ਮੀਂਹ ਕਾਰਨ ਟਲੀ ਪਾਕਿਸਤਾਨ ਦੀ ਹਾਰ, ਆਸਟਰੇਲੀਆ ਖਿਲਾਫ ਪਹਿਲਾ ਟੀ-20 ਮੈਚ ਰੱਦ

11/03/2019 5:51:37 PM

ਸਪੋਰਟਸ ਡੈਸਕ— ਆਸਟਰੇਲਿਆਈ ਕਪਤਾਨ ਆਰੋਨ ਫਿੰਚ ਦੀ ਤਾਬੜਤੋੜ ਪਾਰੀ 'ਤੇ ਮੀਂਹ ਨੇ ਪਾਣੀ ਫੇਰ ਦਿੱਤਾ ਜਿਸ ਦੇ ਨਾਲ ਪਾਕਿਸਤਾਨ ਖਿਲਾਫ ਤਿੰਨ ਮੈਚਾਂ ਦੀ ਟੀ20 ਅੰਤਰਰਾਸ਼ਟਰੀ ਸੀਰੀਜ਼ 'ਚ ਐਤਵਾਰ ਨੂੰ ਖੇਡਿਆ ਗਿਆ ਪਹਿਲਾ ਮੁਕਾਬਲਾ ਬੇਨਤੀਜਾ ਰਿਹਾ। ਮੀਂਹ ਨਾਲ ਪ੍ਰਭਾਵਿਤ ਮੁਕਾਬਲੇ 'ਚ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਮਿਲਣ 'ਤੇ ਪਾਕਿਸਤਾਨ ਨੇ 15 ਓਵਰ 'ਚ ਪੰਜ ਵਿਕਟਾਂ 'ਤੇ 107 ਦੌੜਾਂ ਬਣਾਈ ਸਨ ਪਰ ਬਾਅਦ 'ਚ ਡਕਵਰਥ ਲੁਈਸ ਨਿਯਮ ਦੇ ਤਹਿਤ ਆਸਟਰੇਲਿਆ ਨੂੰ ਜਿੱਤ ਲਈ 119 ਦੌੜਾਂ ਦਾ ਟੀਚਾ ਮਿਲਿਆ। ਆਸਟਰੇਲੀਆ ਨੇ ਟੀਚੇ ਦਾ ਪਿਛਾ ਕਰਦੇ ਹੋਏ 3.1 ਓਵਰ 'ਚ ਬਿਨਾਂ ਕਿਸੇ ਨੁਕਸਾਨ ਦੇ 41 ਦੌੜਾਂ ਬਣਾ ਲਈਆਂ। ਇਸ ਦੌਰਾਨ ਫਿੰਚ ਕਾਫ਼ੀ ਅਗ੍ਰੇਸਿਵ ਵਿਖਾਈ ਦੇ ਰਿਹਾ ਸੀ ਅਤੇ ਉਸ ਨੇ 16 ਗੇਂਦਾਂ ਦੀ ਅਜੇਤੂ ਪਾਰੀ 'ਚ ਪੰਜ ਚੌਕੇ ਅਤੇ ਦੋ ਛੱਕਿਆਂ ਦੀ ਮਦਦ ਨਾਲ 37 ਦੌੜਾਂ ਬਣਾਈਆਂ। ਪਿਛਲੇ ਤਿੰਨ ਮੈਚਾਂ 'ਚ ਆਪਣੀ ਵਿਕਟ ਗੁਵਾਏ ਬਿਨਾਂ 217 ਦੌੜਾਂ ਬਣਾਉਣ ਵਾਲੇ ਵਾਰਨਰ ਨੇ ਇਸ ਮੈਚ 'ਚ 4 ਗੇਂਦਾਂ 'ਚ 2 ਦੌੜਾਂ (ਅਜੇਤੂ) ਬਣਾਈਆਂ।
