ਰੀੜ੍ਹ ਦੀ ਹੱਡੀ ''ਚ ਸੱਟ ਤੋਂ ਬਾਅਦ ਰੇਸਿੰਗ ਜਾਰੀ ਰੱਖੇਗੀ ਮਹਿਲਾ ਡਰਾਈਵਰ ਸੋਫੀਆ ਫਲੋਰਸ਼

11/27/2018 9:46:31 PM

ਜਲੰਧਰ— ਮਕਾਓ 'ਚ ਫਾਰਮੂਲਾ-3 ਰੇਸਿੰਗ ਦੌਰਾਨ ਹਾਦਸੇ ਦਾ ਸ਼ਿਕਾਰ ਹੋਈ ਜਰਮਨੀ ਦੀ ਮਹਿਲਾ ਡਰਾਈਵਰ ਸੋਫੀਆ ਫਲੋਰਸ਼ ਇਕ ਹਫਤੇ ਬਾਅਦ ਆਖਿਰਕਾਰ ਆਪਣੇ ਘਰ ਪਰਤ ਆਈ ਹੈ। ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਸੋਫੀਆ ਨੇ ਡਾ. ਲੌ, ਡਾ. ਚੈਨ, ਲੇ. ਈ. ਵਾਈ ਸੇਂਗ, ਮਾਰੀਆ ਐਲਿਸਾ ਗੋਂਕਾਲਵਸ, ਸੁਲੇਨਿਰ ਗੋਂਕਾਲਵਰਸ ਪੇਚੋਕੋ ਤੇ ਨਰਸ ਸਟਾਫ ਦਾ ਵੀ ਧੰਨਵਾਦ ਕੀਤਾ। ਨਾਲ ਹੀ ਸੋਸ਼ਲ ਸਾਈਟਸ 'ਤੇ ਲਿਖਿਆ ਕਿ ਬੀਤੇ ਦਿਨੀਂ ਮਕਾਓ 'ਚ ਮੈਂ ਆਪਣਾ ਦੂਜਾ ਜਨਮ ਦਿਨ ਮਨਾਇਆ। ਹੁਣ ਮੇਰੀ ਜ਼ਿੰਦਗੀ 'ਚ ਨਵੀਂ ਅਧਿਆਏ ਸ਼ੁਰੂ ਹੋ ਚੁੱਕਾ ਹੈ ਤੇ ਮੇਰਾ ਪੂਰਾ ਧਿਆਨ 2019 'ਤੇ ਹੈ।


ਸੋਫੀਆ ਨੇ ਦੱਸਿਆ ਕਿ ਉਸ ਦਿਨ ਹਾਦਸੇ ਤੋਂ ਬਾਅਦ ਦਾ ਪਹਿਲਾ ਅੱਧਾ ਘੰਟਾ ਮੇਰੀ ਜ਼ਿੰਦਗੀ ਦਾ ਸਭ ਤੋਂ ਮੁਸ਼ਕਿਲ ਸਮਾਂ ਸੀ। ਮੈਨੂੰ ਕੁਝ ਪਤਾ ਨਹੀਂ ਲੱਗ ਰਿਹਾ ਸੀ ਕਿ ਕੌਣ ਮੇਰੇ ਕੋਲ ਹੈ ਤੇ ਕੀ ਹੋ ਰਿਹਾ ਹੈ।
ਜ਼ਿਕਰਯੋਗ ਹੈ ਕਿ ਮੁਕਾਓ 'ਚ ਰੇਸਿੰਗ ਦੌਰਾਨ ਸੋਫੀਆ ਜਦੋਂ 173 ਮੀਲ ਦੀ ਸਪੀਡ 'ਤੇ ਸੀ ਤਦ ਉਸਦੀ ਕਾਰ ਕੰਟਰੋਲ ਤੋਂ ਬਾਹਰ ਹੋ ਕੇ ਮੀਡੀਆ ਗੈਲਰੀ ਨਾਲ ਜਾ ਟਕਰਾਈ ਸੀ। ਹਾਦਸੇ 'ਚ ਸੋਫੀਆ ਦੀ ਰੀੜ੍ਹ ਦੀ ਹੱਡੀ ਤੇ ਮੋਢੇ 'ਤੇ ਸੱਟ ਲੱਗੀ ਸੀ। ਘਟਨਾ ਦੀ ਵੀਡੀਓ ਕਈ ਦਿਨਾਂ ਤਕ ਸੋਸ਼ਲ ਮੀਡੀਆ 'ਤੇ ਵਾਈਰਲ ਰਹੀ ਸੀ। ਲੋਕਾਂ ਨੇ ਸੋਫੀਆ ਦੀ ਸਿਹਤਯਾਬੀ ਲਈ ਮੁਹਿੰਮ ਵੀ ਚਲਾਈ ਸੀ ਪਰ ਹੁਣ ਜਦੋਂ ਸੋਫੀਆ ਦੀ ਸਿਹਤ ਦਰੁਸਸਤ ਹੋ ਗਈ ਤੈ ਤਾਂ ਉਹ ਦੁਬਾਰਾ ਰੇਸਿੰਗ ਕਰੀਅਰ 'ਚ ਪਰਤਣ ਦਾ ਮਨ ਬਣਾ ਰਹੀ ਹੈ।