''ਖੇਡਾਂ ਜੱਲੂਪੁਰ ਖੈੜਾ ਦੀਆਂ'' ਸ਼ਾਨੋ-ਸ਼ੌਕਤ ਨਾਲ ਸਮਾਪਤ

02/11/2020 1:50:51 AM

ਰਈਆ (ਹਰਜੀਪ੍ਰੀਤ)- ਬਾਬਾ ਕਾਲਾ ਮਹਿਰ ਜੀ ਦੀ ਯਾਦ 'ਚ ਮੇਲਾ ਪ੍ਰਬੰਧਕ ਕਮੇਟੀ ਅਤੇ ਐੱਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਕਰਵਾਈਆਂ ਜਾਂਦੀਆਂ ਚਾਰ ਰੋਜ਼ਾ 44ਵੀਆਂ 'ਖੇਡਾਂ ਜੱਲੂਪੁਰ ਖੈੜਾ ਦੀਆਂ' ਅੱਜ ਸ਼ਾਨੋ-ਸ਼ੌਕਤ ਨਾਲ ਸਮਾਪਤ ਹੋ ਗਈਆਂ। ਅੱਜ 65 ਕਿਲੋ ਕਬੱਡੀ ਦੇ ਫਾਈਨਲ 'ਚ ਜੱਲੂਪੁਰ ਖੈੜਾ ਨੇ ਸਿੱਧਵਾਂ ਨੂੰ ਹਰਾਇਆ। 75 ਕਿਲੋ ਗ੍ਰਾਮ ਦੇ ਫਾਈਨਲ 'ਚ ਜੱਲੂਪੁਰ ਖੈੜਾ ਨੇ ਡੇਰਾ ਬਾਬਾ ਨਾਨਕ ਨੂੰ ਹਰਾਇਆ। ਕਬੱਡੀ ਆਲ ਓਪਨ ਦੇ ਫਾਈਨਲ 'ਚ ਕੈਰੋਂ ਕਲੱਬ ਨੇ ਜੋਬਨ ਕਲੱਬ ਯੂ. ਐੱਸ. ਏ. ਨੂੰ ਹਰਾ ਕੇ ਕੱਪ ਚੁੰਮਿਆ। ਬਾਬਾ ਹੰਦਾਲ ਕਲੱਬ ਤੀਜੇ ਅਤੇ ਬਾਬਾ ਕਾਲਾ ਮਹਿਰ ਕਲੱਬ ਜੱਲੂਪੁਰ ਖੈੜਾ ਚੌਥੇ ਸਥਾਨ 'ਤੇ ਰਹੇ ।ਇਸ ਦੌਰਾਨ ਚੇਅਰਮੈਨ ਜਤਿੰਦਰ ਸਿੰਘ ਸੋਨੂੰ ਅਤੇ ਸੋਨੂੰ ਖੈੜਾ ਨੇ ਖਿਡਾਰੀਆਂ ਨੂੰ ਐੱਲ. ਈ. ਡੀ. ਦਿੱਤੀਆਂ। ਇਸ ਮੇਲੇ ਨੂੰ ਕਰਵਾਉਣ 'ਚ ਜਥੇ. ਦਰਸ਼ਨ ਸਿੰਘ, ਰਘਬੀਰ ਸਿੰਘ ਫੌਜੀ, ਨਿਰਮਲ ਸਿੰਘ, ਮਾਸਟਰ ਮੰਗਲ ਸਿੰਘ, ਗੁਰਦਿੱਤ ਸਿੰਘ, ਬਲਬੀਰ ਸਿੰਘ, ਕਾਬਲ ਸਿੰਘ, ਲਖਵਿੰਦਰ ਸਿੰਘ, ਜਸਵਿੰਦਰ ਸਿੰਘ, ਨਿਰਵੈਲ ਸਿੰਘ ਪ੍ਰਬੰਧਕ ਕਮੇਟੀ, ਅਜੀਤ ਸਿੰਘ ਸੰਧੂ ਗੋਇੰਦਵਾਲ ਸਾਹਿਬ ਵਾਲੇ, ਸਰਪੰਚ ਹਰਜੀਤ ਸਿੰਘ, ਹਰਜਿੰਦਰ ਸਿੰਘ ਸੰਧੂ ਡੀ. ਡੀ. ਪੀ. ਓ., ਸ਼ੇਰਜੱਸਜੀਤ ਸਿੰਘ ਸ਼ੇਰਾ, ਅਮਰਜੀਤ ਸਿੰਘ ਪੰਜਾਬ ਪੁਲਸ, ਹਰਚਰਨ ਸਿੰਘ ਸਰਪੰਚ, ਮਹਿੰਦਰ ਸਿੰਘ ਸਰਪੰਚ, ਪ੍ਰਿਤਪਾਲ ਸਿੰਘ ਬੱਬੂ, ਅਮਰਜੀਤ ਸਿੰਘ ਸਰਪੰਚ, ਮਾ. ਸਰਵਣ ਸਿੰਘ, ਕਸ਼ਮੀਰ ਸਿੰਘ ਖੂਹ ਵਾਲੇ, ਸੁਰਜੀਤ ਸਿੰਘ ਰਾਜੂ, ਬਾਬਾ ਨਿਸ਼ਾਨ ਸਿੰਘ, ਸੁਖਦੇਵ ਸਿੰਘ ਫੌਜੀ, ਹਰਜੀਤ ਸਿੰਘ ਸੰਧੂ, ਮਨੋਹਰ ਸਿੰਘ ਸੰਧੂ, ਤਰਲੋਕ ਸਿੰਘ ਸੂਬੇਦਾਰ, ਬਲਦੇਵ ਸਿੰਘ ਖੂਹ ਵਾਲਾ, ਬਖਸ਼ੀਸ਼ ਸਿੰਘ ਸ਼ੀਸ਼ਾ, ਮੱਖਣ ਸਿੰਘ ਖੈੜਾ, ਨਿਰਮਲ ਸਿੰਘ ਡੁਬਈ, ਅਜੀਤ ਸਿੰਘ ਗਿੱਲ, ਕੁਲਵੰਤ ਸਿੰਘ ਢਿੱਲੋਂ, ਸੁਰਜੀਤ ਸਿੰਘ ਢਿੱਲੋਂ, ਲੱਕੀ ਆਸਟਰੇਲੀਆ, ਗੁਰਪ੍ਰੀਤ ਸਿੰਘ ਡੁਬਈ, ਜਨਰਲ ਸੰਧੂ, ਧਨਵੰਤ ਸਿੰਘ ਖੈੜਾ, ਰੇਸ਼ਮ ਸਿੰਘ ਸਹੋਤਾ, ਤੇਜਿੰਦਰ ਸਿੰਘ ਸੰਧੂ, ਮੁਖਤਾਰ ਸਿੰਘ ਸੰਧੂ, ਕੁਲਦੀਪ ਸਿੰਘ ਢਿਲੋਂ, ਹਰਦਿਆਲ ਸਿੰਘ ਉੱਪਲ, ਸੁਖਦੇਵ ਸਿੰਘ ਘੁੱਕ, ਰਾਜਾ ਪਟਵਾਰੀ, ਨੰਬਰਦਾਰ ਤਰਸੇਮ ਸਿੰਘ, ਗੁਰਭੇਜ ਸਿੰਘ ਢਿੱਲੋਂ, ਰਣਜੀਤ ਸਿੰਘ ਬਿੱਟੂ, ਗੁਰਦੇਵ ਸਿੰਘ ਮਸਕਟ, ਦਵਿੰਦਰ ਸਿੰਘ ਗੁਗਲੀ, ਗੁਰਪ੍ਰੀਤ ਸਿੰਘ ਰਾਜੂ, ਨਿਰਮਲ ਸਿੰਘ ਦੇਵੀਦਾਸਪੁਰ, ਪਿਆਰਾ ਸਿੰਘ ਮਿਸਤਰੀ, ਸੁਖਜਿੰਦਰ ਸਿੰਘ ਸੰਧੂ, ਹਰਜਿੰਦਰ ਸਿੰਘ ਸੰਧੂ, ਸਤਨਾਮ ਸਿੰਘ ਸੱਤਾ, ਅਮਰਜੀਤ ਸਿੰਘ ਬੰਬੇ, ਜਗੀਰ ਸਿੰਘ ਸੰਧੂ, ਪ੍ਰਭਜੀਤ ਸਿੰਘ ਲਾਡੀ, ਹਰਭਜਨ ਸਿੰਘ ਢਿੱਲੋਂ, ਰਿੰਕੂ ਸੰਧੂ, ਸੋਨੂੰ ਖੈੜਾ ਆਦਿ ਨੇ ਵਿਸ਼ੇਸ਼ ਯੋਗਦਾਨ ਪਾਇਆ।

 

Gurdeep Singh

Content Editor

Related News