ਫੀਡੇ ਮਹਿਲਾ ਗ੍ਰਾਂ ਪ੍ਰੀ. ਹਰਿਕਾ ਦ੍ਰੋਣਾਵੱਲੀ ਨੇ ਜਿੱਤ ਨਾਲ ਕੀਤੀ ਸ਼ੁਰੂਆਤ

05/18/2023 2:47:57 PM

ਸਾਈਪ੍ਰਸ, (ਨਿਕਲੇਸ਼ ਜੈਨ)- ਭਾਰਤ ਦੀਆਂ ਚੋਟੀ ਦੀਆਂ ਮਹਿਲਾ ਗ੍ਰੈਂਡ ਮਾਸਟਰਾਂ ਵਿਚੋਂ ਇਕ ਹਰਿਕਾ ਦ੍ਰੋਣਾਵੱਲੀ ਨੇ ਫੀਡੇ ਮਹਿਲਾ ਗ੍ਰਾਂ ਪ੍ਰੀ. ਦੇ ਤੀਜੇ ਪੜਾਅ ’ਚ ਜਿੱਤ ਨਾਲ ਟੂਰਨਾਮੈਂਟ ਦੀ ਸ਼ੁਰੂਆਤ ਕੀਤੀ। ਹਰਿਕਾ ਨੇ ਪਹਿਲੇ ਦੌਰ ’ਚ ਸਫੇਦ ਮੋਹਰਿਆਂ ਨਾਲ ਖੇਡਦੇ ਹੋਏ ਮੌਜੂਦਾ ਵਿਸ਼ਵ ਬਲਿਟਜ਼ ਮਹਿਲਾ ਸ਼ਤਰੰਜ ਚੈਂਪੀਅਨ ਕਜ਼ਾਕਿਸਤਾਨ ਦੀ ਬੀਬੀਸਾਰਾ ਅਸੁਬਾਏਵਾ ਨੂੰ ਹਰਾਇਆ। 

ਇਹ ਵੀ ਪੜ੍ਹੋ : WFI ਮੁਖੀ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਪਹਿਲਵਾਨਾਂ ਨੇ ਬੰਗਲਾ ਸਾਹਿਬ ਗੁਰਦੁਆਰੇ ਤੱਕ ਕੱਢਿਆ ਮਾਰਚ

ਕਿੰਗਜ਼ ਇੰਡੀਅਨ ਓਪਨਿੰਗ ਵਿਚ ਖੇਡਿਆ ਗਿਆ ਇਹ ਮੈਚ ਹਰਿਕਾ ਨੇ ਆਪਣੇ ਰਾਜੇ ਅਤੇ ਘੋੜੇ ਦੇ ਸ਼ਾਨਦਾਰ ਐਂਡਗੇਮ ’ਚ 49 ਚਾਲਾਂ ਵਿਚ ਆਪਣੇ ਨਾਂ ਕੀਤਾ। ਪ੍ਰਤੀਯੋਗਿਤੀ ’ਚ ਦੁਨੀਆ ਦੇ ਚੋਟੀ ਦੇ 12 ਖਿਡਾਰੀ ਰਾਊਂਡ ਰੋਬਿਨ ਦੇ ਆਧਾਰ ’ਤੇ ਕੁੱਲ 11 ਰਾਊਂਡ ਖੇਡਣਗੇ।

ਇਹ ਵੀ ਪੜ੍ਹੋ : IPL 2023: ਦਿੱਲੀ ਨੇ ਪੰਜਾਬ ਦੀਆਂ ਉਮੀਦਾਂ ਨੂੰ ਦਿੱਤਾ ਤਗੜਾ ਝਟਕਾ, ਲਿਵਿੰਗਸਟਨ ਦੀ ਪਾਰੀ ਵੀ ਗਈ ਬੇਕਾਰ

ਹੋਰ ਨਤੀਜਿਆਂ ’ਚ ਜਰਮਨੀ ਦੀ ਦਿਨਾਰਾ ਵੈਗਨਰ ਨੇ ਚੋਟੀ ਦਾ ਦਰਜਾ ਪ੍ਰਾਪਤ ਰੂਸ ਦੀ ਅਲੈਗਜ਼ੈਂਡਰਾ ਗੋਰਿਆਚਕੀਨਾ, ਜਾਰਜੀਆ ਦੀ ਨਾਨਾ ਡਾਗਨਿਦਜ਼ੇ ਨੇ ਹਮਵਤਨ ਬੇਲਾ ਖੋਤੇਨਾਸ਼ਵਿਲੀ, ਚੀਨ ਦੀ ਤਾਨ ਝਾਂਗਯੀ ਨੇ ਰੂਸ ਦੀ ਅਲੈਗਜ਼ੈਂਡਰਾ ਕੋਸਟੇਨੀਯੁਕ ਨੂੰ ਅਤੇ ਅਜ਼ਰਬਾਈਜਾਨ ਦੇ ਗੁਨੇ ਮਾਮਜ਼ਦਾ ਨੇ ਪੋਲੈਂਡ ਦੀ ਓਲੀਵਾ ਕਿਓਬਸਾ ਨੂੰ ਅਤੇ ਰੂਸ ਦੀ ਲਾਗਨੋ ਕਾਟਰੇਯਨਾ ਨੇ ਹਮਵਤਨ ਪੋਲਿਨਾ ਸ਼ੁਵਾਲੋਵਾ ਨੂੰ ਮਾਤ ਦਿੰਦੇ ਹੋਏ ਸ਼ੁਰੂਆਤ ਕੀਤੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh