ਸਨੇਹਲ ਰਾਸ਼ਟਰਮੰਡਲ ਬਾਸਕਟਬਾਲ ''ਚ ਪਹਿਲੀ ਭਾਰਤੀ ਰੈਫਰੀ

03/28/2018 2:53:54 AM

ਕੋਲਹਾਪੁਰ— ਮਹਾਰਾਸ਼ਟਰ ਦੇ ਕੋਲਹਾਪੁਰ ਦੀ ਰਹਿਣ ਵਾਲੀ ਸਨੇਹਲ ਬੇਨਡੇਕ ਨੂੰ ਆਸਟਰੇਲੀਆ ਦੇ ਗੋਲਡ ਕੋਸਟ 'ਚ ਰਾਸ਼ਟਰਮੰਡਲ ਖੇਡਾਂ ਵਿਚ ਬਾਸਕਟਬਾਲ ਪ੍ਰਤੀਯੋਗਿਤਾਵਾਂ ਲਈ ਕੌਮਾਂਤਰੀ ਬਾਸਕਟਬਾਲ ਮਹਾਸੰਘ (ਫੀਬਾ) ਵਲੋਂ ਰੈਫਰੀ ਚੁਣਿਆ ਗਿਆ ਹੈ।
ਸਨੇਹਲ ਰਾਸ਼ਟਰਮੰਡਲ ਖੇਡਾਂ 'ਚ ਬਤੌਰ ਅਧਿਕਾਰੀ ਉਤਰਨ ਵਾਲੀ ਪਹਿਲੀ ਭਾਰਤੀ ਮਹਿਲਾ ਵੀ ਬਣ ਗਈ ਹੈ। ਉਸ ਨੇ ਸੀਨੀਅਰ ਮਹਿਲਾ ਚੈਂਪੀਅਨਸ਼ਿਪ 'ਚ ਬਤੌਰ ਰੈਫਰੀ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਹ ਫੀਬਾ ਏਸ਼ੀਅਨ ਚੈਂਪੀਅਨਸ਼ਿਪ ਤੇ ਫੀਬਾ ਏਸ਼ੀਅਨ ਸੀਨੀਅਰ ਪੁਰਸ਼ ਕੱਪ ਚੈਂਪੀਅਨਸ਼ਿਪ 'ਚ ਵੀ ਏਸ਼ੀਆ ਦੀ ਪਹਿਲੀ ਰੈਫਰੀ ਦੇ ਤੌਰ 'ਤੇ ਉਤਰੀ ਸੀ।
ਉਸ ਨੇ ਏਸ਼ੀਆਈ ਪੱਧਰ 'ਤੇ ਮਹਿਲਾ ਤੇ ਪੁਰਸ਼ ਸਾਰੇ ਉਮਰ ਵਰਗਾਂ 'ਚ ਕੁਲ 11 ਵਾਰ ਕੌਮਾਂਤਰੀ ਪ੍ਰਤੀਯੋਗਿਤਾਵਾਂ 'ਚ ਰੈਫਰੀ ਦੀ ਭੂਮਿਕਾ ਨਿਭਾਈ ਹੈ। ਸਨੇਹਲ ਦੀ ਬਾਸਕਟਬਾਲ ਵਿਚ ਬਤੌਰ ਰੈਫਰੀ ਕਰੀਅਰ ਦੀ ਸ਼ੁਰੂਆਤ ਸਾਲ 2001 'ਚ ਹੋਈ ਸੀ। ਉਸ ਤੋਂ ਬਾਅਦ ਉਸ ਨੇ ਮਹਾਰਾਸ਼ਟਰ ਰਾਜ ਰੈਫਰੀ ਦਾ ਟੈਸਟ 2006 'ਚ ਪਾਸ ਕੀਤਾ ਤੇ ਸਾਲ 2008 ਵਿਚ ਉਸ ਨੂੰ ਫੀਬਾ ਤੋਂ ਰੈਫਰੀ ਦਾ ਲਾਇਸੈਂਸ ਮਿਲ ਗਿਆ। ਸਨੇਹਲ 1 ਅਪ੍ਰੈਲ ਨੂੰ ਆਸਟਰੇਲੀਆ ਲਈ ਰਵਾਨਾ ਹੋਵੇਗੀ।