ਬਾਲੀਵੁੱਡ ਨੂੰ ਸਮਰਪਿਤ ਹੋਵੇਗਾ ਪਹਿਲਵਾਨਾਂ ਦਾ ਫੈਸ਼ਨ ਸ਼ੋਅ

12/18/2017 2:30:17 AM

ਨਵੀਂ ਦਿੱਲੀ— ਓਲੰਪਿਕ ਤਮਗਾ ਜੇਤੂ ਸੁਸ਼ੀਲ ਕੁਮਾਰ ਅਤੇ ਸਾਕਸ਼ੀ ਮਲਿਕ ਸਮੇਤ ਓਲੰਪਿਕ ਤੇ ਵਰਲਡ ਚੈਂਪੀਅਨਸ਼ਿਪ ਦੇ ਕਈ ਤਮਗਾ ਜੇਤੂ ਪ੍ਰੋ. ਕੁਸ਼ਤੀ ਲੀਗ ਲਈ ਪਹਿਲਵਾਨਾਂ ਦੇ ਫੈਸ਼ਨ ਸ਼ੋਅ ਦਾ ਮੁੱਖ ਆਕਰਸ਼ਣ ਹੋਣਗੇ। 
ਫੈਸ਼ਨ ਸ਼ੋਅ 22 ਦਸੰਬਰ ਨੂੰ ਇਥੇ ਇਕ 4 ਸਿਤਾਰਾ ਹੋਟਲ 'ਚ ਆਯੋਜਿਤ ਕੀਤਾ ਜਾਵੇਗਾ। ਪ੍ਰੋ. ਸਪੋਰਟੀਫਾਈ ਦੇ ਫਾਊਂਡਰ ਅਤੇ ਪ੍ਰਮੋਟਰ ਕਾਰਤੀਕੇਅ ਸ਼ਰਮਾ ਨੇ ਦੱਸਿਆ ਕਿ ਇਸ ਸ਼ੋਅ 'ਚ ਓਲੰਪਿਕ ਤਮਗਾ ਜੇਤੂ  ਸੁਸ਼ੀਲ ਅਤੇ ਸਾਕਸ਼ੀ ਮਲਿਕ ਤੋਂ ਇਲਾਵਾ ਵਿਸ਼ਵ ਚੈਂਪੀਅਨਸ਼ਿਪ ਦੀ ਸਾਬਕਾ ਤਮਗਾ ਜੇਤੂ ਤੇ ਦੰਗਲ ਗਰਲ ਗੀਤਾ ਫੋਗਟ ਅਤੇ ਮੌਜੂਦਾ ਏਸ਼ੀਆਈ ਚੈਂਪੀਅਨ ਬਜਰੰਗ ਪੂਨੀਆ ਭਾਰਤੀ ਪਹਿਲਵਾਨਾਂ 'ਚ ਮੁੱਖ ਆਕਰਸ਼ਣ ਹੋਣਗੇ।
ਵਿਦੇਸ਼ੀ ਮਹਿਮਾਨਾਂ 'ਚ ਓਲੰਪਿਕ ਅਤੇ ਵਰਲਡ ਚੈਂਪੀਅਨ ਹੇਲਨ ਮੋਰੂਲੀਸ, ਰੀਓ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਮਾਰਵਾ ਆਮਰੀ ਅਤੇ ਨਿਊਜ਼ੀਲੈਂਡ ਦੀ ਓਲੰਪੀਅਨ ਟਾਇਲਾ ਫੋਰਡ ਹਿੱਸਾ ਲੈਣਗੀਆਂ। ਉਨ੍ਹਾਂ ਕਿਹਾ ਕਿ ਇਹ ਆਯੋਜਨ ਬਾਲੀਵੁੱਡ ਨੂੰ ਸਮਰਪਿਤ ਹੋਵੇਗਾ।