FIFA World Cup: ਸ਼ਾਨਦਾਰ ਪ੍ਰਦਰਸ਼ਨ ਕਰ ਜੇਤੂ ਸ਼ੁਰੂਆਤ ਕਰਨਾ ਚਾਹੇਗੀ ਇੰਗਲੈਂਡ ਟੀਮ

06/18/2018 9:42:37 PM

ਮਾਸਕੋ— ਪਿਛਲੇ ਵਿਸ਼ਵ ਕੱਪ 'ਚ ਗਰੁੱਪ ਸੈਸ਼ਨ ਅਤੇ ਯੂਰੋ 2016 'ਚ ਦੂਜੇ ਰਾਊਂਡ 'ਚੋਂ ਬਾਹਰ ਹੋਣ ਵਾਲੀ ਇੰਗਲੈਂਡ ਦੀ ਟੀਮ ਇਸ ਵਾਰ ਫੀਫਾ ਵਿਸ਼ਵ ਕੱਪ ਦੇ ਗਰੁੱਪ-ਜੀ ਦੇ ਇਕ ਮੁਕਾਬਲੇ 'ਚ ਸੋਮਵਾਰ ਨੂੰ ਟੂਨੀਸ਼ੀਆ ਦੇ ਖਿਲਾਫ ਹੋਣ ਵਾਲੇ ਮੈਚ 'ਚ ਜਿੱਤ ਦੇ ਨਾਲ ਟੂਰਨਾਮੈਂਟ 'ਚ ਆਪਣੇ ਅਭਿਆਨ ਦੀ ਸ਼ੁਰੂਆਤ ਕਰਨਾ ਚਾਹੇਗੀ।


ਟੂਰਨਾਮੈਂਟ 'ਚ ਇੰਗਲੈਂਡ ਦੀ ਟੀਮ ਤੀਜੀ ਸਭ ਤੋਂ ਨੌਜਵਾਨ ਟੀਮ ਹੈ। ਟੀਮ ਦੇ ਮੁੱਖ ਕੋਚ ਗੈਰੇਥ ਸਾਊਥਗੇਟ ਨੇ ਉਮੀਦਾਂ ਨੂੰ ਘੱਟ ਕਰਨ ਲਈ ਆਪਣਾ ਪੂਰਾ ਯਤਨ ਕੀਤਾ ਹੈ। ਬ੍ਰਾਜ਼ੀਲ 'ਚ ਪਿਛਲੇ ਵਿਸ਼ਵ ਕੱਪ 'ਚ ਗਰੁੱਪ ਸੈਸ਼ਨ ਅਤੇ ਯੂਰੋ 2016 'ਚ ਦੂਜੇ ਰਾਊਂਡ 'ਚ ਬਾਹਰ ਹੋਣ ਵਾਲੀ ਕਪਤਾਨ ਹੈਰੀ ਦੇ ਕੀਤੀ ਇੰਗਲੈਂਡ ਦੀ ਟੀਮ ਨਾਲ ਪ੍ਰਸ਼ੰਸਕਾਂ ਨੂੰ ਕੁਝ ਜ਼ਿਆਦਾ ਉਮੀਦਾਂ ਹਨ। ਇੰਗਲੈਂਡ ਦੀ ਟੀਮ 'ਚ ਇਸ ਸਮੇਂ ਕੋਈ ਵੱਡਾ ਨਾਂ ਨਹੀਂ ਹੈ। ਪਰ ਖਿਡਾਰੀਆਂ ਦੇ ਵਿਚਾਲੇ ਇਕਜੁੱਟ ਹੋਣ ਦੀ ਭਾਵਨਾ ਹੈ ਅਤੇ ਕੋਚ ਸਾਓਥਗੇਟ ਵੀ ਇਸ ਗੱਲ ਨੂੰ ਸਮਣਦੇ ਹਨ।

ਨਾਈਜਿਆ ਅਤੇ ਕੋਸਟਾ ਰਿਕਾ ਖਿਲਾਫ ਦੋਸਤਾਨੇ ਮੁਕਾਬਲਿਆਂ 'ਚ ਮਿਲੀ ਜਿੱਤ ਨਾਲ ਟੀਮ ਦਾ ਮਨੋਬਲ ਉੱਚਾ ਹੈ। ਟੀਮ 'ਚ ਕਈ ਸਾਰੇ ਖਿਡਾਰੀ ਹਮਲਾਵਾਰ ਹੈ। ਇਸ 'ਚ ਕਪਤਾਨ ਹੈਰੀ ਕੇਨ ਅਤੇ ਰਹੀਮ ਦੇ ਫ੍ਰੰਟ ਤੋਂ ਸ਼ੂਰੂ ਕਰਨ ਦੀ ਉਮੀਦ ਹੈ ਤਾਂ ਉੱਥੇ ਹੀ ਜਿਸ ਤਰ੍ਹਾਂ ਡਿਨਗਾਰਡ ਡੇਲੇ ਏਲੀ ਇਸ ਦੇ ਪਿੱਛੇ ਖੇਡ ਸਕਦੇ ਹਨ। ਸਾਓਥਗੇਟ ਨੂੰ ਉਮੀਦ ਹੈ ਕਿ ਮੇਗਯੂਰੇ ਅਤੇ ਕਿਰੇਨ ਟ੍ਰਿਯਪਿਰ ਆਪਣੀ ਫਾਰਮ 'ਚ ਵਾਪਸੀ ਕਰ ਸਕਦੇ ਹਨ। ਇਸ ਤੋਂ ਇਲਾਵਾ ਚੇਲਸੀ ਦੇ ਅਨੁਭਵੀ ਡਿਫੈਂਡਰ ਗੈਰੀ ਕਾਹਿਲ ਅਤੇ ਮੈਨਚੇਸਟਰ ਦੇ ਏਸ਼ਲੇ ਯੰਗ ਦੇ ਵੀ ਫਾਰਮ 'ਚ ਆਉਣ ਦੀ ਉਮੀਦ ਹੈ।


