7 ਦਿਨ ''ਚ ਨੰਬਰ ਇਕ ਰੈਂਕਿੰਗ ਗੁਆ ਬੈਠੇ ਫੈਡਰਰ

06/24/2018 8:00:57 PM

ਹਾਲੇ : ਪਿਛਲੇ ਚੈਂਪੀਅਨ ਸਵਿਜ਼ਰਲੈਂਡ ਦੇ ਰੋਜਰ ਫੈਡਰਰ ਹੈਲੇ ਓਪਨ ਟੈਨਿਸ ਟੂਰਨਾਮੈਂਟ ਦੇ ਖਿਤਾਬੀ ਮੁਕਾਬਲੇ 'ਚ ਕ੍ਰੋਏਸ਼ੀਆ ਦੇ ਨੌਜਵਾਨ ਖਿਡਾਰੀ ਬੋਰਨਾ ਕੋਰਿਚ ਨਾਲ ਐਤਵਾਰ ਨੂੰ ਹਾਰ ਝਲਣ ਕਾਰਨ ਆਪਣੀ ਪਹਿਲੇ ਸਥਾਨ ਦੀ ਰੈਂਕਿੰਗ ਗੁਆ ਬੈਠੇ | 36 ਸਾਲਾਂ ਫੈਡਰਰ ਨੂੰ ਬੋਰਨਾ ਕੋਰਿਚ ਨੇ ਤਿਨ ਸੈਟਾਂ 'ਚ 2 ਘੰਟੇ 6 ਮਿੰਟ 'ਚ 7-6, 3-6, 6-2 ਨਾਲ ਹਰਾ ਕੇ ਖਿਤਾਬ ਆਪਣੇ ਨਾਮ ਕਰ ਲਿਆ | ਇਸ ਹਫਤੇ ਸੋਮਵਾਰ ਨੂੰ ਨਡਾਲ ਤੋਂ ਨੰਬਰ ਇਕ ਰੈਂਕਿੰਗ ਵਾਪਸ ਹਾਸਲ ਕਰਨ ਵਾਲੇ ਫੈਡਰਰ ਹਫਤੇ ਦੇ ਆਖਰ ਤੱਕ ਪਹਿਲਾ ਸਥਾਨ ਗੁਆ ਬੈਠੇ | ਫੈਡਰਰ ਨੂੰ ਨੰਬਰ ਇਕ ਸਥਾਨ ਬਣਾਏ ਰਖਣ ਲਈ ਫਾਈਨਲ ਜਿੱਤਣਾ ਜ਼ਰੂਰੀ ਸੀ ਪਰ ਕੋਰਿਚ ਨੇ ਫੈਡਰਰ ਖਿਲਾਫ 3 ਮੈਚਾਂ 'ਚ ਪਹਿਲੀ ਜਿੱਤ ਹਾਸਲ ਕੀਤੀ ਹੈ | ਉਸ ਨੇ ਫੈਡਰਰ ਨੂੰ ਹਾਲੇ 'ਚ 10ਵਾਂ ਖਿਤਾਬ ਜਿੱਤਣ ਤੋਂ ਵਾਂਝਿਆ ਕਰ ਦਿੱਤਾ | ਫੈਡਰਰ ਦਾ ਕੋਰਿਚ ਖਿਲਾਫ ਪਹਿਲੇ 2-0 ਦਾ ਰਿਕਾਰਡ ਸੀ | ਕੋਰਿਚ ਦਾ ਇਹ ਗ੍ਰਾਸ ਕੋਰਟ 'ਤੇ ਇਹ ਪਹਿਲਾ ਖਿਤਾਬ ਹੈ | ਸੋਮਵਾਰ ਨੂੰ ਜਦੋਂ ਨਵੀਂ ਰੈਂਕਿੰਗ ਜਾਰੀ ਹੋਵੇਗੀ ਨਡਾਲ ਫਿਰ ਤੋਂ ਨੰਬਰ ਇਕ ਖਿਡਾਰੀ ਬਣ ਜਾਣਗੇ |