ਫੈਡਰਰ ਹਮਵਤਨ ਖਿਡਾਰੀ ਵਾਵਰਿੰਕਾ ਨੂੰ ਹਰਾ ਕੇ ਸੈਮੀਫਾਈਨਲ ''ਚ ਪਹੁੰਚੇ

08/18/2018 1:33:36 PM

ਸਿਨਸਿਨਾਟੀ : ਸਵਿਜ਼ਰਲੈਂਡ ਦੇ ਰੋਜਰ ਫੈਰਰ ਨੇ ਹਮਵਤਨ ਸਟੇਨਿਸਲਾਸ ਵਾਵਰਿੰਕਾ ਖਿਲਾਫ ਆਪਣੀ ਬਾਦਸ਼ਾਹਤ ਕਾਇਮ ਰੱਖਦੇ ਹੋਏ ਸਿਨਸਿਨਾਟੀ ਮਾਸਟਰਸ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ। ਫੈਡਰਰ ਲਈ ਹਾਲਾਂਕਿ ਮੁਕਾਬਲਾ ਆਸਾਨ ਨਹੀਂ ਰਿਹਾ ਪਰ ਉਸ ਨੇ ਵਾਵਰਿੰਕਾ ਨੂੰ 6-7, 7-6, 6-2 ਨਾਲ ਮਾਤ ਦਿੱਤੀ। ਉਸ ਨੇ ਇਸ ਦੇ ਨਾਲ ਹੀ ਹਮਵਤਨ ਖਿਡਾਰੀ ਖਿਲਾਫ ਆਪਣੀ ਜਿੱਤ ਦਾ ਕਰੀਅਰ ਰਿਕਾਰਡ 21-3 ਤੱਕ ਪਹੁੰਚਾ ਦਿੱਤਾ। ਸ਼ੁਰੂਆਤ 'ਚ ਮੈਚ ਇਕ ਪਾਸੜ ਮੰਨਿਆ ਜਾ ਰਿਹਾ ਸੀ ਪਰ ਪਹਿਲਾ ਸੈੱਟ ਹਾਰਨ ਦੇ ਬਾਅਦ ਵਾਵਰਿੰਕਾ ਨੇ ਤਜ਼ਰਬੇਕਾਰ ਫੈਡਰਰ ਖਿਲਾਫ ਦੂਜਾ ਸੈੱਟ ਵੀ ਟਾਈਬ੍ਰੇਕ 'ਚ ਪਹੁੰਚਾਉਂਦੇ ਹੋਏ ਇਸ ਨੂੰ ਰੋਮਾਂਚਕ ਬਣਾ ਦਿੱਤਾ। ਖਰਾਬ ਮੌਸਮ ਕਾਰਨ ਮੈਚ ਨੂੰ ਤੀਜੇ ਸੈੱਟ 'ਚ ਥੋੜੀ ਦੇਰ ਲਈ ਰੋਕਣਾ ਪਿਆ ਪਰ ਇਸ ਦੇ ਦੋਬਾਰਾ ਸ਼ੁਰੂ ਹੋਣ 'ਤੇ ਫੈਡਰਰ ਨੇ ਅਲੱਗ ਹੀ ਕਲਾਸ ਦਿਖਾਈ ਅਤੇ ਆਖਰੀ ਸੈੱਟ 6-2 ਨਾਲ ਜਿੱਤ ਕੇ ਮੈਚ ਨੂੰ ਆਪਣੇ ਨਾਂ ਕਰ ਲਿਆ। ਹਾਲਾਂਕਿ ਜਿੱਥੇ ਫੈਡਰਰ ਨੇ ਉਲਟਫੇਰ ਟਾਲਦੇ ਹੋਏ ਅਗਲੇ ਦੌਰ 'ਚ ਜਗ੍ਹਾ ਬਣਾਈ ਉਥੇ ਹੀ ਵਿਸ਼ਵ ਦੇ ਚੌਥੇ ਨੰਬਰ ਦੇ ਖਿਡਾਰੀ ਅਰਜਨਟੀਨਾ ਦੇ ਜੁਆਨ ਮਾਰਟਿਨ ਡੇਲ ਪੋਤਰੋ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਏ। ਪੋਤਰੋ ਨੂੰ ਬੈਲਜੀਅਮ ਦੇ ਡੇਵਿਡ ਗੋਫਿਨ ਨੇ 7-6, 7-6 ਨਾਲ ਹਰਾਇਆ। ਗੋਫਿਨ ਨੇ ਇਸ ਰੋਮਾਂਚਕ ਮੈਚ ਨੂੰ ਬੈਕਹੈਂਡ ਵਿਨਰ ਨਾਲ ਖਤਮ ਕੀਤਾ। ਬੈਲਜੀਅਮ ਖਿਡਾਰੀ ਨੂੰ ਹਾਲਾਂਕਿ ਹੁਣ ਹਾਲਾਂਕਿ ਹੁਣ ਸੈਮੀਫਾਈਨਲ ਮੈਚ 'ਚ ਫੈਡਰਰ ਦੀ ਸਖਤ ਚੁÎਣੌਤੀ ਝਲਣੀ ਹੋਵੇਗੀ ਜਦਕਿ ਇਕ ਹੋਰ ਆਖਰੀ ਚਾਰ ਮੁਕਾਬਲਿਆਂ 'ਚ ਸਾਬ ਕਾ ਨੰਬਰ ਇਕ ਸਰਬਿਆ ਦੇ ਨੋਵਾਕ ਜੋਕੋਵਿਚ ਅਤੇ ਕ੍ਰੋਏਸ਼ੀਆ ਦੇ ਮਾਰਿਨ ਸਿਲਿਚ ਆਹਮੋ-ਸਾਹਮਣੇ ਹੋਣਗੇ।