ਪਿਤਾ ਬਣਨ ਵਾਲਾ ਹੈ ਫੁਲਹੇਮ ਦਾ ਫੁੱਟਬਾਲਰ ਟਾਮ ਕੇਰਨੀ, ਗਰਲਫ੍ਰੈਂਡ ਐਬੀ ਰਿਚਡਰਸ ਹੈ ਪ੍ਰੈਗਨੈਂਟ

11/12/2018 5:02:58 AM

ਜਲੰਧਰ - ਫਲੁਹੇਮ ਟੀਮ ਦਾ ਸਟਾਰ ਫੁੱਟਬਾਲਰ ਟਾਮ ਕੇਰਨੀ ਪਿਤਾ ਬਣਨ ਵਾਲਾ ਹੈ। ਟਾਮ ਲੰਬੇ ਸਮੇਂ ਤੋਂ ਲੰਡਨ ਦੀ ਰਹਿਣ ਵਾਲੀ ਐਬੀ ਰਿਚਡਰਸ ਨੂੰ ਡੇਟ ਕਰ ਰਿਹਾ ਹੈ। ਪਿਛਲੇ ਮਹੀਨੇ ਹੀ ਐਬੀ ਨੇ ਟਾਮ ਦੇ ਨਾਲ ਸੋਸ਼ਲ ਸਾਈਟਸ 'ਤੇ ਇਕ ਫੋਟੋ ਪੋਸਟ ਕਰ ਕੇ ਖੁਲਾਸਾ ਕੀਤਾ ਸੀ ਕਿ ਉਹ ਆਪਣੇ ਪਹਿਲੇ ਬੱਚੇ ਦਾ ਇੰਤਜ਼ਾਰ ਕਰ ਰਹੀ ਹੈ। Àਸ ਨੇ ਆਪਣੇ ਇੰਸਟਾਗ੍ਰਾਮ 'ਤੇ ਵੀ ਬੱਚੇ ਦੇ ਸਕੈਨ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਸਨ। ਟਾਮ ਅਤੇ ਐਬੀ ਆਪਣੀ ਮਜ਼ਬੂਤ ਬਾਡਿੰਗ ਕਾਰਨ ਜਾਣੇ ਜਾਂਦੇ ਹਨ। ਆਸਟਿਨ ਵਿਲਾ ਦੇ ਖਿਲਾਫ ਮੈਚ ਦੌਰਾਨ ਜਦੋਂ ਟਾਮ ਨੂੰ ਵੈਸਟ ਲੰਡੋਨਰਸ ਦੀ ਕਪਤਾਨੀ ਤੋਂ ਹਟਾ ਦਿੱਤਾ ਗਿਆ ਸੀ, ਉਦੋਂ ਐਬੀ ਹੀ ਸੀ ਜੋ ਦਰਸ਼ਕ ਗੈਲਰੀ 'ਚ ਬੈਠ ਕੇ ਉਨ੍ਹਾਂ ਦਾ ਹੌਸਲਾ ਵਧਾ ਰਹੀ ਸੀ।  ਐਬੀ ਸੋਸ਼ਲ ਸਾਈਟਸ 'ਤੇ ਕਾਫ਼ੀ ਫੇਮਸ ਹੈ। ਆਪਣੇ ਡੇਢ ਲੱਖ ਫਾਲੋਅਰ ਲਈ ਉਹ ਸਮੇਂ-ਸਮੇਂ 'ਤੇ ਆਪਣੀ ਹਾਟ ਫੋਟੋਜ਼ ਸ਼ੇਅਰ ਕਰਦੀ ਰਹਿੰਦੀ ਹੈ। ਉਨ੍ਹਾਂ ਨੂੰ ਬਰਾਂਡਿਡ ਚੀਜ਼ਾਂ ਪਹਿਨਣਾ ਬਹੁਤ ਪਸੰਦ ਹੈ। ਉਹ ਅਕਸਰ ਚੈਨਲ ਬਰਾਂਡ ਦੇ ਪਰਸ ਜਾਂ ਲਗਜ਼ਰੀ ਆਈਟਮਾਂ ਦੇ ਨਾਲ ਹੀ ਵੇਖੀ ਜਾਂਦੀ ਹੈ। ਸੋਸ਼ਲ ਸਾਈਟਸ 'ਤੇ ਉਹ ਆਪਣੇ ਲੰਮੇ ਸੁੰਦਰ ਪੈਰਾਂ ਤੋਂ ਇਲਾਵਾ ਆਪਣੇ ਸੁਡੋਲ ਸਰੀਰ ਦੀਆਂ ਫੋਟੋਆਂ ਵੀ ਬੇਝਿੱਜਕ ਆਪਣੇ ਪ੍ਰਸ਼ੰਸਕਾਂ ਲਈ ਅਪਲੋਡ ਕਰਦੀ ਰਹਿੰਦੀ ਹੈ। ਟਾਮ ਦੀਆਂ 2 ਫੇਵਰੇਟ ਡੈਸਟੀਨੇਸ਼ਨਜ਼ ਮਾਈਕੋਨੋਸ ਜਾਂ ਦੁਬਈ 'ਚ ਉਹ ਨਾਈਟ ਆਊਟ ਲਈ ਹਮੇਸ਼ਾ ਤਿਆਰ ਰਹਿੰਦੀ ਹੈ। ਇਸ ਦਾ ਸਬੂਤ ਉਨ੍ਹਾਂ ਦੀਆਂ ਇਨ੍ਹਾਂ ਦੋ ਥਾਵਾਂ 'ਤੇ ਆਉਂਦੀ ਚਹਿਕਦੇ ਫੇਸ ਦੇ ਨਾਲ ਪਾਈ ਗਈ ਫੋਟੋਆਂ ਹਨ। ਐਬੀ ਅਜੇ ਨੇਵਸ ਮਾਡਲ ਏਜੰਸੀ  ਦੇ ਨਾਲ ਕੰਮ ਕਰਦੀ ਹੈ।