ਬੇਟੇ ਅਭਿਸ਼ੇਕ ਨਾਲ ਫੀਫਾ ਵਰਲਡ ਕੱਪ ਦਾ ਸੈਮੀਫਾਈਨਲ ਦੇਖਣ ਪਹੁੰਚੇ ਅਮਿਤਾਭ

07/11/2018 9:57:10 AM

ਨਵੀਂ ਦਿੱਲੀ—ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਮੰਗਲਵਾਰ ਨੂੰ ਆਪਣੇ ਬੇਟੇ ਅਭਿਸ਼ੇਕ ਬੱਚਨ ਨਾਲ ਫੀਫਾ ਵਰਲਡ ਕੱਪ ਸੈਮੀਫਾਈਨਲ ਦੇਖਣ ਪਹੁੰਚੇ। ਦੱਸ ਦਈਏ ਕਿ ਸੇਂਟ ਪੀਟਰਸਬਰਗ ਸਟੇਡੀਅਮ 'ਚ ਇਹ ਸੈਮੀਫਾਈਨਲ ਫਰਾਂਸ ਅਤੇ ਬੈਲਜੀਅਮ ਦੇ ਵਿਚਕਾਰ ਹੋਇਆ। ਅਭਿਸ਼ੇਕ ਬੱਚਨ ਨੇ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਸ਼ੇਅਰ ਕਰਦੇ ਹੋਏ ਇਸ ਰੋਮਾਂਚਕ ਮੈਚ 'ਚ ਫਰਾਂਸ ਨੂੰ ਜਿੱਤ ਦੀ ਵੀ ਵਧਾਈ ਦਿੱਤੀ। ਇਸ ਤਸਵੀਰ 'ਚ ਅਭਿਸ਼ੇਕ ਅਤੇ ਉਨ੍ਹਾਂ ਦੇ ਪਿਤਾ ਅਮਿਤਾਭ ਇਕੱਠੇ ਦਿਖਾਈ ਦੇ ਰਹੇ ਹਨ।

ਅਮਿਤਾਭ ਅਤੇ ਉਨ੍ਹਾਂ ਦੇ ਬੇਟੇ ਅਭਿਸ਼ੇਕ ਦੀ ਸਪੋਰਟਸ 'ਚ ਬਹੁਤ ਦਿਲਚਸਪੀ ਹੈ। ਉਹ ਦੋ ਟੀਮਾਂ ਦੇ ਓਪਨਰ ਵੀ ਹਨ। ਪ੍ਰੋ ਕਬੱਡੀ 'ਚ ਉਨ੍ਹਾਂ ਦੀ ਟੀਮ ਜੈਪੁਰ ਪਿੰਕ ਪੈਂਥਰ ਹੈ, ਜਦਕਿ ਫੁੱਟਬਾਲ 'ਚ ਚੇਨਈਅਨ ਐੱਫ.ਸੀ. ਦੇ ਅਭਿਸ਼ੇਕ ਕੋ-ਓਪਨਰ ਹਨ। ਪਿੰਕ ਪੈਂਥਰ ਨੇ 2014 'ਚ ਪ੍ਰੋ ਕਬੱਡੀ ਦਾ ਖਿਤਾਬ ਜਿੱਤਿਆ ਸੀ, ਜਦਕਿ ਇੰਡੀਅਨ ਸੁਪਰ ਲੀਗ (ਆਈ.ਐੱਸ.ਐੱਲ) 'ਚ ਉਨ੍ਹਾਂ ਦੀ ਟੀਮ ਦੋ ਵਾਰ 2015 ਅਤੇ 2018 'ਚ ਚੈਂਪੀਅਨ ਰਹੀ ਸੀ। ਅਮਿਤਾਭ ਖੁਦ ਵੀ ਕ੍ਰਿਕਟ ਨੂੰ ਲੈ ਕੇ ਉਤਸ਼ਾਹਿਤ ਰਹਿੰਦੇ ਹਨ ਅਤੇ ਅਕਸਰ ਸਟੇਡੀਅਮ 'ਚ ਭਾਰਤੀ ਟੀਮ ਨੂੰ ਚੀਅਰ ਕਰਦੇ ਦਿਖਾਈ ਦਿੰਦੇ ਹਨ।

 

A post shared by Abhishek Bachchan (@bachchan) on

ਅਮਿਤਾਭ ਬੱਚਨ ਅਕਸਰ ਸੋਸ਼ਲ ਮੀਡੀਆ 'ਤੇ ਆਪਣੇ ਅਨੁਭਵ ਅਤੇ ਖੇਡ ਨਾਲ ਸੰਬੰਧਿਤ ਮੁੱਦਿਆਂ 'ਤੇ ਵੀ ਆਪਣਾ ਤਜ਼ਰਬਾ ਸ਼ੇਅਰ ਕਰਦੇ ਰਹਿੰਦੇ ਹਨ। ਦੱਸ ਦਈਏ ਕਿ ਹਾਲ ਹੀ 'ਚ ਉਨ੍ਹਾਂ ਨੇ ਮੌਜੂਦਾ ਫੀਫਾ ਵਰਲਡ ਕੱਪ ਦੇ ਕੁਆਰਟਰ ਫਾਈਨਲ ਨਾਲ ਸੰਬੰਧਿਤ 5 ਖਾਸ ਪੁਆਇੰਟਸ ਟਵਿਟਰ 'ਤੇ ਸ਼ੇਅਰ ਕੀਤੇ ਸਨ। ਉਨ੍ਹਾਂ ਨੇ ਆਪਣੇ ਟਵੀਟ 'ਚ ਚਾਰ ਕੁਆਰਟਰ ਫਾਈਨਲ ਦੀਆਂ ਟੀਮਾਂ, ਤਾਰੀਖ ਅਤੇ 6-7 ਅੰਕਾਂ ਨੂੰ ਖਾਸ ਦੱਸਿਆ ਸੀ। ਅਮਿਤਾਭ ਨੇ ਲਿਖਿਆ ਸੀ ਕਿ ਹਰ ਕੁਆਰਟਰ ਫਾਈਨਲ 'ਚ ਆਹਮਣੇ-ਸਾਹਮਣੇ ਹੋਣ ਵਾਲੀਆਂ ਟੀਮਾਂ ਦੇ ਨਾਮਾਂ 'ਚ 6 ਅਤੇ 7 ਅੱਖਰ ਹਨ, ਜਦਕਿ ਜਿਸ ਦਿਨ ਮੁਕਾਬਲਾ ਹੈ ਉਨ੍ਹਾਂ ਦੀ ਤਾਰੀਕ ਵੀ 6 ਅਤੇ 7 ਜੁਲਾਈ ਹੈ।