ਮਹਿਲਾ ਰੈਸਲਰ ਕੈਲੀ ਨੇ ਕਿਹਾ-ਵਿੰਸ ਨੇ ਉਸ ਨੂੰ ਸਿਖਾਇਆ ਸੀ ''ਸਟ੍ਰਿਪ ਡਾਂਸ''

06/20/2019 4:45:01 AM

ਨਵੀਂ ਦਿੱਲੀ - ਡਬਲਿਊ. ਡਬਲਿਊ. ਈ. ਦੀ ਮਸ਼ਹੂਰ ਰੈਸਲਰ ਕੈਲੀ ਦਾ ਕਹਿਣਾ ਹੈ ਕਿ 2006 'ਚ ਸਟੇਜ 'ਤੇ ਉਸ ਵਲੋਂ ਕੀਤੇ ਗਏ ਸਟ੍ਰਿਪ ਡਾਂਸ ਦੀ ਟ੍ਰੇਨਿੰਗ ਉਸ ਨੂੰ ਕੰਪਨੀ ਪ੍ਰਬੰਧਕ ਵਿੰਸ ਮੈਕਮੋਹਨ ਨੇ ਦਿੱਤੀ ਸੀ। ਮੂਲ ਤੌਰ 'ਤੇ ਮਾਡਲ ਕੈਲੀ ਨੇ ਕ੍ਰਿਸ ਵੇਨ ਵਿਲਟ ਦੇ ਸ਼ੋਅ 'ਤੇ ਕਿਹਾ ਕਿ ਉਸ ਸਮੇਂ ਪਾਲ ਹੇਮੈਨ ਨੇ ਮੈਨੂੰ ਕਾਲ ਕੀਤੀ ਸੀ। ਹੇਮੈਨ ਨੇ ਕਿਹਾ ਸੀ ਕਿ ਸਾਡੇ ਕੋਲ ਇਕ ਆਈਡੀਆ ਹੈ। ਤੈਨੂੰ ਸਟੇਜ 'ਤੇ ਆ ਕੇ ਸਟ੍ਰਿਪ ਡਾਂਸ ਕਰਨਾ ਪਵੇਗਾ ਤਾਂ ਹੀ ਤੁਹਾਡਾ  ਬੁਆਏਫ੍ਰੈਂਡ ਗੁੱਸੇ 'ਚ ਤੌਲੀਆ ਲੈ ਕੇ ਤੈਨੂੰ ਢਕਣ ਲਈ ਆਵੇਗਾ। 


ਕੈਲੀ ਨੇ ਕਿਹਾ ਕਿ ਉਦੋਂ ਮੈਂ ਡਾਂਸ ਠੀਕ ਤਰ੍ਹਾਂ ਨਹੀਂ ਕਰ ਰਹੀ ਸੀ। ਉਦੋਂ ਹੀ ਵਿੰਸ ਨੇ ਮੈਨੂੰ ਸਮਝਾਇਆ ਕਿ ਮੈਂ ਕਿਵੇਂ ਡਾਂਸ ਕਰਨਾ ਹੈ। ਵਿੰਸ ਬੋਲੇ-ਮੈਂ ਤੁਹਾਨੂੰ ਮੂਵ ਬਾਰੇ ਦੱਸਾਂਗਾ। ਮੈਂ ਉਥੇ ਬੈਠ ਗਈ ਅਤੇ ਵਿੰਸ ਨੂੰ ਦੇਖਣ ਲੱਗੀ। ਵਿੰਸ ਆਪਣੀ ਜੈਕੇਟ ਘੁਮਾ ਕੇ ਡਾਂਸ ਕਰ ਰਿਹਾ ਸੀ।


ਦੱਸ ਦੇਈਏ ਕਿ ਕੈਲੀ ਦਾ ਅਸਲੀ ਨਾਂ ਬਾਰਬਰਾ ਜੇਨ ਬਲੈਂਕ ਹੈ। ਸਕੂਲ ਦੇ ਸਮੇਂ 'ਚ ਉਹ ਐਥਲੀਟ ਸੀ। ਆਖਿਰ ਸੱਟ ਲੱਗਣ ਕਾਰਣ ਉਸ ਨੇ ਚੀਅਰਲੀਡਿੰਗ ਸ਼ੁਰੂ ਕਰ ਦਿੱਤੀ। ਟੀ. ਵੀ. ਪੱਤਰਕਾਰ ਬਣਨ 'ਤੇ ਜਦੋਂ ਉਹ ਸਟੱਡੀ ਕਰ ਰਹੀ ਸੀ ਤਾਂ ਉਸ ਨੇ ਬਤੌਰ ਬਿਕਨੀ ਮਾਡਲ ਵੀ ਕੰਮ ਕੀਤਾ। 


ਬਿਕਨੀ ਮਾਡਲਿੰਗ ਕਾਰਣ ਹੀ ਉਸ ਨੂੰ ਡਬਲਿਊ. ਡਬਲਿਊ. ਈ. 'ਚ ਜਗ੍ਹਾ ਮਿਲੀ ਸੀ। 2016 'ਚ ਰੈਸਲਿੰਗ ਛੱਡਣ ਤੋਂ ਬਾਅਦ ਕੈਲੀ ਨੇ ਸ਼ੈਲਡਨ ਸੌਰੇ ਨਾਲ ਵਿਆਹ ਕੀਤਾ ਸੀ ਪਰ ਇਹ ਵਿਆਹ ਸਿਰਫ ਡੇਢ ਸਾਲ ਹੀ ਚੱਲ ਸਕਿਆ। ਕੈਲੀ ਆਪਣੇ ਕਰੀਅਰ 'ਚ ਡਿਵਾ ਚੈਂਪੀਅਨ ਬਣਨ ਤੋਂ ਇਲਾਵਾ ਸਟ੍ਰਿਪ ਡਾਂਸ ਕਰਨ ਲਈ ਸਭ ਤੋਂ ਵੱਧ ਜਾਣੀ ਗਈ ਸੀ।

Gurdeep Singh

This news is Content Editor Gurdeep Singh