ਅੱਜ ਤੋਂ ਮਿਸ਼ਨ ਕਸ਼ਮੀਰ 'ਤੇ ਐੱਮ. ਐੱਸ. ਧੋਨੀ, 19 ਕਿੱਲੋ ਦੇ ਸਮਾਨ ਨਾਲ ਸੰਭਾਲਣਗੇ ਮੋਰਚਾ

07/31/2019 11:30:04 AM

ਸਪੋਰਸਟ ਡੈਸਕ— ਭਾਰਤੀ ਟੀਮ ਦੇ ਸਾਬਕਾ ਕਪਤਾਨ ਤੇ ਦਿੱਗਜ ਖਿਡਾਰੀ ਐੱਮ. ਐੱਸ. ਧੋਨੀ ਅੱਜ ਮਤਲਬ ਕਿ 31 ਜੁਲਾਈ ਤੋਂ ਕਸ਼ਮੀਰ 'ਚ ਅੱਤਵਾਦੀ ਵਿਰੋਧੀ ਯੂਨਿਟ 'ਚ ਪਹਿਲੀ ਵਾਰ ਤੈਨਾਤ ਹੋਣਗੇ। ਇਸ ਦੌਰਾਨ ਐੱਮ. ਐੱਸ. ਧੋਨੀ ਪੈਰਾ ਕਮਾਂਡੋ ਦੀ ਬਟਾਲੀਅਨ 'ਚ 15 ਦਿਨ ਆਪਣੀ ਡਿਊਟੀ ਕਰਣਗੇ। 15 ਅਗਸਤ ਨੂੰ ਸੁਤੰਤਰਤਾ ਦਿਵਸ ਦੇ ਮੌਕੇ 'ਤੇ ਵੀ ਧੋਨੀ ਫੌਜ ਦੇ ਨਾਲ ਹੀ ਰਹਿਣਗੇ। ਇਸ ਤੋਂ ਬਾਅਦ ਉਹ ਟ੍ਰੇਨਿੰਗ ਲਈ ਬੈਂਗਲੁਰੂ ਚੱਲੇ ਜਾਣਗੇ। ਕਸ਼ਮੀਰ 'ਚ ਇਨ੍ਹਾਂ 15 ਦਿਨਾਂ ਦੇ ਦੌਰਾਨ ਧੋਨੀ ਅੱਤਵਾਦ ਪ੍ਰਭਾਵਿਤ ਇਲਾਕਿਆ 'ਚ 19 ਕਿੱਲੋ ਦੇ ਭਾਰੀ ਸਮਾਨ ਨੂੰ ਆਪਣੇ ਨਾਲ ਲੈ ਕੇ ਚੱਲਣਗੇ। ਦੱਸ ਦੇਈਏ ਕਿ 2011 ਦੇ ਵਰਲਡ ਕੱਪ ਜਿੱਤ ਤੋਂ ਬਾਅਦ ਫੌਜ ਦੀ ਟੈਰੀਟੋਰੀਅਲ ਆਰਮੀ 'ਚ ਧੋਨੀ ਨੂੰ ਲੈਫਟੀਨੈਂਟ ਕਰਨਲ ਦਾ ਅਹੁੱਦਾ ਮਿਲਿਆ ਸੀ।

ਐੱਮ. ਐੱਸ. ਧੋਨੀ ਜਿਸ ਬਟਾਲੀਅਨ 'ਚ ਤੈਨਾਤ ਹੋਣਗੇ ਉਹ ਮਿਲੇ-ਜੁਲੇ ਸੈਨਿਕਾਂ ਦੀ ਯੂਨਿਟ ਹੈ। ਉੱਥੇ ਦੇਸ਼ ਦੇ ਹਰ ਇਲਾਕੇ ਤੋਂ ਆਏ ਜਵਾਨ ਤੈਨਾਤ ਹਨ। ਧੋਨੀ ਨੂੰ ਇਥੇ ਦਿਨ ਰਾਤ ਦੋਨਾਂ ਸ਼ਿਫਟਾਂ 'ਚ ਡਿਊਟੀ ਦੇਣੀ ਹੋਵੇਗੀ। ਡਿਊਟੀ ਦੌਰਾਨ ਧੋਨੀ ਨੂੰ ਏ. ਕੇ.-47 ਰਾਇਫਲ, 3 ਮੈਗਜ਼ੀਨ ਜਿਸ ਦਾ ਵਜ਼ਨ 5 ਕਿੱਲੋ, ਵਰਦੀ 3 ਕਿੱਲੋ, ਬੂਟ 2 ਕਿਲੋ, 4 ਕਿੱਲੋ ਦੀ ਬੁਲੇਟਪਰੂਫ ਜੈਕੇਟ, 3 ਤੋਂ 6 ਗ੍ਰੇਨੇਡ ਜਿਨ੍ਹਾਂ ਦਾ ਵਜ਼ਨ 4 ਕਿੱਲੋ, ਹੈਲਮੈਟ ਇਕ ਕਿੱਲੋ ਤਮਾਮ ਸਮਾਨ ਦਿੱਤਾ ਜਾਵੇਗਾ। ਇਨ੍ਹਾਂ ਸਭ ਦਾ ਭਾਰ ਕਰੀਬ 19 ਕਿੱਲੋ ਹੈ।PunjabKesari

