ਮਿਸਬਾਹ ਨੇ ਖੋਲਿਆ ਰਾਜ, ਇਸ ਵਜ੍ਹਾ ਨਾਲ ਬਾਬਰ ਨੂੰ ਬਣਾਇਆ ਗਿਆ ਕਪਤਾਨ

05/13/2020 10:57:46 PM

ਨਵੀਂ ਦਿੱਲੀ— ਪਾਕਿਸਤਾਨ ਕ੍ਰਿਕਟ ਬੋਰਡ ਨੇ ਸਰਫਰਾਜ ਅਹਿਮਦ ਦੇ ਸਥਾਨ 'ਤੇ ਬਾਬਰ ਆਜਮ ਨੂੰ ਵਨ ਡੇ ਟੀਮ ਦਾ ਕਪਤਾਨ ਨਿਯੁਕਤ ਕੀਤਾ ਹੈ। ਪਾਕਿਸਤਾਨ ਦੇ ਕੋਚ ਮਿਸਬਾਹ ਉਲ ਹਕ ਨੇ ਕਿਹਾ ਕਿ ਬਾਬਰ ਨੂੰ ਕਮਾਨ ਦੇਣ ਦਾ ਫੈਸਲਾ 2023 ਦੇ ਵਿਸ਼ਵ ਕੱਪ ਦੇ ਮੱਦੇਨਜ਼ਰ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਹੀ ਪੀ. ਸੀ. ਬੀ. ਨੇ ਸਰਫਰਾਜ ਅਹਿਮਦ ਦੀ ਜਗ੍ਹਾ 'ਤੇ ਬਾਬਰ ਆਜਮ ਨੂੰ ਟੀ-20 ਟੀਮ ਦਾ ਕਪਤਾਨ ਨਿਯੁਕਤ ਕਰ ਦਿੱਤਾ ਸੀ। ਮਿਸਬਾਹ ਨੇ ਕਿਹਾ ਕਿ ਅਸੀਂ ਇਸ ਗੱਲ ਨੂੰ ਧਿਆਨ 'ਚ ਰੱਖਿਆ ਕਿ ਕੌਣ ਲੰਮੀ ਰੇਸ ਦਾ ਘੋੜਾ ਬਣ ਸਕਦਾ ਹੈ। ਬਾਬਰ ਨੂੰ ਵਨ ਡੇ ਟੀਮ ਦਾ ਕਪਤਾਨ ਨਿਯੁਕਤ ਕਰਨ ਦੇ ਪਿੱਛੇ ਅਸੀਂ 2023 ਵਿਸ਼ਵ ਕੱਪ ਨੂੰ ਧਿਆਨ 'ਤ ਰੱਖਿਆ। ਉਹ ਟੀ-20 ਟੀਮ ਦੇ ਕਪਤਾਨ ਹਨ ਤੇ ਚੋਟੀ ਪੱਧਰ ਦੇ ਖਿਡਾਰੀ ਵੀ ਤੇ ਉਸ ਨੂੰ ਤਿਆਰ ਕਰਨ ਦਾ ਇਹ ਠੀਕ ਸਮਾਂ ਹੈ। 


ਸਾਬਕਾ ਕਪਤਾਨ ਨੇ ਕਿਹਾ ਕਿ ਉਹ ਚੁਣੌਤੀ ਨੂੰ ਸਵੀਕਾਰ ਕਰ ਰਹੇ ਹਨ। ਜਦੋਂ ਤੋਂ ਉਹ ਟੀ-20 ਟੀਮ ਦੇ ਕਪਤਾਨ ਬਣੇ ਹਨ। ਉਸਦਾ ਟੈਸਟ 'ਚ ਪ੍ਰਦਰਸ਼ਨ ਵੀ ਸੁਧਰਿਆ ਹੈ। ਇਸ ਲਈ ਜੇਕਰ ਉਹ ਜ਼ਿੰਮੇਦਾਰੀ ਲੈ ਸਕਦੇ ਹਨ ਤਾਂ ਕੀ ਨਾ ਉਸ ਨੂੰ ਦਿੱਤੀ ਜਾਵੇ। ਪੀ. ਸੀ. ਬੀ. ਨੇ ਨਾਲ ਹੀ 2020-21 'ਚ ਆਪਣੀ ਕੇਂਦਰੀ ਇਕਰਾਰਨਾਮਾ ਸੂਚੀ ਜਾਰੀ ਕਰ ਦਿੱਤੀ, ਜਿਸ 'ਚ ਨਸੀਮ ਸ਼ਾਹ ਤੇ ਇਫਿਤਕਾਰ ਅਹਿਮਦ 2 ਨਵੇਂ ਚਿਹਰੇ ਹਨ। ਇਹ ਇਕਰਾਰਨਾਮਾ ਇਕ ਜੁਲਾਈ ਤੋਂ ਲਾਗੂ ਹੋਵੇਗਾ। ਅਨੁਭਵੀ ਤੇਜ਼ ਗੇਂਦਬਾਜ਼ ਮੁਹੰਮਦ ਆਮਿਰ ਤੇ ਵਹਾਬ ਰਿਆਜ਼ ਦਾ ਨਾਂ ਸੂਚੀ 'ਚ ਨਹੀਂ ਹੈ ਤੇ ਹਸਨ ਅਲੀ ਨੂੰ ਵੀ ਇਸ 'ਚ ਜਗ੍ਹਾ ਨਹੀਂ ਮਿਲੀ।

Gurdeep Singh

This news is Content Editor Gurdeep Singh