ਫੀਫਾ ਵਰਲਡ ਕੱਪ : ਮਿਸਟਰ ਮਾਈਕ੍ਰੋ ਪਿਗ ਨੇ ਕੀਤੀ ਸੈਮੀਫਾਈਨਲਿਸਟ ਦੀ ਭਵਿੱਖਬਾਣੀ

06/19/2018 12:54:10 PM

ਨਵੀਂ ਦਿੱਲੀ (ਬਿਊਰੋ)— ਡੋਨਾਲਡ ਟਰੰਪ ਦੇ ਅਮਰੀਕੀ ਚੋਣਾਂ 'ਚ ਰਾਸ਼ਟਰਪਤੀ ਬਣਨ ਦੀ ਸਹੀ ਭਵਿੱਖਬਾਣੀ ਕਰਨ ਵਾਲੇ ਅੱਠ ਸਾਲ ਦੇ ਮਾਈਕ੍ਰੋ ਪਿਗ ਮਿਸਟਿਕ ਮਾਰਕਸ ਨੇ ਰੂਸ 'ਚ ਚਲ ਰਹੇ ਫੀਫਾ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ਦੀਆਂ ਚਾਰ ਸੈਮੀਫਾਈਨਲਿਸਟ ਟੀਮਾਂ ਦੀ ਭਵਿੱਖਬਾਣੀ ਕੀਤੀ ਹੈ |

ਮਿਸਟਰ ਮਾਈਕ੍ਰੋ ਪਿਗ ਨੇ ਸੇਬ ਖਾ ਕੇ ਚਾਰ ਸੈਮੀਫਾਈਨਲਿਸਟ ਅਰਜਨਟੀਨਾ, ਨਾਈਜੀਰੀਆ, ਉਰੂਗਵੇ ਅਤੇ ਬੈਲਜੀਅਮ ਚੁਣੇ ਹਨ | ਮਾਈਕ੍ਰੋ ਪਿਗ ਨੂੰ ਵਿਸ਼ਵ ਕੱਪ 'ਚ ਹਿੱਸਾ ਲੈ ਰਹੇ 32 ਦੇਸ਼ਾਂ ਦੇ ਝੰਡੇ ਨਾਲ ਮਾਰਕ ਕੀਤੇ ਹੋਏ 32 ਸੇਬਾਂ 'ਚੋਂ ਚਾਰ ਦੀ ਚੋਣ ਕਰਨੀ ਸੀ |

ਮਾਈਕ੍ਰੋ ਪਿਗ ਨੇ ਇਸ ਤੋਂ ਪਹਿਲਾਂ ਅਮਰੀਕੀ ਚੋਣਾਂ 'ਚ ਟਰੰਪ ਦੇ ਰਾਸ਼ਟਰਪਤੀ ਚੁਣੇ ਜਾਣ ਦੀ ਸਹੀ ਭਵਿੱਖਬਾਣੀ ਕੀਤੀ ਸੀ | ਟੂਰਨਾਮੈਂਟ 'ਚ ਐਚੀਲੇਸ ਨਾਂ ਦੀ ਇਕ ਬਿੱਲੀ ਵੀ ਭਵਿੱਖਬਾਣੀ ਕਰ ਰਹੀ ਹੈ |

ਰੂਸ ਅਤੇ ਸਾਊਦੀ ਅਰਬ ਵਿਚਾਲੇ ਹੋਏ ਸ਼ੁਰੂਆਤੀ ਮੁਕਾਬਲੇ ਤੋਂ ਪਹਿਲਾਂ ਬਿੱਲੀ ਨੇ ਭਵਿੱਖਬਾਣੀ ਕੀਤੀ ਸੀ ਜੋ ਬਿਲੁਕਲ ਸਹੀ ਨਿਕਲੀ ਸੀ | ਓਲਡ ਇੰਪੇਰੀਅਲ ਸਾਰੀਸਟ ਕੈਪੀਟਲ ਦੇ ਪ੍ਰੈੱਸ ਸੈਂਟਰ 'ਚ 2 ਕੋਲੀਆਂ ਰੱਖੀਆਂ ਗਈਆਂ ਸਨ ਅਤੇ ਬਿੱਲੀ ਨੂੰ ਇਕ ਕੋਲੀ ਦੀ ਚੋਣ ਕਰਨੀ ਸੀ | ਬਿੱਲੀ ਨੇ ਜਿਸ ਕੋਲੀ ਦੀ ਚੋਣ ਕੀਤੀ ਉਸ 'ਚ ਰੂਸ ਦੀ ਪਰਚੀ ਸੀ | 

ਇਸ ਤੋਂ ਪਹਿਲਾਂ ਆਕਟੋਪਸ ਨੇ 2010 ਦੇ ਵਿਸ਼ਵ ਕੱਪ 'ਚ ਕਈ ਸਹੀ ਭਵਿੱਖਬਾਣੀਆਂ ਕੀਤੀਆਂ ਸਨ | 2014 ਦੇ ਵਿਸ਼ਵ ਕੱਪ 'ਚ ਸ਼ਾਹੀਨ ਨਾਮ ਦੇ ਊਠ ਨੇ ਵੀ ਭਵਿੱਖਬਾਣੀਆਂ ਕੀਤੀਆਂ ਸਨ | ਪੋਲੈਂਡ 'ਚ ਇਸ ਵਾਰ ਇਕ ਹਾਥੀ ਨੂੰ ਭਵਿੱਖਬਾਣੀ ਕਰਨ ਲਈ ਚੁਣਿਆ ਗਿਆ ਹੈ |