ਫੀਡੇ ਸ਼ਤਰੰਜ ਵਿਸ਼ਵ ਕੱਪ : ਲੀਰੇਨ-ਅਰੋਨੀਅਨ ਦੀ ਪਹਿਲੀ ਬਾਜ਼ੀ ਡਰਾਅ

09/24/2017 5:02:21 AM

ਜਾਰਜੀਆ— ਫੀਡੇ ਸ਼ਤਰੰਜ ਵਿਸ਼ਵ ਕੱਪ 2017 ਦੇ ਬੈਸਟ ਆਫ ਫੋਰ ਕਲਾਸੀਕਲ ਮੁਕਾਬਲਿਆਂ ਦੇ ਫਾਈਨਲ ਦੀ ਸ਼ੁਰੂਆਤ ਹੋ ਗਈ ਅਤੇ ਆਰਮੇਨੀਅਨ ਦੇ ਲੇਵਾਨ ਅਰੋਨੀਅਨ ਅਤੇ ਚੀਨ ਦੇ ਨੌਜਵਾਨ ਖਿਡਾਰੀ ਡਿੰਗ ਲੀਰੇਨ ਦੀ ਪਹਿਲੀ ਬਾਜ਼ੀ ਡਰਾਅ ਰਹੀ। ਇੰਗਲਿਸ਼ ਓਪਨਿੰਗ 'ਚ ਖੇਡੀ ਗਈ ਇਸ ਬਾਜ਼ੀ 'ਚ ਅਰੋਨੀਅਨ ਸਫੈਦ ਮੋਹਰਾਂ ਨਾਲ ਖੇਡ ਰਹੇ ਸਨ ਅਤੇ ਖੇਡ ਦੀ ਸ਼ੁਰੂਆਤ ਤੋਂ ਹੀ ਮੋਹਰਾਂ ਦੀ ਅਦਲਾ-ਬਦਲੀ ਜਾਰੀ ਸੀ ਪਰ ਅਰੋਨੀਅਨ ਦੇ ਰਾਜਾ ਦੇ ਬਰਾਬਰ ਦੇ ਪਿਆਦੇ ਪੰਜਵੇਂ ਘਰ 'ਤੇ ਮਜ਼ਬੂਤ ਪਕੜ ਨਾਲ ਉਨ੍ਹਾਂ ਨੂੰ ਇਕ ਚੰਗੀ ਸਥਿਤੀ ਮਿਲੀ ਹੋਈ ਸੀ। ਖੇਡ ਦੀ 18ਵੀਂ ਚਾਲ ਵਿਚ ਡਿੰਗ ਨੇ ਪਿਆਦਿਆਂ ਅਤੇ ਉਸ ਤੋਂ ਬਾਅਦ ਆਪਣੇ ਹਾਥੀ ਦੇ ਚੰਗੇ ਖੇਡ ਨਾਲ ਜਲਦ ਹੀ ਬਰਾਬਰੀ ਹਾਸਲ ਕਰ ਲਈ ਸੀ ਪਰ ਖੇਡ ਦੀ 29ਵੀਂ ਚਾਲ ਵਿਚ ਅਰੋਨੀਅਨ ਆਪਣੇ ਪਿਆਦੇ ਦੇ ਹਮਲੇ ਨਾਲ ਡਿੰਗ ਦੀ ਸਥਿਤੀ ਖਰਾਬ ਕਰ ਸਕਦੇ ਸਨ, ਜੋ ਕਿ ਨਹੀਂ ਹੋ ਸਕਿਆ। ਆਖਿਰ ਵਿਚ ਮੈਚ ਡਰਾਅ ਰਿਹਾ।