ਪਿਤਾ ਸਨ ਇੱਟ ਭੱਠੀ ਦੇ ਮਾਲਕ, ਅੱਜ ਰਾਇਲ ਲਾਈਫ ਜਿਊਂਦਾ ਹੈ ਇਹ ਕ੍ਰਿਕਟਰ (ਦੇਖੋ ਤਸਵੀਰਾਂ)

Friday, Jun 23, 2017 - 03:19 PM (IST)

ਨਵੀਂ ਦਿੱਲੀ— 23 ਜੂਨ ਤੋਂ ਭਾਰਤੀ ਟੀਮ ਦੇ ਵੈਸਟ ਇੰਡੀਜ਼ ਦੌਰੇ ਲਈ ਕਾਨਪੁਰ ਦੇ 23 ਸਾਲ ਦੇ ਕੁਲਦੀਪ ਨੂੰ ਟੀਮ 'ਚ ਜਗ੍ਹਾ ਮਿਲੀ ਹੈ। ਕੁਲਦੀਪ ਪਹਿਲੀ ਵਾਰ ਵਨਡੇ ਅਤੇ ਟੀ-20 ਮੈਚ ਖੇਡਣਗੇ। ਹਾਲਾਂਕਿ, ਉਹ ਇਸ ਸਾਲ ਆਸਟਰੇਲੀਆ ਖਿਲਾਫ ਟੈਸਟ ਮੈਚ 'ਚ ਡੈਬਿਊ ਕਰ ਚੁੱਕੇ ਹਨ। ਕੁਲਦੀਪ ਕੇ.ਕੇ.ਆਰ. ਦੇ ਅਹਿਮ ਖਿਡਾਰੀ ਵੀ ਰਹੇ ਹਨ ਤੇ ਕਾਫੀ ਰਾਇਲ ਲਾਈਫ ਜਿਊਂਦੇ ਹਨ। ਉਨ੍ਹਾਂ ਦੇ ਪਿਤਾ ਪਹਿਲੇ ਇੱਟ ਭੱਠੀ ਚਲਾਉਂਦੇ ਸਨ।
ਪੂਰਾ ਕੀਤਾ ਪਿਤਾ ਦਾ ਸੁਪਨਾ
ਕੁਲਦੀਪ ਦਾ ਜਨਮ ਯੂ.ਪੀ. ਦੇ ਓਨਾਵ ਜ਼ਿਲੇ ਦੇ ਇਕ ਛੋਟੇ ਜਿਹੇ ਪਿੰਡ 'ਚ ਹੋਇਆ। ਪਿਤਾ ਇੱਟ ਭੱਠੀ ਦੇ ਮਾਲਕ ਸਨ। ਉਨ੍ਹਾਂ ਨੂੰ ਕ੍ਰਿਕਟ ਦਾ ਜ਼ਬਰਦਸਤ ਸ਼ੌਂਕ ਸੀ। ਉਹ ਕਦੇ ਟੀ.ਵੀ. 'ਚ ਮੈਚ ਦੇਖਣਾ ਵੀ ਨਹੀਂ ਭੁੱਲਦੇ ਸਨ। ਪਿਤਾ ਨੇ ਜਾਦਵ ਨੂੰ ਹਮੇਸ਼ਾ ਹੀ ਕ੍ਰਿਕਟਰ ਬਣਾਉਣ ਦਾ ਹੀ ਸੋਚਿਆ।
ਕੁਲਦੀਪ ਮੁਤਾਬਕ, ''ਮੈਨੂੰ ਇਹ ਖੇਡ ਬਿਲਕੁਲ ਵੀ ਪਸੰਦ ਨਹੀਂ ਸੀ। ਦੋਸਤਾਂ ਨਾਲ ਸਿਰਫ ਟੈਨਿਸ ਦੀ ਗੇਂਦ ਨਾਲ ਕ੍ਰਿਕਟ ਖੇਡਦਾ ਸੀ। ਮੈਂ ਪੜ੍ਹਾਈ 'ਚ ਕਾਫੀ ਵਧੀਆ ਸੀ।'' ਹਾਲਾਂਕਿ, ਅੱਜ ਕੁਲਦੀਪ ਖੁਦ ਦੀ ਅਤੇ ਪਿਤਾ ਦੀ ਮਿਹਨਤ ਸਦਕਾ ਭਾਰਤੀ ਕ੍ਰਿਕਟ ਦੇ ਕ੍ਰਿਸ਼ਮਾਈ ਆਫ ਸਪਿਨਰ ਹਨ।
ਦੱਸ ਦਈਏ ਕਿ ਭਾਰਤੀ ਟੀਮ ਵੈਸਟਇੰਡੀਜ਼ ਖਿਲਾਫ 5 ਵਨਡੇ ਅਤੇ ਇਕ ਟੀ-20 ਮੈਚ ਖੇਡੇਗੀ। ਇਸ ਤੋਂ ਪਹਿਲਾਂ ਆਸਟਰੇਲੀਆ ਖਿਲਾਫ ਕੁਲਦੀਪ ਨੂੰ ਟੈਸਟ ਟੀਮ 'ਚ ਡੈਬਿਊ ਕਰਨ ਦਾ ਮੌਕਾ ਮਿਲਿਆ ਸੀ। ਇਸ 'ਚ ਉਨ੍ਹਾਂ ਨੇ 23 ਓਵਰਾਂ 'ਚ 68 ਦੌੜਾਂ ਦੇ ਕੇ ਆਸਟਰੇਲੀਆ ਦੀਆਂ 4 ਵਿਕਟਾਂ ਆਪਣੇ ਨਾਂ ਕਰਕੇ ਭਾਰਤੀ ਟੀਮ ਨੂੰ 8 ਵਿਕਟਾਂ ਨਾਲ ਜਿੱਤ ਦਿਵਾਈ ਸੀ।


Related News