ਫਿਡੇ ਮਹਿਲਾ ਗ੍ਰਾਂ. ਪ੍ਰੀ. ਸ਼ਤਰੰਜ ਟੂਰਨਾਮੈਂਟ - ਹੰਪੀ ਤੇ ਹਰਿਕਾ ਨੇ ਡਰਾਅ ਨਾਲ ਕੀਤੀ ਸ਼ੁਰੂਆਤ

02/04/2023 1:01:46 PM

ਮਿਊਨਿਖ (ਜਰਮਨੀ), (ਨਿਕਲੇਸ਼ ਜੈਨ)– ਫਿਡੇ ਮਹਿਲਾ ਗ੍ਰਾਂ. ਪ੍ਰੀ. ਸ਼ਤਰੰਜ ਟੂਰਨਾਮੈਂਟ ਦੇ ਪਹਿਲੇ ਰਾਊਂਡ ਵਿਚ ਭਾਰਤ ਦੀਆਂ ਦੋਵੇਂ ਸਰਵਸ੍ਰੇਸ਼ਠ ਗ੍ਰੈਂਡ ਮਾਸਟਰ ਕੋਨੇਰੂ ਹੰਪੀ ਤੇ ਹਰਿਕਾ ਦ੍ਰੋਣਾਵਲੀ ਨੇ ਪਹਿਲੇ ਰਾਊਂਡ ਵਿਚ ਡਰਾਅ ਖੇਡ ਕੇ ਅੱਧਾ ਅੰਕ ਬਣਾਉਂਦੇ ਹੋਏ ਟੂਰਨਾਮੈਂਟ ਦੀ ਸ਼ੁਰੂਆਤ ਕੀਤੀ ਹੈ। ਦਰਅਸਲ, ਦੋਵਾਂ ਨੇ ਪਹਿਲੇ ਰਾਊਂਡ ਵਿਚ ਆਪਸ ਵਿਚ ਮੁਕਾਬਲਾ ਖੇਡਿਆ ਜਿਹੜਾ ਕਿ ਬੇਨਤੀਜਾ ਰਿਹਾ। 

ਇਹ ਵੀ ਪੜ੍ਹੋ : Shahid Afridi ਦੀ ਧੀ ਨਾਲ ਵਿਆਹ ਦੇ ਬੰਧਨ 'ਚ ਬੱਝੇ ਪਾਕਿ ਦੇ ਤੇਜ਼ ਗੇਂਦਬਾਜ਼ Shaheen Afridi

ਸਫੈਦ ਮੋਹਰਿਆਂ ਨਾਲ ਖੇਡ ਰਹੀ ਹਰਿਕਾ ਨੇ ਰਾਜਾ ਦੇ ਸਾਹਮਣੇ ਵਾਲੇ ਪਿਆਦੇ ਨੂੰ ਦੋ ਘਰ ਚੱਲ ਕੇ ਖੇਡ ਦੀ ਸ਼ੁਰੂਆਤ ਕੀਤੀ, ਜਿਸ ਦੇ ਜਵਾਬ ਵਿਚ ਹੰਪੀ ਨੇ ਪੇਟ੍ਰੋਫ ਡਿਫੈਂਸ ਦਾ ਸਹਾਰਾ ਲਿਆ ਤੇ ਮੋਹਰਿਆਂ ਦੀ ਲਗਾਤਾਰ ਅਦਲਾ-ਬਦਲੀ ਵਿਚਾਲੇ ਹਾਥੀ ਦੇ ਐਂਡਗੇਮ ਵਿਚ 41 ਚਾਲਾਂ ਵਿਚ ਦੋਵੇਂ ਖਿਡਾਰਨਾਂ ਅੰਕ ਵੰਡਣ ’ਤੇ ਸਹਿਮਤ ਹੋ ਗਈਆਂ।

ਇਹ ਵੀ ਪੜ੍ਹੋ : ਕ੍ਰਿਕਟਰ ਸ਼ੁਭਮਨ ਗਿੱਲ ਨਾਲ ਨਜ਼ਰ ਆਈ ਸਾਰਾ ਅਲੀ ਖਾਨ, ਮੁੜ ਹੋਣ ਲੱਗੇ ਅਫੇਅਰ ਦੇ ਚਰਚੇ

ਪਹਿਲੇ ਰਾਊਂਡ ਵਿਚ ਰੂਸ ਦੀ ਅਲੈਗਜ਼ੈਂਡਰ ਕੋਸਟੇਨਿਯੁਕ, ਚੀਨ ਦੀ ਤਾਨ ਝੋਂਗਯੀ ਦੀ ਐਲਿਜ਼ਾਬੇਥ ਪੈਹਤਜ ਤੇ ਜਾਰਜੀਆ ਦੀ ਨਾਨ ਦਗਨਦਿਜੇ ਨੇ ਜਿੱਤ ਦਰਜ ਕੀਤੀ। ਉਨ੍ਹਾਂ ਨੇ ਕ੍ਰਮਵਾਰ ਪੋਲੈਂਡ ਦੀ ਅਲੀਨਾ ਕਾਸ਼ਲਿਨਸਕਾਯਾ, ਚੀਨ ਦੀ ਝੂ ਜਿਨਰ, ਜਰਮਨੀ ਦੀ ਦਿਨਾਰਾ ਵੈਗਨਰ ਤੇ ਕਜ਼ਾਕਿਸਤਾਨ ਦੀ ਜਾਨਸਾਯਾ ਅਬਦੁਮਾਲਿਕ ਨੂੰ ਹਰਾਇਆ। ਜਦਕਿ ਯੂਕ੍ਰੇਨ ਦੀ ਮਾਰੀਆ ਮੁਜਯਚੂਕ ਤੇ ਅੰਨਾ ਮੁਜਯਚੂਕ ਨੇ ਆਪਸ ਵਿਚ ਅੱਧਾ ਅੰਕ ਵੰਡਿਆ। ਦੂਜੇ ਰਾਊਂਡ ਵਿਚ ਹੰਪੀ ਦਾ ਸਾਹਮਣਾ ਅਬਦੁਮਾਲਿਕ ਨਾਲ ਹੋਵੇਗਾ ਤਾਂ ਹਰਿਕਾ ਜਿਨੇਰ ਨਾਲ ਟਕੱਰ ਲਵੇਗੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh