕੱਪ 2019 ਖ਼ਤਮ ਹੋਣ ਦੇ ਤੁਰੰਤ ਬਾਅਦ ਹੀ ਬੀ. ਸੀ. ਸੀ. ਆਈ ਨੇ ਨਵੇਂ ਕੋਚਿੰਗ ਸਟਾਫ ਲਈ ਐਪਲੀਕੇਸ਼ਨਾਂ ਜਾਰੀ ਕੀਤੀਆਂ ਹਨ। ਬੀ. ਸੀ. ਸੀ. ਆਈ ਦੁਆਰਾ ਨਵੇਂ ਸਿਰੇ ਤੋਂ ਐਪਲੀਕੇਸ਼ਨਾਂ ਜਾਰੀ ਕੀਤੀਆਂ ਜਾਣ ਤੋਂ ਬਾਅਦ ਇਹ ਤੈਅ ਹੋ ਗਿਆ ਹੈ ਕਿ ਮੌਜੂਦਾ ਕੋਚਿੰਗ ਸਟਾਫ ਦੇ ਸਾਰੇ ਮੈਬਰਾਂ ਨੂੰ ਫਿਰ ਤੋਂ ਅਪਲਾਈ ਕਰਨਾ ਹੋਵੇਗਾ। ਅਜਿਹੇ 'ਚ ਕੋਚ ਅਹੁੱਦੇ ਲਈ ਐਪਲੀਕੇਸ਼ਨਾਂ ਦੀਆਂ ਖਬਰਾਂ ਦੇ 'ਚ ਹੁਣ ਟੀਮ ਇੰਡੀਆ ਦੇ ਸਾਬਕਾ ਆਲਰਾਊਂਡਰ ਰੌਬਿਨ ਸਿੰਘ ਨੇ ਵੀ ਐਪਲੀਕੇਸ਼ਨ ਭੇਜ ਦਿੱਤੀ ਹੈ।PunjabKesari
15 ਸਾਲ ਤੋਂ ਵੱਖ-ਵੱਖ ਟੀਮਾਂ ਦੀ ਕੋਚਿੰਗ ਦਾ ਅਨੁਭਵ ਵਾਲੇ ਰੌਬਿਨ ਨੇ ਆਪਣੀ ਕੋਚਿੰਗ 'ਚ 10 ਖਿਤਾਬ ਜਿੱਤੇ ਹਨ। ਰੌਬਿਨ ਸਿੰਘ 2007-09 ਦੇ ਦੌਰਾਨ ਟੀਮ ਇੰਡੀਆ ਦੇ ਫੀਲਡਿੰਗ ਕੋਚ ਵੀ ਰਹਿ ਚੁੱਕੇ ਹਨ। ਉਹ ਇੰਡੀਆ ਅੰਡਰ-19 ਤੇ ਇੰਡਿਆ ਏ ਨੂੰ ਵੀ ਕੋਚਿੰਗ ਦੇ ਚੁੱਕੇ ਹਨ। ਨਾਲ ਹੀ ਵੱਖ-ਵੱਖ ਟੀ-20 ਲੀਗ 'ਚ ਵੀ ਉਹ ਕਈ ਟੀਮਾਂ ਲਈ ਕੋਚਿੰਗ ਦੀ ਭੂਮਿਕਾ 'ਚ ਰਹੇ ਹਨ।PunjabKesari
ਤੁਹਾਨੂੰ ਦੱਸ ਦੇਈਏ ਕਿ ਰੌਬਿਨ ਖੱਬੇ ਹੱਥ ਦੇ ਬਲ‍ੇਬਾਜ਼ ਤੇ ਸੱਜੇ ਹੱਥ ਦੇ ਮੀਡੀਅਮ ਪੇਸਰ ਗੇਂਦਬਾਜ਼ੀ ਕਰਦੇ ਸਨ। ਉਨ੍ਹਾਂ ਨੇ ਭਾਰਤ ਲਈ ਇਕ ਟੈਸ‍ਟ ਤੇ 136 ਵਨ-ਡੇ ਮੈਚ ਖੇਡੇ।


Related News