ਬੰਗਾਲ ਵਾਰੀਅਰਸ ਨੂੰ ਹਰਾ ਕੇ ਗੁਜਰਾਤ ਪ੍ਰੋ ਕਬੱਡੀ ਲੀਗ ਦੇ ਫਾਈਨਲ ''ਚ

10/25/2017 3:21:26 AM

ਮੁੰਬਈ— ਸਚਿਨ ਤੇ ਮਹਿੰਦਰ ਰਾਜਪੂਤ ਦੇ ਕਮਾਲ ਦੇ ਪ੍ਰਦਰਸ਼ਨ ਨਾਲ ਗੁਜਰਾਤ ਫਾਰਚੂਨਰਸ ਜਾਇੰਟਸ ਨੇ ਬੰਗਾਲ ਵਾਰੀਅਰਸ ਨੂੰ ਮੰਗਲਵਾਰ ਨੂੰ  ਇਕਤਰਫਾ ਅੰਦਾਜ਼ ਵਿਚ ਪਹਿਲੇ ਕੁਆਲੀਫਾਇਰ ਵਿਚ 42-17 ਨਾਲ ਹਰਾ ਕੇ ਵੀਵੋ ਪ੍ਰੋ ਕਬੱਡੀ ਲੀਗ ਦੇ ਪੰਜਵੇਂ ਸੈਸ਼ਨ ਦੇ ਖਿਤਾਬੀ ਮੁਕਾਬਲੇ ਵਿਚ ਪ੍ਰਵੇਸ਼ ਕਰ ਲਿਆ। ਗੁਜਰਾਤ ਦੀ ਟੀਮ ਇਸ ਜਿੱਤ ਨਾਲ 28 ਅਕਤੂਬਰ ਨੂੰ ਚੇਨਈ ਵਿਚ ਹੋਣ ਵਾਲੇ ਕਿਤਾਬੀ ਮੁਕਾਬਲੇ ਵਿਚ ਪਹੁੰਚ ਗਈ ਹੈ।