ਭਾਰਤ ’ਚ ਅੰਡਰ-17 ਮਹਿਲਾ ਵਿਸ਼ਵ ਕੱਪ ਰੱਦ

11/18/2020 5:09:02 PM

ਨਵੀਂ ਦਿੱਲੀ— ਫੀਫਾ (ਵਿਸ਼ਵ ਫੁੱਟਬਾਲ ਦਾ ਸੰਚਾਲਨ ਕਰਨ ਵਾਲਾ ਅਦਾਰਾ) ਨੇ ਕੋਵਿਡ-19 ਮਹਾਮਾਰੀ ਦੇ ਚਲਦੇ ਭਾਰਤ ’ਚ ਖੇਡੇ ਜਾਣ ਵਾਲੇ ਅੰਡਰ-17 ਮਹਿਲਾ ਵਿਸ਼ਵ ਕੱਪ ਨੂੰ ਰੱਦ ਕਰ ਦਿੱਤਾ ਹੈ ਤੇ ਉਸ ਨੂੰ 2022 ਦੀ ਮੇਜ਼ਬਾਨੀ ਦਾ ਅਧਿਕਾਰ ਸੌਂਪ ਦਿੱਤਾ। ਕੋਰੋਨਾ ਵਾਇਰਸ ਕਾਰਨ ਇਸ ਟੂਰਨਾਮੈਂਟ ਨੂੰ 2021 ਲਈ ਮੁਲਤਵੀ ਕਰ ਦਿੱਤਾ ਗਿਆ ਸੀ। ਇਹ ਫੈਸਲਾ ਫੀਫਾ ਪਰਿਸ਼ਦ ਦੇ ਉਸ ਬਿਊਰੋ ਵੱਲੋਂ ਲਿਆ ਗਿਆ ਜਿਸ ਨੇ ਮੌਜੂਦਾ ਕੋਵਿਡ-19 ਮਹਾਮਾਰੀ ਦੇ ਵਿਸ਼ਵ ਫੁੱਟਬਾਲ ’ਤੇ ਪੈ ਰਹੇ ਅਸਰ ਦਾ ਅੰਦਾਜ਼ਾ ਲਾਇਆ।

ਇਹ ਵੀ ਪੜ੍ਹੋ : PSL 2020 ਦੇ ਫਾਈਨਲ 'ਚ ਚੱਲਿਆ ਬਾਬਰ ਆਜਮ ਦਾ ਬੱਲਾ, ਕਾਰਚੀ ਕਿੰਗਜ਼ ਬਣੀ ਪਹਿਲੀ ਵਾਰ ਚੈਂਪੀਅਨ

ਫੀਫਾ ਤੋਂ ਜਾਰੀ ਬਿਆਨ ’ਚ ਕਿਹਾ ਗਿਆ- ਇਸ ਟੂਰਨਾਮੈਂਟ (ਅੰਡਰ-17 ਮਹਿਲਾ ਅਤੇ ਅੰਡਰ-20 ਮਹਿਲਾ ਵਿਸ਼ਵ ਕੱਪ) ਨੂੰ ਅੱਗੇ ਲਈ ਮੁਲਤਵੀ ਕਰਨ ’ਚ ਅਸਮਰਥਾ ਕਾਰਨ ਕੋਵਿਡ-19 ਲਈ ਗਠਤ ਫੀਫਾ ਸੰਘ ਕਾਰਜ ਸਮੂਹ ਦੀ ਸਿਫਾਰਸ਼ਾਂ ’ਤੇ ਦੋਹਾਂ ਉਮਰ ਦੇ 2020 ਗੇੜ ਨੂੰ ਰੱਦ ਕਰਨ ਦੇ ਨਾਲ ਹੀ ਉਨ੍ਹਾਂ ਨੂੰ ਅਗਲੇ ਆਯੋਜਨ ਦਾ ਅਧਿਕਾਰ ਦਿੱਤਾ ਗਿਆ ਹੈ।

ਫੀਫਾ ਸੰਘ ਕੋਵਿਡ-19 ਕਾਰਜ ਸਮੂਹ ਨੇ ਸਾਰੇ ਹਿੱਤਧਾਰਕਾਂ ਤੋਂ ਸਲਾਹ ਲੈਣ ਦੇ ਬਾਅਦ ਅੰਡਰ-17 ਮਹਿਲਾ ਵਿਸ਼ਵ ਕੱਪ ਦੇ ਨਾਲ ਹੀ ਅੰਡਰ-20 ਮਹਿਲਾ ਵਿਸ਼ਵ ਕੱਪ 2020 ਨੂੰ ਵੀ ਰੱਦ ਕਰ ਦਿੱਤਾ। ਦੋਵੇਂ ਵਿਸ਼ਵ ਕੱਪ ਦਾ ਆਯੋਜਨ 2022 ’ਚ ਹੋਵੇਗਾ ਜਿਸ ਦੀ ਮੇਜ਼ਬਾਨੀ ਮੌਜੂਦਾ ਮੇਜ਼ਬਾਨ ਦੇਸ਼ਾਂ ਦੇ ਕੋਲ ਰਹੇਗੀ।

Tarsem Singh

This news is Content Editor Tarsem Singh