ਦੂਜੇ ਪਾਸੇ ਜੇਕਰ ਟੂਨੀਸ਼ੀਆ ਦੀ ਗੱਲ ਕਰੀਏ ਤਾਂ ਟੀਮ ਆਪਣਾ ਪੰਜਵਾਂ ਵਿਸ਼ਵ ਕੱਪ ਖੇਡ ਰਹੀ ਹੈ ਪਰ ਉਹ ਕਦੇ ਵੀ ਗਰੁੱਪ ਸੈਸ਼ਨ ਤੋਂ ਅੱਗੇ ਨਹੀਂ ਵਧ ਸਕੀ ਹੈ। ਟੂਨੀਸ਼ੀਆ ਨੇ ਪੰਜ ਵਾਰ ਦੇ ਆਪਣੇ ਵਿਸ਼ਵ ਕੱਪ ਦੇ 12 ਮੁਕਾਬਲਿਆਂ 'ਚ ਸਿਰਫ ਇਕ ਵਾਰ ਜਿੱਤ ਦਰਜ਼ ਕੀਤੀ ਹੈ। ਟੂਨੀਸ਼ੀਆ ਨੂੰ ਇਹ ਜਿੱਤ 1978 ਦੇ ਵਿਸ਼ਵ ਕੱਪ 'ਚ ਮੈਕਸੀਕੋ ਖਿਲਾਫ ਮਿਲੀ ਸੀ। ਫੁੱਟਬਾਲ ਦੇ ਸਭ ਤੋਂ ਵੱਡੇ ਵਿਸ਼ਵ ਮੰਚ 'ਤੇ ਕਿਸੇ ਵੀ ਅਫਰੀਕੀ ਟੀਮ ਦੀ ਇਹ ਸਭ ਤੋਂ ਪਹਿਲੀ ਜਿੱਤੀ ਸੀ।
ਟੂਨੀਸ਼ੀਆ ਵਿਸ਼ਵ ਦੇ ਕੁਆਲੀਫਾਇੰਗ ਰਾਊਂਡ 'ਚ ਅਪਰਾਜਿਤ ਰਹੀ ਹੈ। ਹਾਲ ਹੀ 'ਚ ਖੇਡੇ ਗਏ ਦੋਸਤਾਨਾ ਮੈਚਾਂ 'ਚ ਉਸ ਨੇ ਈਰਾਨ ਅਤੇ ਕੋਸਤਾ ਰਿਕਾ ਨੂੰ ਹਰਾਇਆ ਸੀ ਜਦਕਿ ਯੂਰੋਪੀਅਨ ਚੈਂਪੀਅਨ ਪੁਰਤਗਾਲ ਨਾਲ ਉਸ ਨੇ ਡ੍ਰਾ ਖੇਡਿਆ ਸੀ। ਪਰ ਟੀਮ ਨੂੰ ਸਪੇਨ ਦੇ ਹੱਥੋਂ 1-0 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇੰਗਲੈਂਡ ਟੂਨੀਸ਼ੀਆ 1998 'ਚ ਫ੍ਰਾਂਸ 'ਚ ਇਕ-ਦੂਜੇ ਖਿਲਾਫ ਆਹਮੋ-ਸਾਹਮਣਾ ਹੋਇਆ ਸੀ, ਜਦੋ ਇੰਗਲੈਂਡ ਨੇ ਉਸ ਨੂੰ 2-0 ਨਾਲ ਹਰਾਇਆ ਸੀ। ਹਾਲਾਂਕਿ ਟੀਮ 'ਚ ਇਕ ਵਾਰ ਸੁਪਰ ਸਟਾਰ ਖਿਡਾਰੀਆਂ ਦੀ ਕਮੀ ਹੈ ਜੋ ਉਸ ਨੂੰ ਜਿੱਤ ਦਿਵਾ ਸਕੇ।