FMSCI ਦੇ ਮੁਖੀ ਪ੍ਰਿਥਵੀਰਾਜ ''ਤੇ ਲੱਗੀ ਪਾਬੰਦੀ ਹਟੀ

03/17/2020 12:17:58 AM

ਚੇਨਈ— ਇੰਡੀਅਨ ਮੋਟਰ ਸਪੋਰਟਸ ਅਪੀਲ ਕਮੇਟੀ ਨੇ ਫੈੱਡਰੇਸ਼ਨ ਆਫ ਮੋਟਰ ਸਪੋਰਟਸ ਕਲੱਬ ਆਫ ਇੰਡੀਆ (ਐੱਫ. ਐੱਮ. ਐੱਸ. ਸੀ. ਆਈ.) ਦੇ ਮੁਖੀ ਜੇ. ਪ੍ਰਿਥਵੀਰਾਜ 'ਤੇ ਲੱਗੀ ਪਾਬੰਦੀ ਹਟਾ ਲਈ ਹੈ। ਪ੍ਰਿਥਵੀਰਾਜ 'ਤੇ ਇਹ ਪਾਬੰਦੀ ਪਿਛਲੇ ਸਾਲ ਜੋਧਪੁਰ ਵਿਚ ਇਕ ਰੈਲੀ ਦੌਰਾਨ ਹੋਈ ਤਿੰਨ ਲੋਕਾਂ ਦੀ ਮੌਤ ਤੋਂ ਬਾਅਦ ਲਾਈ ਗਈ ਸੀ। ਕੋਂਇੰਬਟੂਰ ਆਟੋ ਸਪੋਰਟਸ ਕਲੱਬ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਐੱਫ. ਐੱਮ. ਐੱਸ. ਸੀ. ਆਈ. ਨੇ ਉਸਦੀ ਅਪੀਲ ਨੂੰ ਸਹੀ ਠਹਿਰਾਇਆ ਹੈ ਤੇ ਕਿਹਾ ਹੈ ਕਿ ਐੱਫ. ਐੱਮ. ਐੱਸ. ਸੀ. ਆਈ. ਮੁਖੀ ਪ੍ਰਿਥਵੀਰਾਜ 'ਤੇ ਲੱਗੀ ਪਾਬੰਦੀ ਕੁਦਰਤੀ ਇਨਸਾਫ ਦੇ ਸਾਰੇ ਸਿਧਾਂਤਾਂ ਦੀ ਉਲੰਘਣਾ ਸੀ। ਆਦੇਸ਼ ਵਿਚ ਕਿਹਾ ਹੈ, ''ਇਸ ਤਰ੍ਹਾਂ ਦੀ ਕਠੋਰ ਸਜ਼ਾ ਦੇਣ ਤੋਂ ਪਹਿਲਾਂ ਉਸ ਨੂੰ ਲੋੜੀਂਦੇ ਨੋਟਿਸ 'ਤੇ ਨਹੀਂ ਰੱਖਿਆ ਗਿਆ। ਰੈਲੀ ਦੇ ਆਯੋਜਨ ਦੌਰਾਨ ਉਸ ਨੂੰ ਕਿਸੇ ਵੀ ਤਰ੍ਹਾਂ ਦੀ ਗਲਤੀ ਤੋਂ ਮੁਕਤ ਐਲਾਨ ਕੀਤਾ ਗਿਆ। ਨਾਲ ਹੀ ਪ੍ਰਿਥਵੀਰਾਜ ਨੂੰ ਖੁਦ ਬਚਾਅ ਕਰਨ ਦਾ  ਮੌਕਾ ਨਹੀਂ ਦਿੱਤਾ ਗਿਆ ਤੇ ਉਸ ਨੂੰ ਦੋਸ਼ੀ ਠਹਿਰਾ ਦਿੱਤਾ ਗਿਆ।''

Gurdeep Singh

This news is Content Editor Gurdeep Singh