ਗੇਂਦਬਾਜ਼ੀ ''ਚ ਵਿਲੱਖਣਤਾ ''ਤੇ ਧਿਆਨ : ਉਨਾਦਕਤ

03/12/2018 1:41:01 AM

ਕੋਲੰਬੋ- ਭਾਰਤੀ ਨੌਜਵਾਨ ਤੇਜ਼ ਗੇਂਦਬਾਜ਼ ਜੈਦੇਵ ਉਨਾਦਕਤ ਨੇ ਕਿਹਾ ਹੈ ਕਿ ਉਸ ਦਾ ਧਿਆਨ ਫਿਲਹਾਲ ਟੀ-20 ਕ੍ਰਿਕਟ ਵਿਚ ਆਪਣੀ ਗੇਂਦਬਾਜ਼ੀ ਵਿਚ ਵਿਲੱਖਣਤਾ ਲਿਆਉਣ 'ਤੇ ਹੈ ਤਾਂ ਕਿ ਉਹ ਆਪਣੀ ਖੇਡ ਨੂੰ ਹੋਰ ਮਜ਼ਬੂਤ ਕਰਨ ਦੇ ਨਾਲ-ਨਾਲ ਟੀਮ 'ਚ ਆਪਣੀ ਜਗ੍ਹਾ ਵੀ ਪੱਕੀ ਕਰ ਸਕੇ।
ਜੈਦੇਵ ਨੇ ਇਥੇ ਕਿਹਾ, ''ਗੇਂਦਬਾਜ਼ਾਂ ਲਈ ਵਿਲੱਖਣਤਾ ਬਹੁਤ ਜ਼ੂਰਰੀ ਹੁੰਦੀ ਹੈ ਤੇ ਇਸ ਦੇ ਨਾਲ ਤੁਸੀਂ ਫਟਾਫਟ ਸਵਰੂਪ ਵਿਚ ਬੱਲੇਬਾਜ਼ਾਂ ਨੂੰ ਕੰਟਰੋਲ ਕਰ ਸਕਦੇ ਹੋ। ਟੀ-20 ਵਿਚ ਬੱਲੇਬਾਜ਼ ਤੇਜ਼ੀ ਨਾਲ ਦੌੜਾਂ ਬਣਾਉਣ ਦੀ ਕੋਸ਼ਿਸ਼ ਕਰਦੇ ਹਨ ਤੇ ਉਨ੍ਹਾਂ ਨੂੰ ਵੱਡੇ ਸਕੋਰ ਤੋਂ ਰੋਕਣ ਲਈ ਤਰ੍ਹਾਂ-ਤਰ੍ਹਾਂ ਦੀ ਗੇਂਦਬਾਜ਼ੀ ਜ਼ਰੂਰੀ ਹੈ।''