ਆਖਰਕਾਰ ਮੁਹੰਮਦ ਸ਼ਮੀ ਨੇ ਕਰ ਹੀ ਦਿੱਤਾ ਹਸੀਨ ਜਹਾਂ ਨੂੰ ਲੈ ਕੇ ਵੱਡਾ ਖੁਲਾਸਾ

03/15/2018 11:14:39 AM

ਨਵੀਂ ਦਿੱਲੀ (ਬਿਊਰੋ)— ਪਤਨੀ ਹਸੀਨ ਜਹਾਂ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। ਸ਼ਮੀ ਨੇ ਇਕ ਨਿਊਜ਼ ਚੈਨਲ ਨੂੰ ਦਿੱਤੇ ਇੰਟਰਵਿਊ ਵਿਚ ਇਲਜ਼ਾਮ ਲਗਾਇਆ ਹੈ ਕਿ ਹਸੀਨ ਜਹਾਂ ਨੇ ਉਨ੍ਹਾਂ ਤੋਂ ਸ਼ਾਦੀਸ਼ੁਦਾ ਹੋਣ ਦੀ ਗੱਲ ਛਿਪਾਈ ਸੀ। ਉਨ੍ਹਾਂ ਨੇ ਇਹ ਵੀ ਝੂਠ ਬੋਲਿਆ ਸੀ ਕਿ ਉਨ੍ਹਾਂ ਦੇ ਬੱਚੇ ਵੀ ਹਨ, ਜਿਨ੍ਹਾਂ ਨੂੰ ਉਨ੍ਹਾਂ ਨੇ ਆਪਣਾ ਕਜ਼ਨ ਦੱਸਿਆ ਸੀ।

ਸ਼ਮੀ ਬੋਲੇ ਬਾਰੀਕੀ ਨਾਲ ਕੀਤੀ ਜਾਵੇ ਜਾਂਚ
ਬੀ.ਸੀ.ਸੀ.ਆਈ. ਨਾਲ ਸੰਧੀ ਨਾ ਹੋਣ ਉੱਤੇ ਸ਼ਮੀ ਨੇ ਕਿਹਾ ਕਿ ਇਸ ਮਾਮਲੇ ਵਿਚ ਬੋਰਡ ਨੇ ਬਹੁਤ ਜਲਦੀ ਕੀਤੀ ਜਦੋਂ ਕਿ ਉਹ ਬੋਰਡ ਨੂੰ ਪਹਿਲਾਂ ਤੋਂ ਹੀ ਕਹਿੰਦੇ ਆਏ ਕਿ ਉਨ੍ਹਾਂ ਖਿਲਾਫ ਲੱਗੇ ਦੋਸ਼ਾਂ ਦੀ ਜਾਂਚ ਸੀਰੀਅਸਲੀ ਅਤੇ ਬਾਰੀਕੀ ਨਾਲ ਕੀਤੀ ਜਾਵੇ।


ਹਸੀਨ ਨੇ ਹੌਲੀ-ਹੌਲੀ ਦੱਸਿਆ ਆਪਣੇ ਪਹਿਲੇ ਵਿਆਹ ਬਾਰੇ
ਹਸੀਨ ਜਹਾਂ ਦਾ ਪਹਿਲਾ ਵਿਆਹ ਹੋਣ ਉੱਤੇ ਪੁੱਛੇ ਗਏ ਸਵਾਲ ਉੱਤੇ ਮੁਹੰਮਦ ਸ਼ਮੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਜਾਣਕਾਰੀ ਬਿਲਕੁੱਲ ਨਹੀਂ ਸੀ ਕਿ ਹਸੀਨ ਜਹਾਂ ਦਾ ਪਹਿਲਾਂ ਵੀ ਇਕ ਵਿਆਹ ਹੋ ਚੁੱਕਿਆ ਸੀ ਅਤੇ ਉਨ੍ਹਾਂ ਦੀਆਂ ਦੋ ਬੇਟੀਆਂ ਵੀ ਹਨ। ਇੱਥੋਂ ਤੱਕ ਵਿਆਹ ਦੇ ਬਾਅਦ ਵੀ ਇਸ ਗੱਲ ਦੀ ਜਾਣਕਾਰੀ ਨਹੀਂ ਦਿੱਤੀ ਗਈ ਸੀ। ਹਾਲਾਂਕਿ ਬਾਅਦ ਵਿਚ ਹੌਲੀ-ਹੌਲੀ ਇਸ ਗੱਲ ਦੀ ਜਾਣਕਾਰੀ ਦੇਣ ਦੀ ਕੋਸ਼ਿਸ਼ ਹੋਣ ਲੱਗੀ। 


ਬੱਚੀਆਂ ਦੀ ਕੀਤੀ ਮਦਦ
ਸ਼ੁਰੂਆਤ ਆਪਣੀਆਂ ਦੋਨਾਂ ਬੇਟੀਆਂ ਨੂੰ ਲੈ ਕੇ ਹਸੀਨ ਜਹਾਂ ਨੇ ਦੱਸਿਆ ਕਿ ਦੋਨਾਂ ਉਨ੍ਹਾਂ ਦੀਆਂ ਭੈਣ ਦੀਆਂ ਬੇਟੀਆਂ ਹਨ। ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ। ਸ਼ਮੀ ਨੇ ਕਿਹਾ ਉਨ੍ਹਾਂ ਨੇ ਦੋਨਾਂ ਬੱਚੀਆਂ ਦੀ ਬਹੁਤ ਮਦਦ ਵੀ ਕੀਤੀ ਸੀ। ਉਹ ਉਨ੍ਹਾਂ ਲਈ ਕੱਪੜੇ ਖਰੀਦ ਕੇ ਲਿਆ ਦਿੰਦੇ ਸਨ। ਘੁੰਮਣ ਵੀ ਜਾਇਆ ਕਰਦੇ ਸਨ।