ਸਟ੍ਰਿਪ ਮਾਡਲਜ਼ ਤੋਂ ਪ੍ਰਮੋਸ਼ਨ ਕਰਵਾ ਕੇ ਸਵਾਲਾਂ ਦੇ ਘੇਰੇ ''ਚ ਆਇਆ ਫੁੱਟਬਾਲ ਕਲੱਬ

04/27/2019 7:23:11 PM

ਨਵੀਂ ਦਿੱਲੀ : ਸਕਾਟਲੈਂਡ ਦਾ ਫੁੱਟਬਾਲ ਕਲੱਬ ਆਈਰ ਯੂਨਾਈਟਿਡ ਇਕ ਵਾਰ ਫਿਰ ਤੋਂ ਆਪਣੀ ਨਵੀਂ ਜਰਸੀ ਕਾਰਨ ਚਰਚਾ 'ਚ ਹੈ। ਦਰਅਸਲ, ਉਕਤ ਕਲੱਬ ਜਦੋਂ ਵੀ ਆਪਣੇ ਖਿਡਾਰੀਆਂ ਦੀ ਜਰਸੀ ਬਦਲਦਾ ਹੈ ਤਾਂ ਇਸ ਦੀ ਪ੍ਰਮੋਸ਼ਨ ਉਨ੍ਹਾਂ ਮਾਡਲਜ਼ ਤੋਂ ਕਰਵਾਉਂਦਾ ਹੈ, ਜਿਹੜੀਆਂ ਬਾਡੀ ਪੇਂਟ ਫੋਟੋਸ਼ੂਟ ਕਰਵਾਉਂਦੀਆਂ ਹਨ। ਕਲੱਬ ਨੇ ਪਹਿਲੀ ਵਾਰ 2014 'ਚ ਇਹ ਪ੍ਰਯੋਗ ਕੀਤਾ ਸੀ, ਜਦੋਂ ਕਲੱਬ ਮੈਨੇਜਮੈਂਟ 'ਤੇ ਅਸ਼ਲੀਲਤਾ ਫੈਲਾਉਣ ਦਾ ਦੋਸ਼ ਲੱਗਾ ਸੀ। ਉਸ ਨੇ 2018 'ਚ ਇਸ ਤਰ੍ਹਾਂ ਦੇ ਪ੍ਰਯੋਗ ਬੰਦ ਕਰ ਦਿੱਤੇ ਪਰ ਹੁਣ 2019 'ਚ ਇਕ ਵਾਰ ਫਿਰ ਤੋਂ ਕਲੱਬ ਮੈਨੇਜਮੈਂਟ ਨੇ ਆਪਣੀ ਪੁਰਾਣੀ ਰਣਨੀਤੀ 'ਤੇ ਅਮਲ ਕਰਦਿਆਂ ਸਟ੍ਰਿਪ ਮਾਡਲਜ਼ ਤੋਂ ਆਪਣੇ ਕਲੱਬ ਦੀ ਪ੍ਰਮੋਸ਼ਨ ਕਰਵਾ ਲਈ ਹੈ। ਇਸ ਤੋਂ ਬਾਅਦ ਹੀ ਸੋਸ਼ਲ ਮੀਡੀਆ 'ਤੇ ਕਲੱਬ ਦੀ ਨਿੰਦਾ ਹੋਣ ਲੱਗੀ ਹੈ। ਫੁੱਟਬਾਲ ਫੈਨਜ਼ ਦਾ ਕਹਿਣਾ ਹੈ ਕਿ ਕਲੱਬ ਮੈਨੇਮਜੈਂਟ ਦਾ ਪ੍ਰਮੋਸ਼ਨ ਲਈ ਅਪਣਾਇਆ ਗਿਆ ਇਹ ਤਰੀਕਾ ਬੇਹੱਦ ਗਲਤ ਹੈ। ਇਸ ਤੋਂ ਸਾਬਤ ਹੁੰਦਾ ਹੈ ਕਿ ਮੈਨੇਜਮੈਂਟ ਮਹਿਲਾਵਾਂ ਨੂੰ ਸਿਰਫ ਵਪਾਰ ਦੀ ਨਜ਼ਰ ਨਾਲ ਹੀ ਦੇਖਦਾ ਹੈ। 

ਜ਼ਿਕਰਯੋਗ ਹੈ ਕਿ 2014 'ਚ ਐਲਿਸ ਕੂਪਰ ਨੇ ਪਹਿਲੀ ਵਾਰ ਕਲੱਬ ਲਈ ਅਜਿਹਾ ਫੋਟੋਸ਼ੂਟ ਕਰਵਾਇਆ ਸੀ। ਹੰਗਾਮਾ ਉਦੋਂ ਹੋਇਆ ਸੀ, ਜਦੋਂ 2016 'ਚ ਸਬਾਈਨ ਜੇਮਲੇਜਨੋਵਾ ਨੇ ਫੋਟੋਸ਼ੂਟ ਕਰਵਾਇਆ। ਸਬਾਈਨ ਦੇ ਉਕਤ ਫੋਟੋਸ਼ੂਟ ਤੋਂ ਬਾਅਦ ਹੀ ਕਲੱਬ 'ਤੇ ਅਸ਼ਲੀਲਤਾ ਫੈਲਾਉਣ ਦੇ ਦੋਸ਼ ਵਧ ਗਏ ਸਨ। 2017 'ਚ ਜਦੋਂ ਕਲੱਬ ਮੈਨੇਜਮੈਂਟ ਨੇ ਮਸ਼ਹੂਰ ਮਾਡਲ ਅੰਬਰ ਸਿਆਨਾ ਨਾਲ ਵੀ ਬਾਡੀ ਪੇਂਟ ਫੋਟੋਸ਼ੂਟ ਕਰਵਾਇਆ ਤਾਂ ਫੈਨਜ਼ ਦਾ ਗੁੱਸਾ ਸੱਤਵੇਂ ਆਸਮਾਨ 'ਤੇ ਪਹੁੰਚ ਗਿਆ। ਮੈਨੇਜਮੈਂਟ ਨੇ ਇਸ 'ਤੇ ਕਈ ਵਾਰ ਸਫਾਈ ਦਿੱਤੀ ਪਰ ਹੁਣ ਫਿਰ ਤੋਂ ਉਹੀ ਰਣਨੀਤੀ ਅਪਣਾ ਕੇ ਉਕਤ ਮੈਨੇਜਮੈਂਟ ਫਿਰ ਤੋਂ ਸਵਾਲਾਂ ਦੇ ਘੇਰੇ ਵਿਚ ਆ ਗਈ ਹੈ।