ਕੋਰੋਨਾ ਦੀ ਦਹਿਸ਼ਤ: ਫੀਫਾ ਦੇ ਪ੍ਰਧਾਨ ਨੇ ਰੱਖਿਆ 2021 ਕਲੱਬ ਵਿਸ਼ਵ ਕੱਪ ਨੂੰ ਮੁਲਤਵੀ ਕਰਨ ਦਾ ਪ੍ਰਸਤਾਵ

03/19/2020 12:50:29 PM

ਸਪੋਰਟਸ ਡੈਸਕ— ਅੰਤਰਰਾਸ਼ਟਰੀ ਫੁੱਟਬਾਲ ਮਹਾਸੰਘ (ਫੀਫਾ) ਦੇ ਪ੍ਰਧਾਨ ਗਿਯਾਨੀ ਇਨਫੈਂਟਿਨੋ ਨੇ 2021 ’ਚ ਚੀਨ ’ਚ ਹੋਣ ਵਾਲੇ ਫੀਫਾ ਕਲੱਬ ਵਿਸ਼ਵ ਕੱਪ ਨੂੰ ਮੁਲਤਵੀ ਕਰਨ ਦਾ ਬੁੱਧਵਾਰ ਨੂੰ ਪ੍ਰਸਤਾਵ ਦਿੱਤਾ। ਇਨਫੈਂਟਿਨੋ ਨੇ ਇਕ ਬਿਆਨ ’ਚ ਕਿਹਾ, ‘‘ਕਲੱਬ ਵਿਸ਼ਵ ਕੱਪ ਨੂੰ 2021, 2022 ਜਾਂ 2023 ’ਚ ਲੈ ਜਾਇਆ ਜਾ ਸਕਦਾ ਹੈ ਕਿਉਂਕਿ ਕੋਰੋਨਾ ਦੇ ਕਾਰਨ ਯੂਰੋ ਕੱਪ 2020 ਅਤੇ ਕੋਪਾ ਅਮਰੀਕਾ ਕੱਪ ਫੁੱਟਬਾਲ ਟੂਰਨਾਮੈਂਟਾਂ ਨੂੰ ਜੂਨ-ਜੁਲਾਈ 2021 ਲਈ ਮੁਲਤਵੀ ਕਰ ਦਿੱਤਾ ਗਿਆ ਹੈ।PunjabKesari

ਉਨ੍ਹਾਂ ਨੇ ਕਿਹਾ, ‘‘ਸਾਲ 2021 ਦੇ ਜੂਨ-ਜੁਲਾਈ ਮਹੀਨੇ ਨੂੰ ਨਵੇਂ ਫੀਫਾ ਕਲਬ ਵਿਸ਼ਵ ਕੱਪ ਲਈ ਸੁਰੱਖਿਅਤ ਰੱਖਿਆ ਗਿਆ ਸੀ। ਫੀਫਾ ਚੀਨੀ ਸਰਕਾਰ ਅਤੇ ਚੀਨੀ ਫੁੱਟਬਾਲ ਸੰਘ ਨਾਲ ਗੱਲਬਾਤ ਕਰੇਗਾ ਕਿ ਕਲਬ ਵਿਸ਼ਵ ਕੱਪ ਨੂੰ 2021, 2022 ਜਾਂ 2023 ਲਈ ਮੁਲਤਵੀ ਕਰ ਦਿੱਤਾ ਜਾਵੇ। ਯੂਰੋ ਕੱਪ ਅਤੇ ਕੋਪਾ ਅਮਰੀਕਾ ਕੱਪ ਨੂੰ 2021 ’ਚ ਲੈ ਜਾਣ ਨਾਲ ਕਲੱਬ ਵਿਸ਼ਵ ਕੱਪ ਦਾ ਆਯੋਜਨ ਮੁਸ਼ਕਲ ਹੋਵੇਗਾ। ਕਲੱਬ ਵਿਸ਼ਵ ਕੱਪ ਫੀਫਾ ਦਾ ਨਵਾਂ ਟੂਰਨਾਮੈਂਟ ਹੈ ਜੋ ਹਰ ਚਾਰ ਸਾਲ ਬਾਅਦ ਆਯੋਜਿਤ ਹੋਵੇਗਾ ਜਿਸ ’ਚ 24 ਟੀਮਾਂ ਹਿੱਸਾ ਲੈਣਗੀਆਂ। ਚੀਨ ਨੂੰ ਅਕਤੂਬਰ 2021 ’ਚ ਇਸ ਵਿਸ਼ਵ ਕੱਪ ਦੇ ਪਹਿਲੇ ਸੀਜ਼ਨ ਦੀ ਮੇਜ਼ਬਾਨੀ ਦਿੱਤੀ ਗਈ ਸੀ। ਚੀਨ ਦੀ ਕਲੱਬ ਵਿਸ਼ਵ ਕੱਪ ਦੀ ਪ੍ਰਬੰਧਕ ਕਮੇਟੀ ਨੇ ਕਿਹਾ ਹੈ ਕਿ ਉਹ ਇਸ ਟੂਰਨਾਮੈਂਟ ਨਾਲ ਜੁੜੇ ਸਾਰੇ ਸਬੰਧਿਤ ਮਾਮਲਿਆਂ ਲਈ ਫੀਫਾ ਦੇ ਨਜਦੀਕੀ ਸੰਪਰਕ ’ਚ ਰਹੇਗਾ।


Davinder Singh

Content Editor

Related News