ਫੀਫਾ ਦੀ ਸਮਰਥਾ ਨਿਰਮਾਣ ਵਰਕਸ਼ਾਪ ਦਿੱਲੀ ''ਚ ਸ਼ੁਰੂ

09/26/2019 5:23:42 PM

ਨਵੀਂ ਦਿੱਲੀ— ਭਾਰਤੀ ਸੂਬਾ ਫੁੱਟਬਾਲਰ ਸੰਘਾਂ ਲਈ ਦੋ ਰੋਜ਼ਾ ਫੀਫਾ ਸਮਰਥਾ ਨਿਰਮਾਣ ਵਰਕਸ਼ਾਪ ਵੀਰਵਾਰ ਤੋਂ ਰਾਸ਼ਟਰੀ ਰਾਜਧਾਨੀ 'ਚ ਸ਼ੁਰੂ ਹੋ ਗਈ। ਇਸ ਵਰਕਸ਼ਾਪ 'ਚ 10 ਮੈਂਬਰੀ ਸੂਬਾ ਸੰਘਾਂ ਦੇ ਪ੍ਰਤੀਨਿਧੀ ਹਿੱਸਾ ਲੈ ਰਹੇ ਹਨ ਜਿਨ੍ਹਾਂ 'ਚ ਪ੍ਰਧਾਨ, ਜਨਰਲ ਸਕੱਤਰ, ਚੇਅਰਮੈਨ ਅਤੇ ਸੂਬਾ ਵਿਕਾਸ ਪ੍ਰਬੰਧਨ ਵੀ ਸ਼ਾਮਲ ਹਨ। ਇਹ ਪ੍ਰੋਗਰਾਮ 'ਫੀਫਾ ਫਾਰਵਰਡ' ਦੇ ਤਹਿਤ ਆਉਂਦਾ ਹੈ ਜਿਸ ਦੀ ਸ਼ੁਰੂਆਤ 2018 'ਚ ਕੀਤੀ ਗਈ ਸੀ। ਇਹ ਪ੍ਰੋਗਰਾਮ ਸ਼ੁਰੂ 'ਚ 11 ਸੂਬਿਆਂ 'ਚ ਸ਼ੁਰੂ ਕੀਤਾ ਗਿਆ ਸੀ।

Tarsem Singh

This news is Content Editor Tarsem Singh