FIFA World Cup: ਬੈਲਜ਼ੀਅਮ ਨੇ ਟਿਊਨੀਸੀਆ ਨੂੰ 5-2 ਨਾਲ ਹਰਾਇਆ

06/23/2018 7:50:42 PM

ਨਿਜਨੀ ਨੋਵਗੋਰੋਦ— ਰੂਸ 'ਚ ਖੇਡੇ ਜਾ ਰਹੇ ਫੀਫਾ ਵਿਸ਼ਵ ਕੱਪ 'ਚ ਅੱਜ ਬੈਲਜ਼ੀਅਮ ਅਤੇ ਟਿਊਨੀਸੀਆ ਵਿਚਾਲੇ ਮੈਚ ਖੇਡਿਆ ਗਿਆ, ਜਿਸ 'ਚ ਬੈਲਜ਼ੀਅਮ ਨੇ ਟਿਊਨੀਸੀਆ ਨੂੰ 5-2 ਨਾਲ ਹਰਾ ਦਿੱਤਾ। ਬੈਲਜ਼ੀਅਮ ਨੇ ਰੋਮੇਲੁ ਲੁਕਾਕੂ ਅਤੇ ਏਡਨ ਹੇਜ਼ਰਡ ਦੇ ਡਬਲ ਨਾਲ ਟਿਊਨੀਸ਼ੀਆ 'ਤੇ ਸ਼ਾਨਦਾਰ ਜਿੱਤ ਦਰਜ ਕਰ ਕੇ ਆਖਰੀ 16 'ਚ ਜਗ੍ਹਾ ਬਣਾ ਲਈ ਹੈ।  ਇਸ ਤੋਂ ਪਹਿਲਾਂ ਮੈਚ ਦੇ ਸ਼ੁਰੂ ਤੋਂ ਹੀ ਬੈਲਜ਼ੀਅਮ ਨੇ ਟਿਊਨੀਸੀਆ 'ਤੇ ਬੜ੍ਹਤ ਬਣਾ ਕੇ ਰੱਖੀ ਸੀ। ਪਹਿਲੇ ਹਾਫ 'ਚ ਬੈਲਜ਼ੀਅਮ ਵਲੋਂ ਏਡਨ ਹੇਜ਼ਰਡ ਨੇ ਮੈਚ ਦੇ 6ਵੇਂ ਮਿੰਟ 'ਚ ਗੋਲ ਕਰ ਕੇ ਟੀਮ ਨੂੰ ਬੜ੍ਹਤ ਦਿਵਾ ਦਿੱਤੀ ਸੀ। ਟੀਮ ਵਲੋਂ ਦੂਜਾ ਗੋਲ ਰੋਮੇਲੁ ਲੁਕਾਕੁ ਨੇ ਮੈਚ ਦੇ 16ਵੇਂ ਮਿੰਟ ਟੀਮ ਨੂੰ 2-0 ਨਾਲ ਅੱਗੇ ਕਰ ਦਿੱਤਾ।
ਉਥੇ ਹੀ ਟਿਊਨੀਸੀਆ ਨੂੰ ਮੈਚ ਦੇ 18ਵੇਂ ਮਿੰਟ 'ਚ ਫਰੀ ਕਿੱਕ ਮਿਲੀ, ਜਿਸ ਦਾ ਫਾਇਦਾ ਚੁੱਕਦੇ ਹੋਏ ਡੇਲਨ ਬ੍ਰੋਨ ਨੇ ਫਰੀ ਕਿੱਕ 'ਤੇ ਗੋਲ ਕਰਦੇ ਹੋਏ ਟੀਮ ਦਾ ਖਾਤਾ ਖੋਲਿਆ ਪਰ ਪਹਿਲੇ ਹਾਫ 'ਚ ਟਿਊਨੀਸੀਆ ਸਿਰਫ ਇਕ ਗੋਲ ਹੀ ਕਰ ਸਕਿਆ ਸੀ।
ਬੈਲਜ਼ੀਅਮ ਟੀਮ ਭਾਵੇ ਹੀ ਰੂਸ 'ਚ ਦਾਅਵੇਦਾਰ ਟੀਮਾਂ ਦੇ ਰੂਪ 'ਚ ਨਹੀਂ ਉਤਰੀ ਸੀ ਪਰ ਉਸ ਨੇ ਗਰੁੱਪ 'ਜੀ' ਦੇ ਓਪਨਿੰਗ ਮੈਚ 'ਚ ਪਨਾਮਾ ਨੂੰ 3-0 ਨਾਲ ਹਰਾ ਕੇ 3 ਅੰਕ ਹਾਸਲ ਕੀਤੇ ਅਤੇ ਉਹ ਆਪਣੇ ਗਰੁੱਪ 'ਚ ਚੋਟੀ 'ਤੇ ਆ ਗਈ।