FIFA 2022 : ਵੇਲਜ਼ ਨੂੰ 3-0 ਨਾਲ ਹਰਾ ਕੇ ਇੰਗਲੈਂਡ ਨਾਕਆਊਟ ਗੇੜ ’ਚ ਪੁੱਜਾ

12/01/2022 4:09:41 PM

ਅਲ ਰਯਾਨ- ਇੰਗਲੈਂਡ ਨੇ ਵੇਲਜ਼ ਨੂੰ 3-0 ਨਾਲ ਹਰਾ ਕੇ ਫੀਫਾ ਵਿਸ਼ਵ ਕੱਪ ਦੇ ਨਾਕਆਊਟ ਗੇੜ ਵਿੱਚ ਜਗ੍ਹਾ ਬਣਾ ਲਈ ਹੈ। ਇੰਗਲੈਂਡ ਲਈ ਮਾਰਕਸ ਰਸ਼ਫੋਰਡ ਨੇ 50ਵੇਂ ਅਤੇ 68ਵੇਂ ਮਿੰਟ ਅਤੇ ਫਿਲ ਫੋਡੇਨ ਨੇ 51ਵੇਂ ਮਿੰਟ ਵਿੱਚ ਗੋਲ ਕੀਤੇ। 

ਇਹ ਵੀ ਪੜ੍ਹੋ : ਗੁਜਰਾਤ ਚੋਣਾਂ: ਕ੍ਰਿਕਟਰ ਰਵਿੰਦਰ ਜਡੇਜਾ ਨੇ ਜਾਮਨਗਰ 'ਚ ਪਾਈ ਵੋਟ, ਭਾਜਪਾ ਵੱਲੋਂ ਉਮੀਦਵਾਰ ਹੈ ਪਤਨੀ ਰਿਵਾਬਾ

ਗਰੁੱਪ ਵਿੱਚ ਪਹਿਲੇ ਸਥਾਨ ’ਤੇ ਰਹਿਣ ਵਾਲੀ ਇੰਗਲੈਂਡ ਦੀ ਟੀਮ ਹੁਣ ਐਤਵਾਰ ਨੂੰ ਸੁਪਰ 16 ਦੇ ਨਾਕਆਊਟ ਗੇੜ ਵਿੱਚ ਸੈਨੇਗਲ ਦੇ ਸਾਹਮਣੇ ਹੋਵੇਗੀ। ਉਧਰ ਵੇਲਜ਼ ਦੀ ਟੀਮ ਗਰੁੱਪ ਵਿੱਚ ਆਖਰੀ ਸਥਾਨ ’ਤੇ ਰਹਿ ਕੇ ਟੂਰਨਾਮੈਂਟ ’ਚੋਂ ਬਾਹਰ ਹੋ ਗਈ ਹੈ। 

ਇਹ ਵੀ ਪੜ੍ਹੋ : ਬ੍ਰਿਟਿਸ਼ ਕਰੀ ਐਵਾਰਡਜ਼ 'ਚ ਵਿਸ਼ਵ ਕੱਪ ਨੂੰ ਲੈ ਕੇ ਭਾਰਤ ਵਿਰੋਧੀ ਨਸਲੀ ਮਜ਼ਾਕ, ਭਾਰਤੀ ਮੂਲ ਦੇ ਡਾਕਟਰ ਵੱਲੋਂ ਵਿਰੋਧ

ਰਸ਼ਫੋਰਡ ਨੇ ਗੋਲ ਕਰਨ ਤੋਂ ਬਾਅਦ ਗੋਡਿਆਂ ਭਾਰ ਬੈਠ ਕੇ ਆਪਣੇ ਦੋਸਤ ਨੂੰ ਸ਼ਰਧਾਂਜਲੀ ਦਿੱਤੀ, ਜਿਸ ਦੀ ਕੈਂਸਰ ਕਾਰਨ ਮੌਤ ਹੋ ਗਈ ਸੀ। ਅੱਜ ਦੇ ਦੋ ਗੋਲਾਂ  ਦੀ ਬਦੌਲਤ ਇਸ ਵਿਸ਼ਵ ਕੱਪ ਵਿੱਚ ਰਸ਼ਫੋਰਡ ਦੇ ਕੁੱਲ ਤਿੰਨ ਗੋਲ ਹੋ ਗਏ ਹਨ। ਇਸ ਤਰ੍ਹਾਂ ਉਹ ਫਰਾਂਸ ਦੇ ਸਟ੍ਰਾਈਕਰ ਐਮਬਾਪੇ ਤੇ ਹੋਰ ਦੋ ਖਿਡਾਰੀਆਂ ਨਾਲ ਸਭ ਤੋਂ ਵੱਧ ਗੋਲ ਕਰਨ ਵਾਲੇ ਖਿਡਾਰੀਆਂ ਵਿੱਚ ਸ਼ਾਮਲ ਹੋ ਗਿਆ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh