3 ਸਾਲਾਂ ਤੋਂ ਕ੍ਰਿਕਟ ਦੀ ਦੁਨੀਆ ''ਚ ਰਾਜ ਕਰ ਰਹੀ ਹੈ ਭਾਰਤੀ ਟੀਮ, ਦੇਖੋ ਅੰਕੜੇ

01/01/2018 2:01:10 PM

ਨਵੀਂ ਦਿੱਲੀ (ਬਿਊਰੋ)— ਸਾਲ 2017 ਵਿਚ ਕ੍ਰਿਕਟ ਦੇ ਮੈਦਾਨ ਵਿਚ ਇਕ ਤੋਂ ਵਧ ਕੇ ਇਕ ਸ਼ਾਨਦਾਰ ਰਿਕਾਰਡ ਬਣਾਏ ਗਏ। ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਅਤੇ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਲਈ ਇਹ ਸਾਲ ਕੁਝ ਅਜਿਹਾ ਬੀਤਿਆ ਜਿਸਨੂੰ ਉਹ ਸ਼ਾਇਦ ਹੀ ਕਦੇ ਭੁੱਲ ਸਕਣ। ਵਿਰਾਟ ਕੋਹਲੀ ਮੈਦਾਨ ਦੇ ਅੰਦਰ ਅਤੇ ਬਾਹਰ ਇਸ ਸਾਲ ਪੂਰੀ ਤਰ੍ਹਾਂ ਨਾਲ ਛਾਏ ਰਹੇ। ਮੈਦਾਨ ਉੱਤੇ ਜਿੱਥੇ ਉਨ੍ਹਾਂ ਨੇ ਬੱਲੇ ਨਾਲ ਦੌੜਾਂ ਵਰ੍ਹਾਈਆਂ ਤਾਂ ਉਥੇ ਹੀ ਮੈਦਾਨ ਤੋਂ ਬਾਹਰ ਬਾਲੀਵੁੱਡ ਅਭਿਨੇਤਰੀ ਅਨੁਸ਼ਕਾ ਸ਼ਰਮਾ ਨਾਲ ਵਿਆਹ ਕਰ ਕੇ ਸੁਰਖੀਆਂ ਬਟੋਰੀਆਂ।

ਕੋਹਲੀ ਦੇ ਇਲਾਵਾ ਰੋਹਿਤ ਲਈ ਵੀ ਵਧੀਆ ਸੀ ਸਾਲ 2017
ਵਿਰਾਟ ਕੋਹਲੀ ਦੇ ਇਲਾਵਾ ਰੋਹਿਤ ਸ਼ਰਮਾ ਲਈ ਵੀ ਇਹ ਸਾਲ ਬੇਹੱਦ ਖਾਸ ਬੀਤਿਆ। ਇਸ ਸਾਲ ਰੋਹਿਤ ਨੇ ਵਨਡੇ ਵਿਚ ਤਿੰਨ ਦੋਹਰਾ ਸੈਂਕੜੇ ਲਗਾਉਣ ਦੇ ਇਲਾਵਾ ਟੀ-20 ਵਿਚ ਸਭ ਤੋਂ ਤੇਜ਼ ਸੈਂਕੜਾ ਮਾਰਨ ਦਾ ਰਿਕਾਰਡ ਵੀ ਆਪਣੇ ਨਾਮ ਕੀਤਾ। ਰੋਹਿਤ ਨੇ ਆਪਣੀ ਕਪਤਾਨੀ ਵਿਚ ਸ਼੍ਰੀਲੰਕਾ ਖਿਲਾਫ ਵਨਡੇ ਅਤੇ ਟੀ-20 ਸੀਰੀਜ਼ ਵਿਚ ਜਿੱਤ ਵੀ ਦਿਵਾਈ। ਪਰ ਕੀ ਤੁਸੀ ਜਾਣਦੇ ਹੋ ਕਿ ਪਿਛਲੇ ਤਿੰਨ ਸਾਲਾਂ ਅੰਦਰ ਦੁਨੀਆ ਵਿਚ ਸਭ ਤੋਂ ਜ਼ਿਆਦਾ ਮੈਚ ਭਾਰਤੀ ਟੀਮ ਨੇ ਜਿੱਤੇ ਹਨ।

ਇੰਨੀ ਰਹੀ ਭਾਰਤ ਦੀ ਜਿੱਤ ਔਸਤ
ਭਾਰਤੀ ਟੀਮ ਇਸ ਸਾਲ ਇਕ ਜਿੱਤ ਨਾਲ ਕਲੰਡਰ ਸਾਲ ਵਿਚ ਸਭ ਤੋਂ ਜ਼ਿਆਦਾ ਜਿੱਤ ਦੇ ਵਿਸ਼ਵ ਰਿਕਾਰਡ ਤੱਕ ਪੁੱਜਣ ਤੋਂ ਖੁੰਝ ਗਈ। ਜੇਕਰ 1 ਜਨਵਰੀ 2015 ਤੋਂ 2018 ਦੀ ਗੱਲ ਕਰੀਏ ਤਾਂ ਭਾਰਤ ਨੇ ਤਿੰਨਾਂ ਫਾਰਮੇਟਾਂ ਨੂੰ ਮਿਲਾ ਕੇ ਕੁਲ 135 ਮੈਚ ਖੇਡੇ ਹਨ, ਜਿਨ੍ਹਾਂ ਵਿਚੋਂ 87 ਮੈਚਾਂ ਵਿਚ ਉਸਨੂੰ ਜਿੱਤ ਮਿਲੀ ਹੈ। ਭਾਰਤੀ ਟੀਮ ਨੂੰ ਇਸ ਦੌਰਾਨ 36 ਮੈਚਾਂ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ, ਜਦੋਂ ਕਿ 9 ਮੈਚ ਡਰਾਅ ਉੱਤੇ ਖਤਮ ਹੋਏ। ਭਾਰਤ ਦੀ ਜਿੱਤ ਫ਼ੀਸਦੀ 64.44 ਰਹੀ ਜੋ ਦੂਜੀਆਂ ਟੀਮਾਂ ਦੇ ਮੁਕਾਬਲੇ ਕਾਫ਼ੀ ਜ਼ਿਆਦਾ ਹੈ।

ਭਾਰਤ ਨੇ 118 ਮੈਚ ਖੇਡ ਕੇ 69 'ਚ ਜਿੱਤ ਹਾਸਲ ਕੀਤੀ
ਭਾਰਤ ਦੇ ਬਾਅਦ ਨਿਊਜ਼ੀਲੈਂਡ, ਸਾਊਥ ਅਫਰੀਕਾ ਅਤੇ ਇੰਗਲੈਂਡ ਦੀਆਂ ਟੀਮਾਂ ਨੇ ਪਿਛਲੇ ਤਿੰਨ ਸਾਲਾਂ ਵਿਚ ਸਭ ਤੋਂ ਜ਼ਿਆਦਾ ਮੈਚ ਜਿੱਤੇ ਹਨ। ਨਿਊਜੀਲੈਂਡ ਨੇ ਇਨ੍ਹਾਂ ਤਿੰਨਾਂ ਸਾਲਾਂ ਵਿਚ 118 ਮੈਚ ਖੇਡੇ ਹਨ, ਜਿਸ ਵਿਚੋਂ 69 ਮੈਚਾਂ ਵਿਚ ਉਸਨੂੰ ਜਿੱਤ ਮਿਲੀ ਹੈ। ਉਥੇ ਹੀ ਸਾਊਥ ਅਫਰੀਕਾ ਦੀ ਟੀਮ ਨੇ 116 ਮੈਚਾਂ ਵਿਚੋਂ 68 ਵਿਚ ਜਿੱਤ ਹਾਸਲ ਕੀਤੀ ਹੈ। ਜਦੋਂ ਕਿ ਇੰਗਲੈਂਡ ਦੀ ਟੀਮ 128 ਮੈਚ ਖੇਡੀ ਹੈ, ਜਿਨ੍ਹਾਂ ਵਿਚੋਂ ਉਹ 68 ਮੈਚਾਂ ਨੂੰ ਜਿੱਤਣ ਵਿਚ ਸਫਲ ਰਹੀ ਹੈ।