ਫੀਫਾ ਅੰਡਰ-17 ਵਿਸ਼ਵ ਕੱਪ : ਜਰਮਨੀ ਤੋਂ ਬਦਲਾ ਲੈ ਕੇ ਬ੍ਰਾਜ਼ੀਲ ਸੈਮੀਫਾਈਨਲ ''ਚ

10/23/2017 5:02:37 AM

ਕੋਲਕਾਤਾ— 3 ਵਾਰ ਦੇ ਸਾਬਕਾ ਚੈਂਪੀਅਨ ਤੇ ਖਿਤਾਬ ਦੇ ਪਹਿਲੇ ਦਾਅਵੇਦਾਰ ਬ੍ਰਾਜ਼ੀਲ ਨੇ ਇਕ ਗੋਲ ਨਾਲ ਪਿਛੜਨ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦਿਆਂ ਦੂਜੇ ਹਾਫ ਵਿਚ 6 ਮਿੰਟ ਦੇ ਫਰਕ ਵਿਚ ਦੋ ਗੋਲ ਕਰ ਕੇ ਜਰਮਨੀ ਨੂੰ ਐਤਵਾਰ ਨੂੰ 2-1 ਨਾਲ ਹਰਾਉਂਦਿਆਂ ਫੀਫਾ ਅੰਡਰ-17 ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਪ੍ਰਵੇਸ਼ ਕਰ ਲਿਆ।
ਬ੍ਰਾਜ਼ੀਲ ਦੀ ਟੀਮ 71ਵੇਂ ਮਿੰਟ ਤਕ 0-1 ਨਾਲ ਪਿਛੜੀ ਹੋਈ ਸੀ। ਵੇਵਰਸਨ ਨੇ 71ਵੇਂ ਮਿੰਟ ਵਿਚ ਗੋਲ ਕਰ ਕੇ ਬ੍ਰਾਜ਼ੀਲ ਨੂੰ 1-1 ਦੀ ਬਰਾਬਰੀ ਦਿਵਾਈ।  ਇਸ ਦੇ ਛੇ ਮਿੰਟ ਬਾਅਦ 77ਵੇਂ ਮਿੰਟ ਵਿਚ ਪੌਲਨਿਹੋ ਨੇ ਬ੍ਰਾਜ਼ੀਲ ਲਈ ਬੜ੍ਹਤ ਦਿਵਾਉਣ ਵਾਲਾ ਗੋਲ ਕੀਤਾ, ਜਿਹੜਾ ਅੰਤ ਵਿਚ ਮੈਚ ਜੇਤੂ ਸਾਬਤ ਹੋਇਆ। ਜਰਮਨੀ ਦੀ ਟੀਮ 21ਵੇਂ ਮਿੰਟ ਵਿਚ ਪੈਨਲਟੀ ਕਾਰਨਰ 'ਤੇ ਜਾਨ ਫਿਏਟਚ ਆਰਪ ਦੇ ਗੋਲ ਨਾਲ ਮਿਲੀ ਬੜ੍ਹਤ ਨੂੰ ਬਰਕਰਾਰ ਨਹੀ ੰਰੱਖ ਸਕੀ। ਬ੍ਰਾਜ਼ੀਲ ਨੇ ਇਸ ਜਿੱਤ ਦੇ ਨਾਲ ਹੀ ਆਪਣੀ ਸੀਨੀਅਰ ਟੀਮ ਦੀ 2014 ਵਿਸ਼ਵ ਕੱਪ ਦੇ ਸੈਮੀਫਾਈਨਲ ਵਿਚ ਜਰਮਨੀ ਹੱਥੋਂ ਮਿਲੀ 1-7 ਦੀ ਹਾਰ ਦਾ ਬਦਲਾ ਲੈ ਲਿਆ। ਬ੍ਰਾਜ਼ੀਲ ਦਾ ਬੁੱਧਵਾਰ ਨੂੰ ਗੁਹਾਟੀ ਵਿਚ ਹੋਣ ਵਾਲਾ ਸੈਮੀਫਾਈਨਲ ਵਿਚ ਇੰਗਲੈਂਡ ਨਾਲ ਮੁਕਾਬਲਾ ਹੋਵੇਗਾ।