ਮੀਂਹ ਕਾਰਨ ਅੱਗੇ ਦੀ ਖੇਡ ਸੰਭਵ ਨਹੀਂ ਹੋ ਸਕੀ ਅਤੇ ਮੈਚ ਨੂੰ ਬੇਨਤੀਜਾ ਐਲਾਨ ਕਰ ਦਿੱਤਾ ਗਿਆ। ਫਿੰਚ ਨੇ ਕਿਹਾ, ਇਹ ਨਿਰਾਸ਼ਾਜਨਕ ਹੈ। ਪਰ ਤੁਸੀਂ ਮੌਸਮ ਦੇ ਬਾਰੇ 'ਚ ਕੁਝ ਵੀ ਨਹੀਂ ਕਰ ਸਕਦੇ। ਅਸੀਂ ਅਸਲ 'ਚ ਚੰਗਾ ਖੇਡਿਆ। ਉਨ੍ਹਾਂ ਨੂੰ 15 ਓਵਰ 'ਚ 107 ਦੌੜਾਂ 'ਤੇ ਰੋਕਨਾ ਇਕ ਸ਼ਾਨਦਾਰ ਕੋਸ਼ਿਸ਼ ਸੀ ਅਤੇ ਫਿਰ ਟੀਚੇ ਨੂੰ ਹਾਸਲ ਕਰਨ ਲਈ ਅਸੀਂ ਸਹੀ ਤਰੀਕੇ ਨਾਲ ਅੱਗੇ ਵਧੇ। ਮੈਚ 'ਚ ਜੇਕਰ 11 ਗੇਂਦ ਦੀ ਖੇਡ ਹੋਰ ਹੋ ਜਾਂਦੀ ਤਾਂ ਇਸ ਮੈਚ ਦਾ ਨਤੀਜਾ ਨਿਕਲ ਜਾਂਦਾ। ਦੋਵਾਂ ਟੀਮਾਂ ਦੀ ਪਾਰੀ ਦੇ ਵਿਚਾਲੇ 20 ਮਿੰਟ ਦੀ ਬ੍ਰੇਕ ਲਈ ਗਿਆ ਜੋ ਆਸਟਰੇਲਿਆ ਨੂੰ ਮਹਿੰਗਾ ਪਈ। ਫਿੰਚ ਨੇ ਕਿਹਾ, ਤੁਸੀਂ ਓਵਰ ਨੂੰ ਘੱਟ ਕਰਨ ਤੋਂ ਬਾਅਦ ਵੀ ਪਾਰੀ ਦੇ ਵਿਚਾਲੇ 20 ਮਿੰਟ ਦੀ ਬ੍ਰੇਕ ਰੱਖ ਰਹੇ ਹੋ। ਇਸ ਦਾ ਕੋਈ ਮਤਲਬ ਨਹੀਂ ਨਿਕਲਦਾ ਹੈ ਪਰ ਇਹ ਨਿਯਮਾਂ ਦਾ ਹਿੱਸਾ ਹੈ ਅਤੇ ਤੁਸੀਂ ਇਸ 'ਚ ਕੁਝ ਨਹੀਂ ਕਰ ਸਕਦੇ।
ਸ਼੍ਰੀਲੰਕਾ ਖਿਲਾਫ ਘਰੇਲੂ ਸੀਰੀਜ਼ 'ਚ 3-0 ਦੀ ਹਾਰ ਤੋਂ ਬਾਅਦ ਪਾਕਿਸਤਾਨ ਦੀ ਟੀਮ ਇਸ ਸੀਰੀਜ਼ 'ਚ ਨਵੇਂ ਕਪਤਾਨ ਬਾਬਰ ਆਜ਼ਮ ਦੀ ਅਗੁਵਾਈ 'ਚ ਮੈਦਾਨ 'ਤੇ ਉਤਰੀ। ਆਜ਼ਮ ਨੇ ਟੀ20 ਰੈਂਕਿੰਗ 'ਚ ਟਾਪ 'ਤੇ ਕਾਬਜ ਟੀਮ ਲਈ ਸ਼ਾਨਦਾਰ ਬੱਲੇਬਾਜ਼ੀ ਕੀਤੀ। ਉਨ੍ਹਾਂ ਨੇ 38 ਗੇਂਦ ਦੀ ਪਾਰੀ 'ਚ ਅਜੇਤੂ 59 ਦੌੜਾਂ ਬਣਾਈਆਂ। ਉਨ੍ਹਾਂ ਨੇ ਇਸ ਦੌਰਾਨ ਪੰਜ ਚੌਕੇ ਅਤੇ ਦੋ ਛੱਕੇ ਲਗਾਏ । ਟੀ20 'ਚ ਆਜ਼ਮ ਦਾ ਇਹ 11ਵਾਂ ਅਰਧ ਸੈਂਕੜਾ ਸੀ। ਸੀਰੀਜ਼ ਦਾ ਦੂਜਾ ਮੁਕਾਬਲਾ ਮੰਗਲਵਾਰ ਨੂੰ ਕੈਨਬਰਾ 'ਚ ਖੇਡਿਆ ਜਾਵੇਗਾ।