8-10 ਸੈਨਿਕਾਂ ਦੇ ਦਸਤੇ 'ਚ ਕਰਣਗੇ ਗਸ਼ਤ
ਧੋਨੀ ਆਫਸਰਾਂ ਨਾਲ ਨਹੀਂ ਸਗੋਂ 50-60 ਸੈਨਿਕਾਂ ਦੇ ਨਾਲ ਰਹਿਣਗੇ। ਇਹ ਧੋਨੀ ਨੇ ਆਪਣੇ ਆਪ ਹੀ ਫੈਸਲਾ ਕੀਤਾ ਹੈ। ਸਵਾਦੀ ਬਟਰ ਚਿਕਨ ਲਈ ਮਸ਼ਹੂਰ ਇਸ ਬਟਾਲੀਅਨ 'ਚ ਇਕ ਹਫਤੇ 'ਚ 3 ਤੋਂ 4 ਦਿਨ ਤੱਕ ਧੋਨੀ ਨੂੰ ਚਿਕਨ ਮਿਲੇਗਾ। ਇਸ ਦੌਰਾਨ ਧੋਨੀ ਸ਼੍ਰੀਨਗਰ ਦੇ ਬਦਾਮੀ ਬਾਗ ਕੈਂਟ ਏਰੀਏ 'ਚ 8-10 ਸੈਨਿਕਾਂ ਦੇ ਨਾਲ ਗਸ਼ਤ ਕਰਦੇ ਨਜ਼ਰ ਆਉਣਗੇ।

ਗਾਰਡ ਡਿਊਟੀ ਵੀ ਕਰਨਗੇ ਧੋਨੀ
ਮਾਹੀ ਇੱਥੇ ਗਾਰਡ ਡਿਊਟੀ ਵੀ ਕਰਦੇ ਨਜ਼ਰ ਆਉਣਗੇ ਜੋ 4-4 ਘੰਟੇ ਦੀ ਦੋ ਸ਼ਿਫਟਾਂ 'ਚ ਹੁੰਦੀ ਹੈ। ਇਹ ਦਿਨ ਤੇ ਰਾਤ ਦੋਨਾਂ ਸਮੇਂ ਦੀ ਡਿਊਟੀ ਹੈ। ਜਦ ਧੋਨੀ ਨੂੰ ਦਿਨ ਵੇਲੇ ਡਿਊਟੀ ਦੇਣੀ ਹੋਵੇਗੀ ਤਾਂ ਉਨ੍ਹਾਂ ਨੂੰ ਸਵੇਰੇ ਚਾਰ ਵਜੇ ਉੱਠਣਾ ਹੋਵੇਗਾ। ਰਾਤ ਦੀ ਡਿਊਟੀ ਹੋਣ ਕਰਕੇ ਧੋਨੀ ਨੂੰ ਸਵੇਰੇ ਜਲਦੀ ਉੱਠਣ ਦੀ ਛੋਟ ਮਿਲੇਗੀ।

ਪੋਸਟ ਡਿਊਟੀ
ਉਥੇ ਹੀ, ਪੋਸਟ ਡਿਊਟੀ 'ਚ ਵੀ ਧੋਨੀ ਨੂੰ ਰਹਿਣਾ ਪੈ ਸਕਦਾ ਹੈ, ਜਿੱਥੇ ਬਿਨਾਂ ਪਲਕ ਝਪਕਾਏ ਬੰਕਰ 'ਚ ਖੜੇ ਰਹਿਣਾ ਪੈਂਦਾ ਹੈ। ਅਜਿਹਾ 2-2 ਘੰਟੇ ਦੀ ਡਿਊਟੀ 'ਚ ਤਿੰਨ ਵਾਰ ਹੁੰਦਾ ਹੈ। ਇਸ ਡਿਊਟੀ 'ਚ ਬਿਨ੍ਹਾਂ ਹਿੱਲ-ਜੁਲ ਦੇ ਲਗਾਤਾਰ ਲੋਕਾਂ ਵੱਲ ਧਿਆਨ ਦਿੰਦੇ ਹੋਏ ਕਰਨੀ ਹੋਵੇਗੀ।


Related News