ਫਿਡੇ ਕੈਂਡੀਡੇਟ ਸ਼ਤਰੰਜ ਦਾ ਹੋਇਆ ਉਦਘਾਟਨ

03/18/2020 1:44:00 AM

ਏਕਤੇਰਿਨਬੁਰਗ (ਰੂਸ) (ਨਿਕਲੇਸ਼ ਜੈਨ)— ਆਖਿਰਕਾਰ ਫਿਡੇ ਕੈਂਡੀਡੇਟ ਸ਼ਤਰੰਜ ਦਾ ਆਯੋਜਨ ਰੂਸ ਵਿਚ ਹੋ ਹੀ ਗਿਆ। ਹਾਲਾਂਕਿ ਪ੍ਰਤੀਯੋਗਿਤਾ ਦੇ ਸ਼ੁਰੂ ਹੋਣ ਤੋਂ ਠੀਕ ਇਕ ਦਿਨ ਪਹਿਲਾਂ ਕੋਰੋਨਾ ਵਾਇਰਸ ਦੇ ਰੂਸ ਦੇ ਖੇਡ ਮੰਤਰਾਲਾ ਦੇ ਸਾਰੇ ਕੌਮਾਂਤਰੀ ਖੇਡ ਆਯੋਜਨਾਂ 'ਤੇ ਰੋਕ ਲਾਉਣ ਦੀ ਖਬਰ ਨੇ ਸਾਰਿਆਂ ਨੂੰ ਸ਼ਸ਼ੋਪੰਜ ਵਿਚ ਪਾ ਦਿੱਤਾ ਸੀ ਪਰ ਸ਼ਤਰੰਜ ਦੇ ਇਸ ਆਯੋਜਨ ਲਈ ਮਨਜ਼ੂਰੀ ਮਿਲਣ ਦੇ ਨਾਲ ਹੀ ਇਸਦਾ ਆਯੋਜਨ ਸ਼ੁਰੂ ਹੋ ਗਿਆ। ਦਰਅਸਲ ਪ੍ਰਤੀਯੋਗਿਤਾ ਵਿਚ ਵਿਸ਼ਵ ਦੇ ਧਾਕੜ 8 ਖਿਡਾਰੀਆਂ ਵਿਚਾਲੇ ਹੋਣ ਵਾਲੇ ਇਸ ਮੁਕਾਬਲੇ ਦੇ ਜੇਤੂ ਨੂੰ ਹੀ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਨੂੰ ਵਿਸ਼ਵ ਚੈਂਪੀਅਨਸ਼ਿਪ ਵਿਚ ਚੁਣੌਤੀ ਦੇਣ ਦਾ ਮੌਕਾ ਮਿਲੇਗਾ।

PunjabKesari
ਫਿਡੇ ਮੁਖੀ ਅਰਕਾਦੀ ਦਾਰਕੋਵਿਚ ਨੇ ਦੱਸਿਆ ਕਿ ਇਨ੍ਹਾਂ ਸਾਰੇ 8 ਖਿਡਾਰੀਆਂ ਦੇ ਨਾਲ ਸਾਰੇ ਫੈਸਲਿਆਂ ਦੀ ਪਿਛਲੇ 15 ਦਿਨਾਂ ਤੋਂ ਜਾਂਚ ਦੇ ਨਾਲ ਸੁਰੱਖਿਆ ਅਤੇ ਸਿਹਤ ਦੇ ਸਾਰੇ ਪ੍ਰਬੰਧ ਵਿਸ਼ਵ ਸ਼ਤਰੰਜ ਸੰਘ ਨੇ ਰੂਸ ਸਰਕਾਰ ਦੇ ਨਾਲ ਮਿਲ ਕੇ ਕੀਤੇ ਹਨ ਅਤੇ ਪ੍ਰਤੀਯੋਗਿਤਾ ਸਥਾਨ ਵਿਚ ਕੋਈ ਵੀ ਦਰਸ਼ਕ ਨਹੀਂ ਹੋਵੇਗਾ, ਨਾਲ ਹੀ ਕੋਈ ਵੀ ਤਸਵੀਰ ਕੱਚ ਦੀ ਦੀਵਾਰ ਦੇ 6 ਮੀਟਰ ਦੂਰ ਤੋਂ ਹੀ ਲਈ ਜਾ ਸਕੇਗੀ। ਪ੍ਰਤੀਯੋਗਿਤਾ ਦਾ ਉਦਘਾਟਨ ਸਾਬਕਾ ਵਿਸ਼ਵ ਚੈਂਪੀਅਨ ਅਨਾਤੋਲੀ ਕਾਰਪੋਵ ਨੇ ਕੀਤਾ। ਪ੍ਰਤੀਯੋਗਿਤਾ ਵਿਚ 8 ਖਿਡਾਰੀਆਂ ਵਿਚਾਲੇ ਡਬਲ ਰਾਊਂਡ ਰੌਬਿਨ ਦੇ ਆਧਾਰ 'ਤੇ ਕੁਲ 15 ਰਾਊਂਡ ਖੇਡੇ ਜਾਣਗੇ।

PunjabKesari


Gurdeep Singh

Content Editor

Related News