ਦੇਸ਼ ''ਚ ਪਹਿਲੀ ਵਾਰ ਆਨਲਾਈਨ ਨੈਸ਼ਨਲ ਚੈਂਪੀਅਨਸ਼ਿਪ, ਇਨਾਮ ''ਚ ਮਿਲੇਗਾ ਮਾਸਕ-ਸੈਨੇਟਾਈਜ਼ਰ

05/15/2020 12:38:51 PM

ਸਪੋਰਟਸ ਡੈਸਕ : ਦੇਸ਼ ਵਿਚ ਪਹਿਲੀ ਵਾਰ ਹੋਵੇਗਾ ਜਦੋਂ ਏਸ਼ੀਆਈ ਖੇਡਾਂ ਅਤੇ ਯੂਥ ਓਲੰਪਿਕ ਵਿਚ ਸ਼ਾਮਲ ਕਿਸੇ ਚੈਂਪੀਅਨਸ਼ਿਪ ਆਨਲਾਈਨ ਕਰਾਈ ਜਾਵੇਗੀ। ਵੁਸ਼ੂ ਏਸੋਸੀਏਸ਼ਨ (ਵੀ. ਏ. ਆਈ.) ਕੋਰੋਨਾ ਵਾਇਰਸ ਦੇ ਦੌਰ ਵਿਚ 15 ਤੋਂ 18 ਮਈ ਤਕ ਆਨਲਾਈਨ ਨੈਸ਼ਨਲ ਤਾਉਲੋ ਚੈਂਪੀਅਨਸ਼ਿਪ ਆਯੋਜਿਤ ਕਰਾਉਣ ਜਾ ਰਿਹਾ ਹੈ। ਖਾਸ ਗੱਲ ਇਹ ਹੈ ਕਿ ਚੈਂਪੀਅਨਸ਼ਪ ਵਿਚ ਹਿੱਸਾ ਲੈਣ ਵਾਲੇ ਸਾਰੇ ਸਾਰੇ ਖਿਡਾਰੀਆਂ ਨੂੰ ਕੋਰੋਨਾ ਤੋਂ ਬਚਾਅ ਦਾ ਸੰਦੇਸ਼ ਦੇਣ ਲਈ ਮਾਸਕ ਅਤੇ ਤਮਗਾ ਜੇਤੂਆਂ ਨੂੰ ਮਾਸਕ ਦੇ ਨਾਲ ਸੈਨੇਟਾਈਜ਼ਰ ਦਿੱਤੇ ਜਾਣਗੇ। ਚੈਂਪੀਅਨਸ਼ਿਪ ਦੇਲਈ ਰਿਕਾਰਡ ਤੋੜ ਇਕ ਹਜ਼ਾਰ ਦੇ ਕਰੀਬ ਐਂਟਰੀ ਪ੍ਰਾਪਤ ਹੋਈ ਹੈ। ਵੀ. ਏ. ਆਈ. ਦੇ ਜਰਨਲ ਸਕੱਤਰ ਸੁਹੇਲ ਅਹਿਮਦ ਦਾ ਕਹਿਣਾ ਹੈ ਕਿ 20 ਤੋਂ ਵੱਧ ਸੂਬੇ ਆਪਣੇ ਇੱਥੇ ਆਨਲਾਈਨ ਕਰਾ ਚੁੱਕੇ ਹਨ। ਇਨ੍ਹੀਂ ਚੈਂਪੀਅਨਸ਼ਿਪ ਵਿਚ ਤਮਗਾ ਜੇਤੂਆਂ ਨੂੰ ਨੈਸ਼ਨਲ ਨੂੰ ਵਿਚ ਖੇਡਮ ਲਈ ਸੱਦਾ ਦਿੱਤਾ ਜਾ ਰਿਹਾ ਹੈ।

ਕਸ਼ਮੀਰੀ ਬੱਚਿਆਂ ਨੇ ਦਿਖਾਈ ਸਭ ਤੋਂ ਵੱਧ ਦਿਲਚਸਪੀ
ਹਰ ਸੂਬੇ ਦੀ ਤਰ੍ਹਾਂ ਜੰਮੂ-ਕਸ਼ਮੀਰ ਵਿਚ ਵੀ ਵੁਸ਼ੂ ਦੀ ਸੂਬਾ ਚੈਂਪੀਅਨਸ਼ਿਪ ਆਯੋਜਿਤ ਕੀਤੀ ਜਾਣੀ ਸੀ। ਇੱਥੇ 500 ਤੋਂ ਜ਼ਿਆਦਾ ਬੱਚਿਆਂ ਨੇ ਚੈਂਪੀਅਨਸ਼ਿਪ ਵਿਚ ਖੇਡਣ ਲਈ ਐਂਟਰੀ ਭੇਜੀ ਪਰ ਸੂਬੇ ਵਿਚ ਇੰਟਰਨੈਟ ਬੰਦ ਕੀਤੇ ਜਾਣ ਦੀ ਵਜ੍ਹਾ ਤੋਂ ਇਹ ਚੈਂਪੀਅਨਸ਼ਿਪ ਹੁਣ ਤਕ ਆਯੋਜਿਤ ਨਹੀਂ ਹੋ ਸਕੀ ਹੈ। ਜੰਮੂ-ਕਸ਼ਮੀਰ ਵੁਸ਼ੂ ਐਸੋਸੀਏਸ਼ਨ ਦੇ ਸੀ. ਈ. ਓ. ਕੁਲਦੀਪ ਹਾਂਡੂ ਦਾ ਕਹਿਣਾ ਹੈ ਕਿ ਉਹ ਕੋਸ਼ਿਸ਼ ਕਰ ਰਹੇ ਹਨ ਕਿਸੇ ਤਰ੍ਹਾਂ ਚੈਂਪੀਅਨਸ਼ਿਪ ਆਯੋਜਿਤ ਹੋ ਸਕੇ।

Ranjit

This news is Content Editor Ranjit