ਫਰਾਹ ਆਪਣੇ ਕੋਚ ਸਾਲਜਰ ਤੋਂ ਵੱਖ ਹੋ ਕੇ ਆਪਣੇ ਦੇਸ਼ ਪਰਤਿਆ

11/01/2017 1:53:04 AM

ਲੰਡਨ— ਬ੍ਰਿਟੇਨ ਦੇ ਲੰਬੀ ਦੂਰੀ ਦੇ ਦੌੜਾਕ ਮੋ ਫਰਾਹ ਆਪਣੇ ਕੋਚ ਅਲਬਰਟੋ ਸਾਲਜਰ ਤੋਂ ਵੱਖ ਹੋ ਕੇ ਆਪਣੇ ਦੇਸ਼ ਆ ਗਏ ਹਨ ਪਰ ਉਨ੍ਹਾਂ ਨੇ ਮਨਾਂ ਕੀਤਾ ਹੈ ਕਿ ਇਹ ਅਲਗਾਵ ਸਾਲਜਰ 'ਤੇ ਲੱਗੇ ਡੋਪਿੰਗ ਦੇ ਦੋਸ਼ਾਂ ਦੇ ਕਾਰਨ ਹੋ ਰਿਹਾ ਹੈ। ਸਾਲਜਰ ਲੰਬੇ ਸਮੇਂ ਤੋਂ ਫਰਾਹ ਦੇ ਕੋਚ ਰਹੇ ਹਨ।
ਇਸ ਸਾਲ ਦੀ ਸ਼ੁਰੂਆਤ 'ਚ ਟ੍ਰੈਕ ਮੁਕਾਬਲੇ ਤੋਂ ਸੰਨਿਆਸ ਲੈਣ ਵਾਲੇ ਫਰਾਹ ਨੇ ਓਲੰਪਿਕ ਤੇ ਵਿਸ਼ਵ ਚੈਪੀਅਨਸ਼ਿਪ 'ਚ 10 ਸੋਨ ਤਮਗੇ ਜਿੱਤੇ ਹਨ। ਫਰਾਹ ਹੁਣ ਰੋਡ ਰੇਸਿੰਗ ਦਾ ਰੁਖ ਕਰ ਰਹੇ ਹਨ ਤੇ 2018 'ਚ ਲੰਡਨ ਮੈਰਾਥਨ 'ਚ ਹਿੱਸਾ ਲੈਣਗੇ। 34 ਸਾਲ ਦੇ ਇਸ ਖਿਡਾਰੀ ਨੂੰ ਹੁਣ ਮਹਿਲਾ ਮੈਰਾਥਨ ਰਿਕਾਰਡਧਾਰੀ ਪਾਉਲਾ ਰੇਡਕਿਲਫ ਦੇ ਪਤੀ ਗੈਰੀ ਲਾਜ ਸਿਖਲਾਈ ਦੇਣਗੇ।