ਫ਼ਤਿਹਗੜ੍ਹ ਛੰਨਾ ਨੇ ਜਿੱਤੀ ਓਪਨ ਕਬੱਡੀ

03/11/2018 1:33:16 AM

ਤਪਾ ਮੰਡੀ (ਸ਼ਾਮ, ਗਰਗ)— ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਫ਼ਤਿਹਗੜ੍ਹ ਛੰਨਾ ਨੇ 3 ਰੋਜ਼ਾ 8ਵਾਂ ਪੇਂਡੂ ਖ਼ੇਡ ਮੇਲਾ ਕਰਵਾਇਆ, ਜਿਸ ਵਿਚ ਓਪਨ 65 ਤੇ 52 ਕਿਲੋ ਵਰਗ ਦੇ ਕਬੱਡੀ ਮੁਕਾਬਲੇ ਕਰਵਾਏ ਗਏ। ਇਸ ਟੂਰਨਾਮੈਂਟ 'ਚ ਇੰਸਪੈਕਟਰ ਮਨਜੀਤ ਸਿੰਘ ਐੱਸ. ਐੱਚ. ਓ. ਰੂੜੇਕੇ ਕਲਾਂ ਨੇ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕਰ ਕੇ ਜੇਤੂ ਟੀਮਾਂ ਨੂੰ ਇਨਾਮ ਤਕਸੀਮ ਕੀਤੇ। 
ਇਸ ਟੂਰਨਾਮੈਂਟ 'ਚ ਕਬੱਡੀ ਓਪਨ 'ਚੋਂ ਫ਼ਤਿਹਗੜ੍ਹ ਛੰਨਾ ਨੇ ਪਹਿਲਾ, ਮੌੜ ਨਾਭਾ ਨੇ ਦੂਜਾ, ਕਬੱਡੀ 65 ਕਿਲੋ ਬਣਾਵਾਲੀ ਨੇ ਪਹਿਲਾ, ਫ਼ਤਿਹਗੜ੍ਹ ਛੰਨਾ ਨੇ ਦੂਜਾ, ਕਬੱਡੀ 52 ਕਿਲੋ 'ਚ ਹੰਡਿਆਇਆ ਨੇ ਪਹਿਲਾ, ਬੀਰਨੀਆਂ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ। ਖ਼ੁਸ਼ਦੀਪ ਸਿੰਘ ਖ਼ੁਸ਼ੀ ਬੈਸਟ ਜਾਫ਼ੀ, ਸੁਲਤਾਨ ਸੁਰਖ਼-ਪੁਰੀਆਂ ਬੈਸਟ ਰੇਡਰ ਚੁਣੇ ਗਏ। 
ਇਸ ਮੌਕੇ ਵਿੱਕੀ ਸਿੰਘ ਨੰਬਰਦਾਰ, ਸ਼ੇਰ ਸਿੰਘ ਨੰਬਰਦਾਰ, ਕਰਮਜੀਤ ਸਿੰਘ ਸੋਹੀ, ਬਲਜਿੰਦਰ ਸਿੰਘ ਰਾਜਾ, ਲੱਖਾ ਸਿੰਘ, ਗੁਰਜੰਟ ਸਿੰਘ ਨੰਬਰਦਾਰ, ਬਲਵਿੰਦਰ ਸਿੰਘ, ਡਾ. ਮਲਕੀਤ ਸਿੰਘ ਦੇ ਵਿਸ਼ੇਸ਼ ਸਹਿਯੋਗ ਨਾਲ ਪ੍ਰਧਾਨ ਗੁਰਚਰਨ ਸਿੰਘ ਭੋਲਾ, ਮਾਸਟਰ ਮੱਲ ਸਿੰਘ,ਕਾਨੂੰਨਗੋ ਰਾਜਿੰਦਰ ਸਿੰਘ, ਮਾਸਟਰ ਸੁਖ਼ਵਿੰਦਰ ਸਿੰਘ, ਮੋਹਨ ਸਿੰਘ, ਰਣਜੀਤ ਸਿੰਘ ਚਹਿਲ, ਸਰਬਜੀਤ ਸਿੰਘ ਲੱਖੀ, ਦਲਜੀਤ ਸਿੰਘ, ਹਰਮਿੰਦਰ ਸਿੰਘ, ਗੁਰਸੇਵਕ ਸਿੰਘ, ਜਗਸੀਰ ਸਿੰਘ ਸੀਰਾ, ਗੁਰਜਿੰਦਰ ਸਿੰਘ ਲੱਕੀ, ਅਮਰੀਕ ਸਿੰਘ, ਪਰਵਿੰਦਰ ਸਿੰਘ ਗੋਲਡੀ, ਗੁਰਦੇਵ ਸਿੰਘ ਦੇਵੂ, ਭਰਪੂਰ ਸਿੰਘ, ਲਖ਼ਵੀਰ ਸਿੰਘ, ਬੱਬੂ ਸਿੰਗਲਾ, ਡਾ. ਬਸੰਤ ਸਿੰਘ, ਵਿੱਕੀ ਸਿੰਘ, ਨਿਰਮਲ ਸਿੰਘ, ਗੁਰਚੇਤ ਸਿੰਘ, ਪ੍ਰੀਤਮ ਸਿੰਘ, ਅਮਰੀਕ ਸਿੰਘ ਨੰਬਰਦਾਰ, ਗੋਰਾ ਸਿੰਘ, ਮੱਖਣ ਸਿੰਘ, ਪ੍ਰੀਤਮ ਸਿੰਘ, ਰੂਪ ਸਿੰਘ, ਭਗਤ ਸਿੰਘ, ਬਿੰਦਰ ਸਿੰਘ, ਬਲਕਾਰ ਸਿੰਘ, ਸੁਖਵਿੰਦਰ ਸਿੰਘ ਫ਼ੌਜੀ, ਨਿਰਮਲ ਸਿੰਘ ਨਿੰਮਾ, ਹਰਦੀਪ ਸਿੰਘ, ਗੁਰਪ੍ਰੀਤ ਸਿੰਘ ਸੰਧੂ, ਲਖ਼ਵੀਰ ਸਿੰਘ, ਯਾਦਵਿੰਦਰ ਸਿੰਘ, ਜਗਮੀਤ ਸਿੰਘ, ਹਰਪ੍ਰੀਤ ਸਿੰਘ ਤੋਂ ਇਲਾਵਾ ਇਲਾਕਾ ਵਾਸੀ ਹਾਜ਼ਰ ਸਨ।