ਕ੍ਰਿਕਟ ਤਕ ਪਹੁੰਚਿਆ ਕੋਰੋਨਾ ਵਾਇਰਸ ਦਾ ਡਰ, ਇੰਗਲੈਂਡ ਨੇ ਕੀਤਾ ਹੈਰਾਨ ਕਰਨ ਵਾਲਾ ਫੈਸਲਾ

03/03/2020 12:13:22 PM

ਲੰਡਨ : ਇੰਗਲੈਂਡ ਦੇ ਕਪਤਾਨ ਜੋ ਰੂਟ ਨੇ ਕਿਹਾ ਹੈ ਕਿ ਉਸ ਦੇ ਖਿਡਾਰੀ ਕੋਰੋਨਾ ਵਾਇਰਸ ਦੇ ਖਤਰੇ ਦੇ ਕਾਰਨ ਸ਼੍ਰੀਲੰਕਾ ਦੌਰੇ ’ਤੇ ਹੱਥ ਨਹੀਂ ਮਿਲਾਉਣਗੇ। ਰੂਟ ਤੋਂ ਸੋਮਵਾਰ ਨੂੰ ਕੋਰੋਨਾ ਵਾਇਰਸ ਨਾਲ ਜੁੜਿਆ ਸਵਾਲ ਪੁੱਛਿਆ ਗਿਆ। ਇੰਗਲੈਂਡ ਦੀ ਟੀਮ 2 ਟੈਸਟਾਂ ਦੀ ਲੜੀ ਲਈ ਸ਼੍ਰੀਲੰਕਾ ਦੌਰੇ ’ਤੇ ਜਾ ਰਹੀ ਹੈ। ਰੂਟ ਨੇ ਕਿਹਾ ਕਿ ਹੱਥ ਮਿਲਾਉਣ ਦੀ ਜਗ੍ਹਾ ਖਿਡਾਰੀ ਇਕ-ਦੂਜੇ ਨੂੰ ਸਲਾਮ-ਨਮਸਤੇ ਮੁੱਠੀਆਂ ਟਕਰਾ ਕੇ ਕਰਨਗੇ। ਹਾਲ ਹੀ ’ਚ ਦੱਖਣੀ ਅਫਰੀਕਾ ਦੌਰੇ ’ਤੇ ਪਹਿਲੇ ਟੈਸਟ ਤੋਂ ਪਹਿਲਾਂ ਉਸ ਦੇ ਖਿਡਾਰੀਆਂ ਨੂੰ ਪੇਟ ਨਾਲ ਜੁੜੀਆਂ ਸਮੱਸਿਆਵਾਂ ਨਾਲ ਜੂਝਣਾ ਪਿਆ ਸੀ। 

ਰੂਟ ਨੇ ਕਿਹਾ, ‘‘ਦੱਖਣੀ ਅਫਰੀਕਾ ਵਿਚ ਬੀਮਾਰੀ ਟੀਮ ਦੇ ਮੈਂਬਰਾਂ ਦੇ ਪਰੇਸ਼ਾਨ ਹੋਣ ਤੋਂ ਬਾਅਦ ਅਸੀਂ ਘੱਟ ਸੰਪਰਕ ਦੀ ਅਹਿਮੀਅਤ ਨੂੰ ਚੰਗੀ ਤਰ੍ਹਾਂ ਸਮਝਦੇ ਹਾਂ ਸਾਡੀ ਮੈਡੀਕਲ ਟੀਮ ਨੇ ਰੋਗਾਣੂ ਅਤੇ ਬੈਕਟੀਰੀਆ ਨੂੰ ਫੈਲਣ ਤੋਂ ਰੋਕਣ ਲਈ ਸਾਨੂੰ ਵਿਹਾਰਕ ਸਲਾਹ ਦਿੱਤੀ ਹੈ। ਅਸੀਂ ਇਕ-ਦੂਜੇ ਦੇ ਨਾਲ ਹੱਥ ਨਹੀਂ ਮਿਲਾਵਾਂਗੇ, ਇਸ ਦੀ ਜਗ੍ਹਾ ਮੁੱਠੀਆਂ ਟਕਰਾਵਾਂਗੇ ਅਤੇ ਅਸੀਂ ਰੈਗੁਲਰ ਤੌਰ ’ਤੇ ਹੱਥ ਧੋਵਾਂਗੇ। ਅਸੀਂ ਮਿਲੇ ਬੈਕਟੀਰੀਆ ਰੋਕੂ ਵਾਈਪਸ ਅਤੇ ਜੈਲ ਨਾਲ ਤਲ ਨੂੰ ਸਾਫ ਕਰਾਂਗੇ।