ਮੈਕਸੀਕੋ ਵਿਚ 24 ਜੁਲਾਈ ਤੋਂ ਬਿਨਾ ਦਰਸ਼ਕਾਂ ਤੋਂ ਹੋਵੇਗੀ ਫੁੱਟਬਾਲ ਦੀ ਵਾਪਸੀ

06/11/2020 1:58:29 PM

ਮੈਕਸੀਕੋ : ਮੈਕਸੀਕੋ ਵਿਚ ਕੋਰੋਨਾ ਵਾਇਰਸ ਕਾਰਨ 4 ਮਹੀਨੇ ਤਕ ਫੁੱਟਬਾਲ ਪ੍ਰਤੀਯੋਗਿਤਾਵਾਂ ਬੰਦ ਰਹਿਣ ਤੋਂ ਬਾਅਦ 24 ਜੁਲਾਈ ਤੋਂ ਪਹਿਲੀ ਡਿਵੀਜ਼ਨ ਦੇ ਮੈਚ ਖੇਡੇ ਜਾਣਗੇ ਪਰ ਇਸ ਦੌਰਾਨ ਦਰਸ਼ਕਾਂ ਨੂੰ ਸਟੇਡੀਅਮ ਵਿਚ ਆਉਣ ਦੀ ਇਜਾਜ਼ਤ ਨਹੀਂ ਹੋਵੇਗੀ। ਐੱਮ. ਐੱਕਸ. ਲੀਗ ਨੇ ਬੁੱਧਵਾਰ ਨੂੰ ਕਿਹਾ ਕਿ ਨਵਾਂ ਸੈਸ਼ਨ 24 ਜੁਲਾਈ ਤੋਂ ਸ਼ੁਰੂ ਹੋਵੇਗਾ ਅਤੇ 12 ਸਤੰਬਰ ਤਕ ਚੱਲੇਗਾ। ਲੀਗ ਵਿਚ 12 ਟੀਮਾਂ ਹਿੱਸਾ ਲੈਮਗੀਆਂ, ਜਿਸ ਵਿਚੋਂ ਚੋਟੀ 4 ਟੀਮਾਂ ਕੁਆਲੀਫਾਈ ਕਰਨਗੀਆਂ ਜਦਕਿ ਬਾਕੀ 8 ਟੀਮਾਂ ਨੂੰ ਕੁਆਲੀਫਾਈ ਕਰਨ ਲਈ ਨਾਕਆਊਟ ਰਾਊਂਡ ਵਿਚੋਂ ਗੁਜ਼ਰਨਾ ਹੋਵੇਗਾ। 

ਲੀਗ ਦੇ ਮੁਖੀ ਐਨਰਿਕ ਬੋਨਿਲਾ ਨੇ ਕਿਹਾ ਕਿ ਇਹ ਯਕੀਨੀ ਨਹੀਂ ਹੈ ਕਿ ਦਰਸ਼ਕਾਂ ਨੂੰ ਕਦੋਂ ਸਟੇਡੀਅਮ ਵਿਚ ਆਉਣ ਦੀ ਇਜਾਜ਼ਤ ਮਿਲੇਗੀ। ਬੋਨਿਲਾ ਵੀ ਕੋਰੋਨਾ ਵਾਇਰਸ ਨਾਲ ਰਹਿ ਚੁੱਕਿਆ ਹੈ। ਮੈਕਸੀਕੋ ਵਿਚ ਹੁਣ ਤਕ ਕੋਰੋਨਾ ਵਾਇਰਸ ਦੇ ਕੁਲ 124,301 ਮਾਮਲੇ ਪਾਏ ਗਏ ਹਨ, ਜਿਸ ਵਿਚੋਂ 14,696 ਦੀ ਮੌਤ ਹੋਈ ਹੈ। ਅਜੇ ਤਕ ਪਹਿਲੀ ਡਿਵੀਜ਼ਨ ਦੇ 33 ਖਿਡਾਰੀਆਂ ਦਾ ਟੈਸਟ ਪਾਜ਼ੇਟਿਵ ਰਿਹਾ ਹੈ।

Ranjit

This news is Content Editor Ranjit