ਫਿਡੇ ਗ੍ਰੈਂਡ ਪ੍ਰਿਕਸ: ਫਰਾਂਸ ਦਾ ਮੈਕਸਿਮ ਲਾਗ੍ਰੇਵ ਸੈਮੀਫਾਈਨਲ ''ਚ

07/17/2019 10:28:06 PM

ਰੀਗਾ (ਨਿਕਲੇਸ਼ ਜੈਨ)- ਲਾਤਵੀਆ ਵਿਚ ਚੱਲ ਰਹੀ ਫਿਡੇ ਗ੍ਰੈਂਡ ਪ੍ਰਿਕਸ ਦੇ ਰਾਊਂਡ 2 ਦੇ ਕਲਾਸੀਕਲ ਮੁਕਾਬਲਿਆਂ ਤੋਂ ਬਾਅਦ ਇਕ ਵਾਰ ਫਿਰ ਫਰਾਂਸ ਦਾ ਮੈਕਸਿਮ ਲਾਗ੍ਰੇਵ ਬਿਨਾਂ ਟਾਈਬ੍ਰੇਕ ਦਾ ਸਾਹਮਣਾ ਕੀਤੇ ਤੀਜੇ ਰਾਊਂਡ ਵਿਚ ਪਹੁੰਚ ਗਿਆ ਹੈ।
ਪਹਿਲੇ ਹੀ ਮੁਕਾਬਲੇ ਵਿਚ ਉਸ ਨੇ ਬੁਲਗਾਰੀਆ ਦੇ ਸਾਬਕਾ ਵਿਸ਼ਵ ਚੈਂਪੀਅਨ ਵੇਸੇਲੀਨ ਟੋਪਾਲੋਵ ਨੂੰ ਹਰਾਉਂਦੇ ਹੋਏ ਇਕ ਅੰਕ ਦੀ ਬੜ੍ਹਤ ਹਾਸਲ ਕਰ ਲਈ ਸੀ। ਦੂਜੇ ਮੁਕਾਬਲੇ ਵਿਚ ਉਸ ਨੇ ਆਸਾਨ ਡਰਾਅ ਖੇਡਦੇ ਹੋਏ 1.5-0.5 ਦੇ ਸਕੋਰ ਨਾਲ ਤੀਜੇ ਪੜਾਅ ਵਿਚ ਪ੍ਰਵੇਸ਼ ਕਰ ਲਿਆ ਹੈ। ਹੋਰ ਮੁਕਾਬਲਿਆਂ ਵਿਚ ਰੂਸ ਦੇ ਸੇਰਗੀ ਕਾਰਯਾਕਿਨ ਨੇ ਅਮਰੀਕਾ ਦੇ ਵੇਸਲੀ ਸੋ ਤੋਂ, ਅਜਰਬੈਜਾਨ ਦੇ ਸ਼ਕਰੀਯਾਰ ਮੇਘਾਰੋਵ ਨੇ ਪੋਲੈਂਡ ਦੇ ਜਾਨ ਡੁੱਡਾ ਤੋਂ ਅਤੇ ਚੀਨ ਦੇ ਯੂ ਯਾਂਗੀ ਨੇ ਰੂਸ ਦੇ ਅਲੈਗਜ਼ੈਂਡਰ ਗ੍ਰੀਸਚੁਕ ਨਾਲ ਡਰਾਅ ਖੇਡਿਆ। ਹੁਣ ਇਸੇ ਦੌਰਾਨ 2 ਕਲਾਸੀਕਲ ਰਾਊਂਡ ਤੋਂ ਬਾਅਦ ਸਕੋਰ 1-1 ਹੈ। ਸਾਰਿਆਂ ਨੂੰ ਟਾਈਬ੍ਰੇਕ ਦਾ ਸਾਹਮਣਾ ਕਰਨਾ ਹੋਵੇਗਾ।
ਟਾਈਬ੍ਰੇਕ ਮੁਕਾਬਲੇ ਵਿਚ ਹੁਣ ਪਹਿਲੇ 2 ਰੈਪਿਡ ਮੁਕਾਬਲੇ ਖੇਡੇ ਜਾਣਗੇ, ਜਿਸ 'ਚ ਦੋਵੇਂ ਖਿਡਾਰੀਆਂ ਨੂੰ 25-25 ਮਿੰਟ ਦਿੱਤੇ ਜਾਣਗੇ। ਹਰ ਚਾਲ ਵਿਚ 10 ਸੈਕੰਡ ਵਾਧੂ ਮਿਲਣਗੇ। ਜੇਕਰ 2 ਰੈਪਿਡ ਮੁਕਾਬਲਿਆਂ ਤੋਂ ਬਾਅਦ ਵੀ ਮੈਚ ਡਰਾਅ ਰਹਿੰਦਾ ਹੈ ਤਾਂ ਫਿਰ 5-5 ਮਿੰਟ ਦੇ 2 ਬਲਿਟਜ਼ ਮੁਕਾਬਲੇ ਖੇਡੇ ਜਾਣਗੇ। ਜੇਕਰ ਇਸ 'ਤੇ ਵੀ ਨਤੀਜਾ ਨਹੀਂ ਨਿਕਲਿਆ ਤਾਂ ਆਖਰੀ ਅਰਮਾਗੋਦੇਨ ਮੁਕਾਬਲੇ ਨਾਲ ਨਤੀਜਾ ਨਿਕਲੇਗਾ। ਇਸ ਵਿਚ ਸਫੈਦ ਨੂੰ 5 ਅਤੇ ਕਾਲੇ ਨੂੰ 4 ਮਿੰਟ ਦਿੱਤਾ ਜਾਂਦੇ ਹਨ ਪਰ ਡਰਾਅ ਹੋਣ ਦੀ ਸਥਿਤੀ ਵਿਚ ਕਾਲੇ ਮੋਹਰਿਆਂ ਨਾਲ ਖੇਡ ਰਹੇ ਖਿਡਾਰੀ ਨੂੰ ਜੇਤੂ ਐਲਾਨ ਕਰ ਦਿੱਤਾ ਜਾਂਦਾ ਹੈ। 

Gurdeep Singh

This news is Content Editor Gurdeep Singh