FIFA 2022: ਸੈਮੀਫਾਈਨਲ ''ਚ ਮਿਲੀ ਜਿੱਤ ਦੇ ਜਸ਼ਨ ''ਚ ਡੁੱਬਿਆ ਪੂਰਾ ਫਰਾਂਸ

12/15/2022 2:56:07 PM

ਪੈਰਿਸ : ਫਰਾਂਸ ਦੇ ਵਿਸ਼ਵ ਕੱਪ ਫਾਈਨਲ ਵਿੱਚ ਪਹੁੰਚਣ ਦੇ ਨਾਲ ਹੀ ਦੇਸ਼ ਭਰ ਵਿੱਚ ਫੁੱਟਬਾਲ ਦਾ ਜਨੂੰਨ ਆਪਣੇ ਸਿਖਰ 'ਤੇ ਪਹੁੰਚ ਗਿਆ ਹੈ, ਜਿਸ ਨਾਲ ਹਰ ਸ਼ਹਿਰ ਵਿੱਚ ਜਸ਼ਨਾਂ ਦਾ ਮਾਹੌਲ ਹੈ। ਫੁੱਟਬਾਲ ਦੇ ਪ੍ਰਸ਼ੰਸਕਾਂ ਪੈਰਿਸ ਵਿੱਚ ਚੈਂਪਸ ਐਲੀਸੀਜ਼ 'ਚ ਇਕੱਠੇ ਹੋਏ। ਆਤਿਸ਼ਬਾਜ਼ੀ ਚਲਾਈ ਅਤੇ ਫਰਾਂਸ ਦੇ ਝੰਡੇ ਲਹਿਰਾਏ ਗਏ। ਚਾਰੇ ਪਾਸੇ ਕਾਰ ਦੇ ਹਾਰਨਾਂ ਦੀ ਆਵਾਜ਼ ਸੁਣਾਈ ਦਿੱਤੀ। 

ਪੈਰਿਸ ਦੇ ਬੁਲੇਵਾਰਡਜ਼ ਤੋਂ ਮੋਰੱਕੋ ਦੀ ਰਾਜਧਾਨੀ ਰਬਾਤ ਤੱਕ, ਫਰਾਂਸ ਦੇ ਨਾਇਸ ਤੋਂ ਮੋਰੱਕੋ ਦੇ ਮਾਰਾਕੇਸ਼ ਤੱਕ, ਦੋਵਾਂ ਟੀਮਾਂ ਦੇ ਸਮਰਥਕ ਜਨਤਕ ਸਥਾਨਾਂ 'ਤੇ ਵੱਡੀ ਗਿਣਤੀ ਵਿੱਚ ਮੈਚ ਦੇਖ ਰਹੇ ਸਨ। ਮੈਡ੍ਰਿਡ ਵਿੱਚ ਮੈਚ ਤੋਂ ਬਾਅਦ ਸੋਲ ਸਕੁਆਇਰ ਵਿੱਚ ਜਸ਼ਨ ਮਨਾਇਆ ਗਿਆ । ਕੁਝ ਪ੍ਰਸ਼ੰਸਕਾਂ ਨੇ ਮੋਰੋਕੋ ਦੇ ਲਾਲ ਕੱਪੜੇ ਪਾਏ ਹੋਏ ਸਨ, ਬਾਕੀਆਂ ਨੇ ਫਰਾਂਸ ਦੇ ਝੰਡੇ ਦੇ ਤਿੰਨ ਰੰਗਾਂ ਵਾਲੇ। 

ਇਹ ਵੀ ਪੜ੍ਹੋ : ਦੋਹਰੇ ਸੈਂਕੜੇ ਦੀ ਬਦੌਲਤ ਈਸ਼ਾਨ ਕਿਸ਼ਨ ਦੀ ICC ODI ਰੈਂਕਿੰਗ 'ਚ ਵੱਡੀ ਪੁਲਾਂਘ, ਪੁੱਜੇ ਇਸ ਸਥਾਨ 'ਤੇ

ਮੋਰੋਕੋ 1912 ਤੋਂ 1956 ਤੱਕ ਫ੍ਰੈਂਚ ਸ਼ਾਸਨ ਦੇ ਅਧੀਨ ਸੀ, ਜਿਸ ਨਾਲ ਮੈਚ ਨੂੰ ਇੱਕ ਰਾਜਨੀਤਕ ਅਤੇ ਭਾਵਨਾਤਮਕ ਪਿਛੋਕੜ ਦਿੱਤਾ ਗਿਆ ਸੀ। ਮੋਰੋਕੋ ਨੇ ਉਮੀਦ ਤੋਂ ਬਿਹਤਰ ਪ੍ਰਦਰਸ਼ਨ ਕਰਦੇ ਹੋਏ ਗਰੁੱਪ ਗੇੜ ਵਿੱਚ ਦੂਜੇ ਨੰਬਰ ਦੇ ਬੈਲਜੀਅਮ ਨੂੰ ਹਰਾਇਆ ਅਤੇ ਨਾਕਆਊਟ ਵਿੱਚ ਯੂਰਪੀ ਦਿੱਗਜ ਸਪੇਨ ਅਤੇ ਪੁਰਤਗਾਲ ਨੂੰ ਹਰਾਇਆ। ਇਹ ਵਿਸ਼ਵ ਕੱਪ ਸੈਮੀਫਾਈਨਲ 'ਚ ਪਹੁੰਚਣ ਵਾਲੀ ਪਹਿਲੀ ਅਫਰੀਕੀ ਟੀਮ ਬਣ ਗਈ ਹੈ। 

ਫਰਾਂਸ ਵਿਚ ਰਹਿ ਰਹੇ ਦੋਹਰੀ ਨਾਗਰਿਕਤਾ ਵਾਲੇ ਕਈ ਪ੍ਰਸ਼ੰਸਕ ਦੁਚਿੱਤੀ ਵਿਚ ਸਨ ਕਿ ਇਸ ਮੈਚ ਵਿਚ ਕਿਸ ਨੂੰ ਸਮਰਥਨ ਦੇਣਾ ਹੈ। ਉਨ੍ਹਾਂ ਨੇ ਦੋਵਾਂ ਟੀਮਾਂ ਦਾ ਹੌਸਲਾ ਵਧਾਉਂਦੇ ਹੋਏ ਇਹ ਫੈਸਲਾ ਲਿਆ। ਮੋਰੱਕੋ 'ਚ ਜੰਮੀ ਫਰਾਂਸ ਦੀ ਯੁਵਾ ਮਾਮਲਿਆਂ ਦੀ ਜੂਨੀਅਰ ਮੰਤਰੀ ਸਾਰਾਹ ਅਲ ਹੇਰੀ ਨੇ ਕਿਹਾ, "ਮੈਨੂੰ ਇਸ ਅਸਾਧਾਰਣ ਪ੍ਰਾਪਤੀ ਲਈ ਮੋਰੱਕੋ ਦੀ ਟੀਮ 'ਤੇ ਮਾਣ ਹੈ, ਜਿਸ ਨੇ ਅਸਧਾਰਨ ਉਪਲੱਬਧੀ ਹਾਸਲ ਕੀਤੀ ਹੈ। ਇਸ ਦੇ ਨਾਲ ਹੀ ਮੈਂ ਚਾਹੁੰਦੀ ਹਾਂ ਕਿ ਲੇਸ ਬਲੂਜ਼ (ਫਰਾਂਸ) ਵਿਸ਼ਵ ਕੱਪ ਨੂੰ ਮੁੜ ਘਰ ਪਹੁੰਚਾਵੇ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh