ਫਾਈਨਲ ਮੌਕੇ ਦਿੱਤੀਆਂ ਜਾਣ ਵਾਲੀਆਂ ਸਪੋਰਟਸ ਕਿੱਟਾਂ ਲਈ 550 ਖਿਡਾਰੀਆਂ ਦੀ ਸੂਚੀ ਜਾਰੀ

09/27/2019 2:23:22 AM

ਜਲੰਧਰ (ਜ. ਬ.)- ਸੁਰਜੀਤ ਹਾਕੀ ਸੋਸਾਇਟੀ ਵਲੋਂ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਜਾ ਰਹੇ 36ਵੇਂ ਇੰਡੀਅਨ ਆਇਲ ਸੁਰਜੀਤ ਹਾਕੀ ਟੂਰਨਾਮੈਂਟ ਦੇ ਫਾਈਨਲ ਮੌਕੇ 550 ਖਿਡਾਰੀਆਂ ਨੂੰ ਸਪੋਰਟਸ ਕਿੱਟਾਂ ਦੇਣ ਦਾ ਐਲਾਨ ਕੀਤਾ ਗਿਆ ਸੀ। ਇਸ ਤਹਿਤ ਸੁਰਜੀਤ ਹਾਕੀ ਸੋਸਾਇਟੀ ਦੇ ਪ੍ਰਧਾਨ ਵਰਿੰਦਰ ਸ਼ਰਮਾ ਡਿਪਟੀ ਕਮਿਸ਼ਨਰ ਜਲੰਧਰ ਨੇ ਸੋਸਾਇਟੀ ਦੇ ਵਰਕਿੰਗ ਪ੍ਰਧਾਨ ਉਲੰਪੀਅਨ ਪਰਗਟ ਸਿੰਘ  ਦੀ ਨਿਗਰਾਨੀ ਹੇਠ ਇਕ ਕਮੇਟੀ ਦਾ ਗਠਨ ਕੀਤਾ ਗਿਆ ਸੀ, ਜਿਸ ਨੇ 550 ਖਿਡਾਰੀਆਂ ਦੀ ਚੋਣ ਕਰਨੀ ਸੀ। ਵਰਕਿੰਗ ਕਮੇਟੀ ਪ੍ਰਧਾਨ ਪਰਗਟ ਸਿੰਘ ਨੇ ਅੱਜ ਇਨ੍ਹਾਂ ਖਿਡਾਰੀਆਂ ਦੀ ਸੂਚੀ ਸੋਸਾਇਟੀ ਪ੍ਰਧਾਨ ਵਰਿੰਦਰ ਸ਼ਰਮਾ ਨੂੰ ਸੌਂਪੀ।

ਵਰਿੰਦਰ ਸ਼ਰਮਾ ਨੇ ਸੂਚੀ ਜਾਰੀ ਕਰਦਿਆਂ ਦੱਸਿਆ ਕਿ ਹੇਠ ਲਿਖੇ ਅਕੈਡਮੀਆਂ ਦੇ ਖਿਡਾਰੀਆਂ ਨੂੰ ਟੂਰਨਾਮੈਂਟ ਦੇ ਫਾਈਨਲ ਦੌਰਾਨ ਸਪੋਰਟਸ ਕਿੱਟਾਂ ਦਿੱਤੀਆਂ ਜਾਣਗੀਆਂ :—
ਸੰਸਾਰਪੁਰ ਹਾਕੀ ਸੈਂਟਰ
ਗੋਬਿੰਦ ਸਪੋਰਟਸ ਕਲੱਬ ਕੁੱਕੜ ਪਿੰਡ
ਹਾਕੀ ਸੈਂਟਰ ਮਿਠਾਪੁਰ
ਹਾਕੀ ਸੈਂਟਰ ਧੰਨੋਵਾਲੀ
ਹਾਕੀ ਸੈਂਟਰ ਦੋਆਬਾ ਖਾਲਸਾ ਸਕੂਲ
ਹਾਕੀ ਵਿੰਗ ਖਾਲਸਾ ਕਾਲਜ ਜਲੰਧਰ
ਸਪੋਰਟਸ ਕੱਲਬ ਸਰੀਂਹ
ਲਾਇਲਪੁਰ ਖਾਲਸਾ ਕਾਲਜ ਅਤੇ ਸਕੂਲ  ਫਾਰ ਵੂਮੈਨ
ਐੈੱਚ. ਐੱਮ. ਵੀ. ਕਾਲਜ
ਪੁਲਸ ਡੀ. ਏ. ਵੀ. ਸਕੂਲ ਜਲੰਧਰ
ਹਾਕੀ ਸੈਂਟਰ ਕਿਲਾ ਰਾਏਪੁਰ
ਮਾਤਾ ਸਾਹਿਬ ਕੌਰ ਹਾਕੀ ਅਕੈਡਮੀ   ਜਰਖੜ
ਸਰਕਾਰੀ ਸ. ਸ. ਸਕੂਲ ਜਲਾਲਦੀਵਾਲ
ਬਾਬਾ ਬੰਦਾ ਸਿੰਘ ਬਹਾਦਰ ਹਾਕੀ , ਕੋਚਿੰਗ ਸੈਂਟਰ
ਮਹਾਰਾਜਾ ਰਣਜੀਤ ਸਿੰਘ ਹਾਕੀ ਅਕੈਡਮੀ
ਮਹਿਤਾ ਹਾਕੀ ਅਕੈਡਮੀ
ਛੇਹਾਟਾ ਹਾਕੀ ਵਿੰਗ
ਆਰ . ਸੀ. ਐੱਫ ਕਪੂਰਥਲਾ
ਗੁਰੂ ਨਾਨਕ ਸਟੇਡੀਅਮ ਕਪੂਰਥਲਾ
ਹਾਕੀ ਕੋਚਿੰਗ ਸੈਂਟਰ ਫਰੀਦਕੋਟ
ਹਾਕੀ ਕੋਚਿੰਗ ਸੈਂਟਰ ਰੂਪਨਗਰ
ਗੋਵਿੰਦ ਵੈਲੀ ਹਾਕੀ ਅਕੈਡਮੀ
ਸਰਕਾਰੀ ਕਾਲਜ
ਹਾਕੀ ਸੈਂਟਰ ਘੁੰਮਣਕਲਾਂ
ਗੁਰੂ ਨਾਨਕ ਦੇਵ ਹਾਕੀ ਅਕੈਡਮੀ, ਚੌਹਾਲ ਕਲਾਂ
ਮਹਾਰਾਣਾ ਪ੍ਰਤਾਪ ਸਿੰਘ ਹਾਕੀ ਅਕੈਡਮੀ
ਹਾਕੀ ਸੈਂਟਰ ਤਲਵਾੜਾ
ਹਾਕੀ ਸੈਂਟਰ ਪਟਿਆਲਾ
ਖਾਲਸਾ ਸਕੂਲ ਹਾਕੀ ਸੈਂਟਰ ਮੋਗਾ
ਐੈੱਨ. ਆਈ. ਐੱਸ. ਪਟਿਆਲਾ
ਬਾਬਾ ਬੋਧੀ ਅਕੈਡਮੀ ਜਲੰਧਰ

Gurdeep Singh

This news is Content Editor Gurdeep Singh