FIFA 2022 : ਬੈਲਜੀਅਮ ਨੂੰ ਹਰਾ ਕੇ ਮੋਰਾਕੋ ਨੇ 24 ਸਾਲਾਂ ਬਾਅਦ ਵਿਸ਼ਵ ਕੱਪ ''ਚ ਜਿੱਤ ਕੀਤੀ ਹਾਸਲ

11/27/2022 9:47:22 PM

ਸਪੋਰਟਸ ਡੈਸਕ : ਮੋਰਾਕੋ ਨੇ ਐਤਵਾਰ ਨੂੰ ਫੁੱਟਬਾਲ ਵਿਸ਼ਵ ਕੱਪ 2022 ਦੇ ਗਰੁੱਪ ਐੱਫ ਮੁਕਾਬਲੇ ਵਿੱਚ ਬੈਲਜੀਅਮ ਨੂੰ ਹਰਾ ਕੇ 24 ਸਾਲਾਂ ਬਾਅਦ ਟੂਰਨਾਮੈਂਟ ਵਿੱਚ ਜਿੱਤ ਹਾਸਲ ਕੀਤੀ ਤੇ ਇੱਕ ਹੋਰ ਉਲਟਫੇਰ ਕੀਤਾ। ਅਲ ਸੌਮਾਮਾ ਸਟੇਡੀਅਮ ਵਿੱਚ ਖੇਡੇ ਗਏ ਮੈਚ ਵਿੱਚ ਮੋਰਾਕੋ ਲਈ ਅਬਦੇਲਹਾਮਿਦ ਸਾਬੀਰੀ (73ਵੇਂ ਮਿੰਟ) ਅਤੇ ਜ਼ਕਾਰੀਆ ਅਬੂਖਲਾਲ (90+2 ਮਿੰਟ) ਨੇ ਗੋਲ ਕੀਤੇ।

ਵਿਸ਼ਵ ਦੀ ਦੂਜੇ ਨੰਬਰ ਦੀ ਟੀਮ ਬੈਲਜੀਅਮ ਇਕ ਵੀ ਗੋਲ ਨਹੀਂ ਕਰ ਸਕੀ। ਫੀਫਾ ਵਿਸ਼ਵ ਕੱਪ ਦੇ ਇਤਿਹਾਸ ਵਿੱਚ ਮੋਰੋਕੋ ਦੀ ਇਹ ਤੀਜੀ ਸਮੁੱਚੀ ਜਿੱਤ ਸੀ, ਜਿਸਦੀ ਪਿਛਲੀ ਜਿੱਤ 1998 ਵਿੱਚ ਆਈ ਸੀ। ਮੋਰਾਕੋ ਗਰੁੱਪ-ਐੱਫ 'ਚ ਇਕ ਜਿੱਤ ਅਤੇ ਇਕ ਡਰਾਅ ਨਾਲ ਚੋਟੀ 'ਤੇ ਹੈ, ਜਦਕਿ ਬੈਲਜੀਅਮ ਇਕ ਜਿੱਤ ਅਤੇ ਇਕ ਹਾਰ ਨਾਲ ਦੂਜੇ ਸਥਾਨ 'ਤੇ ਹੈ। ਤੀਜੇ-ਚੌਥੇ ਸਥਾਨ 'ਤੇ ਰਹੀ ਕ੍ਰੋਏਸ਼ੀਆ ਅਤੇ ਕੈਨੇਡਾ ਅੱਜ ਅਲ ਰੇਯਾਨ ਦੇ ਖਲੀਫਾ ਅੰਤਰਰਾਸ਼ਟਰੀ ਸਟੇਡੀਅਮ 'ਚ ਆਹਮੋ-ਸਾਹਮਣੇ ਹੋਣਗੇ।

Mandeep Singh

This news is Content Editor Mandeep Singh