ਦੂਜੇ ਵਨ ਡੇ ਮੈਚ ''ਚ ਫਿੰਚ, ਵਾਰਨਰ ਤੇ ਲੁੰਗੀ ਨੇ ਬਣਾਏ ਇਹ ਵਿਸ਼ਵ ਰਿਕਾਰਡ

03/04/2020 7:39:08 PM

ਨਵੀਂ ਦਿੱਲੀ— ਦੱਖਣੀ ਅਫਰੀਕਾ ਤੇ ਆਸਟਰੇਲੀਆ ਵਿਚਾਲੇ ਵਨ ਡੇ ਸੀਰੀਜ਼ ਦਾ ਦੂਜਾ ਮੈਚ ਬਲੋਮਫੋਂਟੇਨ ਦੇ ਮੰਗਾਂਗ ਓਵਲ 'ਚ ਖੇਡਿਆ ਜਾ ਰਿਹਾ ਹੈ। ਪਹਿਲੇ ਵਨ ਡੇ ਮੈਚ 'ਚ ਦੱਖਣੀ ਅਫਰੀਕਾ ਦੀ ਟੀਮ ਨੇ ਆਸਟਰੇਲੀਆ ਟੀਮ ਨੂੰ 74 ਦੌੜਾਂ ਨਾਲ ਹਰਾ ਦਿੱਤਾ ਸੀ ਤੇ ਸੀਰੀਜ਼ 'ਚ 1-0 ਦੀ ਬੜ੍ਹਤ ਬਣਾ ਲਈ ਹੈ। ਦੂਜੇ ਵਨ ਡੇ ਮੈਚ 'ਚ ਦੱਖਣੀ ਅਫਰੀਕੀ ਖਿਡਾਰੀ ਤੇ ਆਸਟਰੇਲੀਆਈ ਖਿਡਾਰੀਆਂ ਨੇ ਮੈਚ 'ਚ ਕਈ ਨਵੇਂ ਰਿਕਾਰਡਾਂ ਨੂੰ ਆਪਣੇ ਨਾਂ ਕੀਤਾ।

ਆਰੋਨ ਫਿੰਚ

ਆਸਟਰੇਲੀਆ ਵਨ ਡੇ ਟੀਮ ਦੇ ਕਪਤਾਨ ਆਰੋਨ ਫਿੰਚ ਨੇ ਦੂਜੇ ਮੈਚ 69 ਦੌੜਾਂ ਦੀ ਪਾਰੀ ਖੇਡੀ। ਫਿੰਚ ਨੇ ਜਿਵੇਂ ਹੀ 2 ਦੌੜਾਂ ਬਣਾਈਆਂ ਤਾਂ ਉਹ ਆਪਣੇ ਅੰਤਰਰਾਸ਼ਟਰੀ ਕ੍ਰਿਕਟ 'ਚ 7000 ਦੌੜਾਂ ਪੂਰੀਆਂ ਕਰਨ ਵਾਲੇ ਬੱਲੇਬਾਜ਼ ਬਣ ਗਏ।

ਡੇਵਿਡ ਵਾਰਨਰ

ਡੇਵਿਡ ਵਾਰਨਰ ਨੇ ਦੱਖਣੀ ਅਫਰੀਕਾ ਵਿਰੁੱਧ ਆਪਣੇ ਵਨ ਡੇ ਕਰੀਅਰ ਦੀਆਂ 1000 ਦੌੜਾਂ ਪੂਰੀਆਂ ਕਰ ਲਈਆਂ ਹਨ। ਉਨ੍ਹਾਂ ਨੇ ਦੱਖਣੀ ਅਫਰੀਕਾ ਵਿਰੁੱਧ ਖੇਡੇ 21 ਵਨ ਡੇ ਮੈਚਾਂ 'ਚ 4 ਸੈਂਕੜੇ ਵੀ ਲਗਾਏ ਹਨ।

ਲੁੰਗੀ ਐਨਗਿਡੀ

ਲੁੰਗੀ ਐਨਗਿਡੀ ਨੇ ਵਨ ਡੇ 'ਚ ਆਪਣੀਆਂ 50 ਵਿਕਟਾਂ ਪੂਰੀਆਂ ਕਰ ਲਈਆਂ ਹਨ ਤੇ ਇਸ ਦੇ ਨਾਲ ਹੀ ਉਹ ਦੱਖਣੀ ਅਫਰੀਕਾ ਦੇ ਲਈ ਸਭ ਤੋਂ ਤੇਜ਼ 50 ਵਿਕਟਾਂ ਹਾਸਲ ਕਰਨ ਵਾਲੇ ਗੇਂਦਬਾਜ਼ ਬਣ ਗਏ ਹਨ।

Gurdeep Singh

This news is Content Editor Gurdeep Singh